ਵੱਡੀ ਗਿਣਤੀ ’ਚ ਮਸੀਹ ਭਾਈਚਾਰੇ ਨੇ 2027 ਦੀਆਂ ਚੋਣਾਂ ਲਈ ਜਥੇ ਗੁਰਬਿੰਦਰ ਸਿੰਘ ਜੋਲੀ ਕਾਲਾ ਅਫਗਾਨਾਂ ਦਾ ਸਾਥ ਦੇਣ ਦਾ ਬਿਗੁਲ ਵਜਾਇਆ
ਫਤਿਹਗੜ੍ਹ ਚੂੜੀਆਂ, 15 ਸਤੰਬਰ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਜਿਨਾਂ ਨੇ ਬੀਤੇ ਦਿਨੀਂ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਲੜਨ ਦਾ ਐਲਾਨ ਕੀਤਾ ਹੈ, ਉਨ੍ਹਾਂ ਨੂੰ ਅੱਜ ਮਸੀਹੀ ਭਾਈਚਾਰੇ ਦੇ ਵੱਡੀ ਗਿਣਤੀ ’ਚ ਲੋਕਾਂ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਹੋਏ ਇਕ ਸੰਖੇਪ ਪ੍ਰੋਗਰਾਮ ਵਿਚ ਡੱਟ ਕੇ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਇਸਾਈ ਭਾਈਚਾਰੇ ਦੇ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਜਿਨਾਂ ਦੇ ਸਵਰਗੀ ਮਰਹੂਮ ਪਿਤਾ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਭਰਾਵਾਂ ਵਰਗੀ ਸਾਂਝ ਨਿਭਾਈ ਹੈ ਤੇ ਆਪਣੀ ਸਾਰੀ ਹਯਾਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਵਿੱਚ ਡੱਟ ਕੇ ਪਹਿਰਾ ਦਿੱਤਾ ਹੈ।
ਫਤਿਹਗੜ੍ਹ ਚੂੜੀਆਂ, 15 ਸਤੰਬਰ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਜਿਨਾਂ ਨੇ ਬੀਤੇ ਦਿਨੀਂ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਲੜਨ ਦਾ ਐਲਾਨ ਕੀਤਾ ਹੈ, ਉਨ੍ਹਾਂ ਨੂੰ ਅੱਜ ਮਸੀਹੀ ਭਾਈਚਾਰੇ ਦੇ ਵੱਡੀ ਗਿਣਤੀ ’ਚ ਲੋਕਾਂ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਹੋਏ ਇਕ ਸੰਖੇਪ ਪ੍ਰੋਗਰਾਮ ਵਿਚ ਡੱਟ ਕੇ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਇਸਾਈ ਭਾਈਚਾਰੇ ਦੇ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਜਿਨਾਂ ਦੇ ਸਵਰਗੀ ਮਰਹੂਮ ਪਿਤਾ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਭਰਾਵਾਂ ਵਰਗੀ ਸਾਂਝ ਨਿਭਾਈ ਹੈ ਤੇ ਆਪਣੀ ਸਾਰੀ ਹਯਾਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਵਿੱਚ ਡੱਟ ਕੇ ਪਹਿਰਾ ਦਿੱਤਾ ਹੈ। ਉਨ੍ਹਾਂ ਦੇ ਸਪੁੱਤਰ ਜਥੇਦਾਰ ਗੁਰਬਿੰਦਰ ਸਿੰਘ ਜੋਲੀ ਵੀ ਅਥਾਹ ਪਿਆਰ ਤੇ ਜਜ਼ਬੇ ਵਾਲੇ ਆਗੂ ਹਨ। ਉਨਾਂ ਕਿਹਾ ਕਿ ਜਥੇਦਾਰ ਗੁਰਬਿੰਦਰ ਸਿੰਘ ਜੋਲੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੇ 2027 ਦੀਆਂ ਚੋਣਾਂ ਜਿਤਾਉਣ ਲਈ ਯਤਨਸ਼ੀਲ ਕਦਮ ਪੁੱਟਣਗੇ। ਇਸ ਮੌਕੇ ਜਥੇਦਾਰ ਜੌਲੀ ਕਾਲਾ ਅਫਗਾਨਾ ਨੇ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਨੂੰ ਨਕਾਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰਾਜਭਾਗ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ 2027 ਦੀ ਚੋਣ ਜਿੱਤ ਕੇ ਇਥੋਂ ਦੀ ਸੀਟ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਝੋਲੀ ਵਿਚ ਪਾਉਣਗੇ। ਉਨ੍ਹਾਂ ਨੇ ਸਮੁੱਚੇ ਮਸੀਹ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਭੇਦ ਭਾਵ ਦੇ ਹਰ ਇਕ ਵਰਗ ਦੇ ਲੋਕਾਂ ਦੇ ਸਾਥ ਨਾਲ ਮਿਸ਼ਨ 2027 ਸਰ ਕੀਤਾ ਜਾਣਾ ਹੈ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਕਾਲਾ ਅਫਗਾਨਾ, ਬਲਕਾਰ ਸਿੰਘ ਪੱਬਾਰਾਲੀ, ਧੀਰ ਸਿੰਘ ਲੁਹਾਰਾ ਵਾਲੀ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਚੀਮਾ, ਆਕਾਸ਼ ਮਸੀਹ, ਜੌਂਟੀ ਮਸੀਹ, ਰਾਜੂ ਮਸੀਹ, ਸਨੀ ਮਸੀਹ,ਸੂਰਜ ਮਸੀਹ,ਜਾਰਜ ਮਸੀਹ, ਆਸ਼ੀਸ਼ ਮਸੀਹ, ਗੌਰਵ ਮਸੀਹ, ਵਿਸ਼ਾਲ ਮਸੀਹ, ਸੈਮ ਮਸੀਹ, ਰਾਜਨ ਮਸੀਹ, ਏ ਕੇ ਮਸੀਹ, ਸੰਜੂ ਮਸੀਹ, ਪ੍ਰਭ ਮਸੀਹ, ਸੁੱਖਾ ਮਸੀਹ, ਪ੍ਰਿੰਸ ਮਸੀਹ, ਰੋਬਨ ਮਸੀਹ, ਚਾਂਦ ਮਸੀਹ, ਵਿਕਟਰ ਮਸੀਹ, ਅਮੋਸ ਮਸੀਹ, ਰਵੀ, ਰਵੀ ਪ੍ਰਧਾਨ, ਸਾਹਿਲ ਮਸੀਹ, ਸਾਜਨ ਮਸੀਹ, ਹਰਪ੍ਰੀਤ ਸਿੰਘ, ਤਨਵੀਰ ਸਿੰਘ, ਗੁਰਦੇਵ ਸਿੰਘ, ਤਰਸੇਮ ਮਸੀਹ, ਅਨਮੋਲ ਮਸੀਹ, ਰਾਜਨ ਮਸੀਹ, ਭੋਡਾ ਮਸੀਹ ਆਦਿ ਹਾਜ਼ਰ ਸਨ ।