ਵਿੱਦਿਆ ਮੰਦਿਰ ਸਕੂਲ ’ਚ ਪੰਜਾਬ ਰਾਜ 70ਵੀਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਜੂਡੋ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ
ਪਠਾਨਕੋਟ, 15 ਸਤੰਬਰ (ਸੰਧੂ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਕਮਲਦੀਪ ਕੌਰ ਦੀ ਪ੍ਰਧਾਨਗੀ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਦੇਖ-ਰੇਖ ਹੇਠ ਪੰਜਾਬ ਰਾਜ 70ਵੀਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਜੂਡੋ ਖੇਡ ਮੁਕਾਬਲੇ ਵਿੱਦਿਆ ਮੰਦਿਰ ਸਕੂਲ ਪਠਾਨਕੋਟ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਏ । ਇਸ ਮੌਕੇ ਓਪਨਿੰਗ ਸੈਰੇਮਨੀ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ।
ਜ
ਜੂਡੋ ਮੁਕਾਬਲਿਆਂ ’ਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਖਿਡਾਰੀ । ਤਸਵੀਰ: ਸੰਧੂ
16-09-2026
ਪਠਾਨਕੋਟ, 15 ਸਤੰਬਰ (ਸੰਧੂ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਕਮਲਦੀਪ ਕੌਰ ਦੀ ਪ੍ਰਧਾਨਗੀ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਦੇਖ-ਰੇਖ ਹੇਠ ਪੰਜਾਬ ਰਾਜ 70ਵੀਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਜੂਡੋ ਖੇਡ ਮੁਕਾਬਲੇ ਵਿੱਦਿਆ ਮੰਦਿਰ ਸਕੂਲ ਪਠਾਨਕੋਟ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਏ । ਇਸ ਮੌਕੇ ਓਪਨਿੰਗ ਸੈਰੇਮਨੀ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ । ਸਮਾਗਮ ’ਚ ਆਈ.ਏ.ਐਸ. ਅਧਿਕਾਰੀ ਗੁਰਲੀਨ ਕੌਰ, ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਸੌਰਭ ਬਹਿਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ, ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ, ਮਹਾਜਨ ਯੁਵਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ, ਸੰਜੂ ਮਹਾਜਨ, ਪੁਨੀਤ ਓਹਰੀ, ਇੰਟਰਨੈਸ਼ਨਲ ਜੂਡੋ ਰੈਫਰੀ ਸੁਰਿੰਦਰ ਕੁਮਾਰ ਤੇ ਵਪਾਰ ਮੰਡਲ ਦੇ ਚੇਅਰਮੈਨ ਅਨਿਲ ਮਹਾਜਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਇਸ ਮੌਕੇ ਵਿਦਿਆ ਮੰਦਿਰ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਜਯੰਤ ਸ਼ਰਮਾ ਤੇ ਐਮ.ਡੀ. ਰੀਨਾ ਸ਼ਰਮਾ ਵਲੋਂ ਪਹੁੰਚੇ ਹੋਏ ਮਹਿਮਾਨਾਂ ਦਾ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਵਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ । ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਗਈ । ਵਿਦਿਆਰਥੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕਰਕੇ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ । ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ । ਇਸ ਤੋਂ ਬਾਅਦ ਮੁੱਖ ਮਹਿਮਾਨਾਂ ਵਲੋਂ ਆਕਾਸ਼ ’ਚ ਗੁਬਾਰੇ ਛੱਡ ਕੇ ਖੇਡ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਨੇ ਦੱਸਿਆ ਕਿ ਇਨ੍ਹਾਂ ਅੰਡਰ-14 ਲੜਕੇ-ਲੜਕੀਆਂ ਰਾਜ ਪੱਧਰੀ ਮੁਕਾਬਲਿਆਂ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਕਰੀਬ 350 ਖਿਡਾਰੀ ਹਿੱਸਾ ਲੈ ਰਹੇ ਹਨ । ਇਹ ਮੁਕਾਬਲੇ 15 ਸਤੰਬਰ ਤੋਂ 18 ਸਤੰਬਰ ਤੱਕ ਵਿਦਿਆ ਮੰਦਿਰ ਸਕੂਲ ਪਠਾਨਕੋਟ ਵਿਖੇ ਕਰਵਾਏ ਜਾਣਗੇ । ਇਸ ਮੌਕੇ ਸਾਰਥਕ ਮਹਾਜਨ, ਨਤਿੰਦਰ ਸਿੰਘ ਨਾਗਰਾ, ਸੁਰਿੰਦਰ ਰਾਹੀ, ਤਕਨੀਕੀ ਮੈਂਬਰ ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਗੁਰਤੇਜ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਸਲਕਸ਼ਨਾ ਸ਼ਰਮਾ, ਪੂਜਾ ਪਠਾਨੀਆ, ਮ੍ਰਿਦੁਭਾਸ਼ਿਨੀ, ਸੁਸ਼ੀਲ ਕੁਮਾਰ, ਪਵਨ ਸਵਾਮੀ, ਮਦਨ ਲਾਲ, ਅੰਮ੍ਰਿਤਪਾਲ ਕੌਰ, ਮਨਜੀਤ ਸਿੰਘ, ਰਾਜ ਕੁਮਾਰ, ਮੌਸਮੀ ਅਰੋੜਾ, ਸ਼ਿਖਾ, ਨਰੇਸ਼, ਰਿਤੇਸ਼ ਕੁਮਾਰ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ ।