15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ ਨਾਲ ਸੰਬੰਧਿਤ ਪਰਿਵਾਰ ਕਾਂਗਰਸ ’ਚ ਸ਼ਾਮਿਲ

ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ । ਇਸੇ ਕੜੀ ਤਹਿਤ ਹਲਕਾ ਭੋਆ ਅਧੀਨ ਪੈਂਦੇ ਪਿੰਡ ਭਗਵਾਨਪੁਰ ਵਿਚ ਨੌਜਵਾਨ ਆਗੂ ਲਵਲੀ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਿਆਸੀ ਸਮਾਗਮ ਕਰਵਾਇਆ ਗਿਆ ।

Ad Position 21
repet_subhas-goyals [Copy P29]
ਸ਼ਹੀਦ ਦੇ ਬੁੱਤ ਨੂੰ ਸਲਾਮੀ ਦਿੰਦੇ ਹੋਏ ਤੇ ਸ਼ਹੀਦ ਦੀ ਪਤਨੀ ਨੂੰ ਸਨਮਾਨਿਤ ਕਰਦੇ ਹੋਏ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਰਵਿੰਦਰ ਵਿੱਕੀ। ਤਸਵੀਰਾਂ: ਸੋਹਨ ਲਾਲ 16-09-2026
ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ । ਇਸੇ ਕੜੀ ਤਹਿਤ ਹਲਕਾ ਭੋਆ ਅਧੀਨ ਪੈਂਦੇ ਪਿੰਡ ਭਗਵਾਨਪੁਰ ਵਿਚ ਨੌਜਵਾਨ ਆਗੂ ਲਵਲੀ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਿਆਸੀ ਸਮਾਗਮ ਕਰਵਾਇਆ ਗਿਆ । ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਸ਼ਿਰਕਤ ਕੀਤੀ । ਇਸ ਦੌਰਾਨ ਕਾਂਗਰਸ ਨੂੰ ਉਸ ਸਮੇਂ ਵੱਡਾ ਸਿਆਸੀ ਬਲ ਮਿਲਿਆ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਕਰੀਬ 20 ਪਰਿਵਾਰਾਂ ਨੇ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ । ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਾਂਗਰਸ ਵਿਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿਚ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਸਿਆਸੀ ਹਮਲਾ ਕੀਤਾ । ਇਸ ਮੌਕੇ ਲਵਲੀ ਸਿੰਘ ਨੇ ਕਿਹਾ ਕਿ ਅੱਜ ਵੀ ਸਾਬਕਾ ਵਿਧਾਇਕ ਜੋਗਿੰਦਰ ਪਾਲ ਆਮ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ । ਸਮਾਗਮ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਵਲੋਂ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੀ ਵੰਡਿਆ ਗਿਆ । ਇਸ ਮੌਕੇ ਜ਼ਿਲ੍ਹਾ ਉਪ-ਪ੍ਰਧਾਨ ਮਾਸਟਰ ਰਣਵਿਜੇ ਸਿੰਘ, ਸਾਬਕਾ ਚੇਅਰਮੈਨ ਤਰਸੇਮ ਲਾਲ, ਰਵਿੰਦਰ ਸ਼ਰਮਾ, ਮਛੰਦਰ ਨਾਥ, ਪਾਰਸ਼ਦ ਦੀਪਕ ਠਾਕੁਰ, ਬਲਾਕ ਸੰਮਤੀ ਮੈਂਬਰ ਰਾਕੇਸ਼ ਕੁਮਾਰ, ਬਲਾਕ ਪ੍ਰਧਾਨ ਹਰਸ਼ ਸ਼ਰਮਾ, ਮਿੱਕੀ ਠਾਕੁਰ, ਸਰਪੰਚ ਮਿੰਟੂ ਬਕਨੌਰ, ਸਰਪੰਚ ਸੋਹਣ ਲਾਲ ਨਾਰਾਇਣਪੁਰ, ਕੁਲਦੀਪ ਰਾਜ, ਮੰਗਲ ਸਿੰਘ, ਸੋਹਣ ਲਾਲ, ਬੰਟੀ ਕੁਮਾਰ, ਬਲਵਿੰਦਰ ਕੁਮਾਰ, ਫਤਿਹ ਸਿੰਘ, ਬਲਵਿੰਦਰ ਸਿੰਘ, ਪੋਲੀ ਦੇਵੀ, ਸਰਿਸ਼ਾ ਦੇਵੀ, ਜੁਗਿੰਦਰ ਕੌਰ, ਬਲਕਾਰ ਚੰਦ, ਰੇਸ਼ਮ ਸਿੰਘ, ਹੰਸਰਾਜ, ਬਾਲਕਿਸ਼ਨ, ਬਲਕਾਰ ਚੰਦ ਵਿਆਸ ਅਤੇ ਹੋਰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਭਗਵਾਨਪੁਰ ਵਿਖੇ ਬਲਾਕ ਜਨਰਲ ਸਕੱਤਰ ਲਵਲੀ ਦੀ ਅਗਵਾਈ ਹੇਠ 20 ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਵਿੱਦਿਆ ਮੰਦਿਰ ਸਕੂਲ ’ਚ ਪੰਜਾਬ ਰਾਜ 70ਵੀਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਜੂਡੋ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ
Ad Position 24