ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ’ਚ ਸ਼ਾਮਿਲ ਹੋਏ ਨੌਜਵਾਨ ਦਾ ਸਨਮਾਨ
ਬਟਾਲਾ, 15 ਸਤੰਬਰ (ਹਰਦੇਵ ਸਿੰਘ ਸੰਧੂ)- ਆਲ ਇੰਡੀਆ ਸਿੱਖ ਸਟੂਡੇਂਟ ਫੈਡਰੇਸ਼ਨ ਦੀ ਇੱਕ ਵਿਸ਼ੇਸ਼ ਇਕੱਤਰਤਾ ਭਾਈ ਮੇਜਰ ਸਿੰਘ ਖਾਲਸਾ ਸਰਪ੍ਰਸਤ ਦੀ ਅਗਵਾਈ ਹੇਠ ਹੋਈ। ਜਿਸ ’ਚ ਵਿਸ਼ੇਸ ਤੌਰ ’ਤੇ ਭਾਈ ਸਰਬਜੀਤ ਸਿੰਘ, ਭਾਈ ਬਲਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ੁਗੁਰਦਾਸਪੁਰ ਪਹੁੰਚੇ।
ਬਟਾਲਾ, 15 ਸਤੰਬਰ (ਹਰਦੇਵ ਸਿੰਘ ਸੰਧੂ)- ਆਲ ਇੰਡੀਆ ਸਿੱਖ ਸਟੂਡੇਂਟ ਫੈਡਰੇਸ਼ਨ ਦੀ ਇੱਕ ਵਿਸ਼ੇਸ਼ ਇਕੱਤਰਤਾ ਭਾਈ ਮੇਜਰ ਸਿੰਘ ਖਾਲਸਾ ਸਰਪ੍ਰਸਤ ਦੀ ਅਗਵਾਈ ਹੇਠ ਹੋਈ। ਜਿਸ ’ਚ ਵਿਸ਼ੇਸ ਤੌਰ ’ਤੇ ਭਾਈ ਸਰਬਜੀਤ ਸਿੰਘ, ਭਾਈ ਬਲਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ੁਗੁਰਦਾਸਪੁਰ ਪਹੁੰਚੇ। ਭਾਈ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਮਿਲ ਕੇ ਪ੍ਰਚਾਰ ਪ੍ਰਸਾਰ ਸਿੱਖੀ ਸਿਧਾਂਤਾ ਦੀ ਦ੍ਰਿੜਤਾ ਦੇ ਸੰਕਲਪ ਨਸ਼ੇ ਦੀ ਰੋਕਥਾਮ, ਸਮਾਜਿਕ ਬੁਰਾਈਆਂ, ਪਤਿਤ ਪੁਣੇ ਦੀ ਲਹਿਰ ਹੋਰ ਮਸਲਿਆ ’ਤੇ ਵਿਚਾਰ ਕਰਕੇ ਨੌਜਵਾਨ ਇਨ੍ਹਾਂ ਮਸਲਿਆਂ ’ਤੇ ਡੱਟ ਕੇ ਪਹਿਰਾ ਦੇਣ। ਫੈਡਰੇਸ਼ਨ ਵਲੋਂ ਕੀਤੀ ਜਾਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਇਸ ਪਾਰਟੀ ’ਚ ਸ਼ਾਮਿਲ ਹੋ ਕੇ ਪੰਥਕ ਕਾਰਜਾਂ ’ਚ ਸੇਵਾ ਕਰਨ ਦੀ ਸਹਿਮਤੀ ਪ੍ਰਗਟਾਈ। ਇਸ ਮੌਕੇ ਸ਼ਾਮਿਲ ਹੋਏ ਭਾਈ ਗੁਰਚਰਨ ਸਿੰਘ ਕਲਸੀ, ਭਾਈ ਇੰਦਰਜੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਗਗਨਦੀਪ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਰਛਪਾਲ ਸਿੰਘ, ਸੁਖਚੈਣ ਸਿੰਘ, ਭਗਤ ਸਿੰਘ , ਬਲਜੀਤ ਸਿੰਘ ਭਾਟੀਆ, ਮਨਪ੍ਰੀਤ ਸਿੰਘ, ਕਮਲਦੀਪ ਸਿੰਘ, ਰਛਪਾਲ ਸਿੰਘ ਸਾਉਂਡ, ਸੁਖਦੀਪ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ ।