15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਖੇਤੀ ਸੈਕਟਰ ਨੂੰ ਨਾਮਾਤਰ ਬਿਜਲੀ ਮਿਲਣ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖਦਸ਼ਾ

ਨਿੱਕੇ ਘੁੰਮਣ, 15 ਸਤੰਬਰ (ਸਤਬੀਰ ਸਿੰਘ ਘੁੰਮਣ)-ਖੇਤੀ ਸੈਕਟਰ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਪੱਕਣ ਕਿਨਾਰੇ ਪੁੱਜੀ ਫ਼ਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਐੱਸ. ਈ.

Ad Position 21
repet_subhas-goyals [Copy P29]
ਕਿਸਾਨ ਆਗੂ ਕਰਨੈਲ ਸਿੰਘ ਸ਼ੇਰਪੁਰ ਗੁਰਪ੍ਰੀਤ ਸਿੰਘ ਅਠਵਾਲ, ਹਰਮੀਤ ਸਿੰਘ ਹਰਸੀਆਂ ਸਾਥੀਆਂ ਸਮੇਤ ਜਾਣਕਾਰੀ ਸਾਂਝੀ ਕਰਦੇ ਹੋਏ। ਤਸਵੀਰ : ਸਤਬੀਰ ਸਿੰਘ ਘੁੰਮਣ 16-09-2026
ਨਿੱਕੇ ਘੁੰਮਣ, 15 ਸਤੰਬਰ (ਸਤਬੀਰ ਸਿੰਘ ਘੁੰਮਣ)-ਖੇਤੀ ਸੈਕਟਰ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਪੱਕਣ ਕਿਨਾਰੇ ਪੁੱਜੀ ਫ਼ਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਐੱਸ.ਈ. ਗੁਰਦਾਸਪੁਰ ਨੂੰ ਮੰਗ-ਪੱਤਰ ਸੌਂਪ ਕੇ ਖੇਤੀਬਾੜੀ ਸੈਕਟਰ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਲਵਾਈ ਦੇ ਸਮੇਂ ਵੀ ਕਿਸਾਨਾਂ ਨੂੰ ਲੋੜ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਮਹਿੰਗਾ ਡੀਜ਼ਲ ਫੂਕ ਕੇ ਟਿਊਬਵੈੱਲ ਚਲਾਉਣੇ ਪਏ ਸਨ ਤੇ ਕਿਸਾਨਾਂ ਨੂੰ ਵਾਧੂ ਖਰਚਾ ਝੱਲਣਾ ਪਿਆ। ਹੁਣ ਝੋਨੇ ਦੀ ਫ਼ਸਲ ਲਗਭਗ ਪੱਕ ਕੇ ਤਿਆਰ ਹੋਣ ਕਿਨਾਰੇ ਹੈ ਅਤੇ ਇਸ ਅਹਿਮ ਪੜ੍ਹਾਅ ’ਤੇ ਫ਼ਸਲ ਨੂੰ ਸਿੰਜਾਈ ਦੀ ਭਰਪੂਰ ਲੋੜ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਨੂੰ ਰੋਜ਼ਾਨਾ ਨਾਮਾਤਰ 2-3 ਘੰਟੇ ਹੀ ਬਿਜਲੀ ਮਿਲਣ ਕਾਰਨ ਖੇਤਾਂ ਵਿਚ ਲੋੜੀਂਦੀ ਸਿੰਚਾਈ ਨਹੀਂ ਹੋ ਰਹੀ। ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਝੋਨੇ ਦੀ ਫ਼ਸਲ ਦੇ ਝਾੜ ਤੇ ਗੁਣਵੱਤਾ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਜਿਸ ਦਾ ਸਿੱਧਾ ਨੁਕਸਾਨ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਝੱਲਣਾ ਪਵੇਗਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਖੇਤੀਬਾੜੀ ਸੈਕਟਰ ਨੂੰ ਤੁਰੰਤ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਫ਼ਸਲ ਦੀ ਸਿੰਚਾਈ ਕਰ ਸਕਣ ਅਤੇ ਪੱਕਣ ਕਿਨਾਰੇ ਪੁੱਜੀ ਫ਼ਸਲ ਨੂੰ ਕਿਸੇ ਵੀ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕੇ ਗੁਰਪ੍ਰੀਤ ਸਿੰਘ ਅਠਵਾਲ, ਹਰਜੀਤ ਸਿੰਘ ਹਰਸੀਆਂ, ਪਲਵਿੰਦਰ ਸਿੰਘ ਅਠਵਾਲ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਅਠਵਾਲ, ਤਰਲੋਚਨ ਸਿੰਘ ਸਕੋਰ ਸਮੇਤ ਹੋਰ ਜ਼ਿਲ੍ਹਾ ਪੱਧਰੀ ਕਿਸਾਨ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਾਂਸਦ ਭੁਪਿੰਦਰ ਸਿੰਘ ਮਾਨ ਦੀ ਅਗਵਾਈ ’ਚ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਗੁਰੂ ਨਾਨਕ ਨਾਮ ਸੇਵਾ ਮਿਸ਼ਨ ਵਲੋਂ ਕਰਵਾਇਆ ਬਾਲ ਗੁਰਮਤਿ ਸਮਾਗਮ
Ad Position 24