16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਿੰਡ ਰੱਤੜ-ਛੱਤੜ ਦਾ ਸਾਲਾਨਾ ਸੱਭਿਆਚਾਰਕ ਮੇਲਾ ਗਾਇਕ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੇ ਲੁੱਟਿਆ

ਡੇਰਾ ਬਾਬਾ ਨਾਨਕ, 15 ਸਤੰਬਰ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਰੱਤੜ-ਛੱਤੜ ਵਿਖੇ ਸੰਤ ਪਰਿਵਾਰ ਵਲੋਂ ਮੁੱਖ ਸੇਵਾਦਾਰ ਸੰਤ ਗੁਰਚਰਨ ਸਿੰਘ ਚੀਮਾ ਦੀ ਅਗਵਾਈ ਹੇਠ ਦਰਗਾਹ ਪੀਰ ਬਾਬਾ ਅਮਾਮ ਸ਼ਾਹ ਕਾਜ਼ੀ (ਰੋਜ਼ਾ ਸ਼ਰੀਫ਼) ਦਾ ਸਾਲਾਨਾ ਸੱਭਿਆਚਾਰਕ ਤੇ ਖੇਡ ਮੇਲਾ ਕਰਵਾਇਆ ਗਿਆ । ਮੇਲੇ ਦੇ ਪਹਿਲੇ ਦਿਨ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਦੇ ਸ਼ੋਅ ਮੈਚ ਕਰਵਾਏ ਗਏ, ਦੂਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਡੇਰਾ ਬਾਬਾ ਨਾਨਕ, 15 ਸਤੰਬਰ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਰੱਤੜ-ਛੱਤੜ ਵਿਖੇ ਸੰਤ ਪਰਿਵਾਰ ਵਲੋਂ ਮੁੱਖ ਸੇਵਾਦਾਰ ਸੰਤ ਗੁਰਚਰਨ ਸਿੰਘ ਚੀਮਾ ਦੀ ਅਗਵਾਈ ਹੇਠ ਦਰਗਾਹ ਪੀਰ ਬਾਬਾ ਅਮਾਮ ਸ਼ਾਹ ਕਾਜ਼ੀ (ਰੋਜ਼ਾ ਸ਼ਰੀਫ਼) ਦਾ ਸਾਲਾਨਾ ਸੱਭਿਆਚਾਰਕ ਤੇ ਖੇਡ ਮੇਲਾ ਕਰਵਾਇਆ ਗਿਆ । ਮੇਲੇ ਦੇ ਪਹਿਲੇ ਦਿਨ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਦੇ ਸ਼ੋਅ ਮੈਚ ਕਰਵਾਏ ਗਏ, ਦੂਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਵਿੰਦਰ ਸਿੰਘ ਸ਼ੇਰਾ ਬੇਗੋਵਾਲ ਨੇ ਮੇਲੇ ਵਿਚ ਸ਼ਮੂਲੀਅਤ ਕਰਕੇ ਵਧਾਈ ਦਿੱਤੀ। ਚੀਮਾ ਪਰਿਵਾਰ ਵਲੋਂ ਮੇਲੇ ਮੌਕੇ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਨ.ਆਰ.ਆਈ. ਸਤਵੰਤ ਸਿੰਘ ਸਵਿਟਜ਼ਰਲੈਂਡ, ਸਾ. ਸਰਪੰਚ ਹਰਭਜਨ ਸਿੰਘ ਚੀਮਾ, ਜਗਜੀਤ ਸਿੰਘ ਇਟਲੀ, ਕੁਲਤਾਰ ਸਿੰਘ ਯੂ.ਐੱਸ.ਏ., ਜਗਜੀਤ ਸਿੰਘ, ਜੋਰਾਵਰ ਸਿੰਘ ਤੇ ਅੰਮ੍ਰਿਤ ਸਿੰਘ ਸਵਿਟਜ਼ਰਲੈਂਡ, ਦਤਾਰ ਸਿੰਘ ਚੀਮਾ, ਕਰਨ ਚੀਮਾ, ਰਵਿੰਦਰ ਸਿੰਘ ਹੈਪੀ, ਸਵਰਗਵਾਸੀ ਸੂਬੇਦਾਰ ਸੁਰਜੀਤ ਸਿੰਘ ਦੇ ਸਪੁੱਤਰ ਰਾਣਾ ਰੱਤੜ-ਛੱਤੜ, ਸਬ-ਇੰਸਪੈਕਟਰ ਤਰਲੋਕ ਸਿੰਘ, ਜਗਜੀਤ ਸਿੰਘ ਫ਼ੌਜੀ, ਚੰਦਰਕਾਂਤ ਸ਼ਰਮਾ, ਜਸਪਾਲ ਸਿੰਘ, ਸਾ. ਚੇਅਰਮੈਨ ਅਸ਼ੋਕ ਕੁਮਾਰ ਗੋਗੀ, ਸਤਨਾਮ ਸਿੰਘ ਠੇਠਰਕੇ, ਮੈਂਬਰ ਸੰਪੂਰਨ ਸਿੰਘ, ਝਿਰਮਲ ਸਿੰਘ, ਸਵਰਨ ਸਿੰਘ, ਸੂਬੇ. ਚਰਨਜੀਤ ਸਿੰਘ, ਜਸਪਾਲ ਸਿੰਘ ਮੈਂਬਰ, ਗੁਲਜ਼ਾਰ ਸਿੰਘ, ਗੁਰਦੀਪ ਸਿੰਘ ਲਾਡਾ, ਮੰਨਾ ਧਰਮਕੋਟ ਰੰਧਾਵਾ, ਗੁਰਦੇਵ ਸਿੰਘ ਘਣੀਏ-ਕੇ-ਬੇਟ, ਜਗਜੀਤ ਸਿੰਘ ਠੇਠਰਕੇ, ਮੇਜਰ ਸਿੰਘ ਠੇਠਰਕੇ, ਸਰਪੰਚ ਲੱਖਾ ਸਿੰਘ ਗੋਲਾ ਢੋਲਾ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ’ਚ ਸ਼ਾਮਿਲ ਹੋਏ ਨੌਜਵਾਨ ਦਾ ਸਨਮਾਨ ਅਗਲੀ ਖ਼ਬਰ ਜੁਗਰਾਜ਼ ਸਿੰਘ ਡੇਹਰੀਵਾਲ ਦਰੋਗਾ ਭਾਜਪਾ ਦੇ ਸਰਕਲ ਪ੍ਰਧਾਨ ਨਿਯੁਕਤ
Ad Position 24