15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਮੌਕੇ ਲੰਗਰ ਲਗਾਇਆ

ਪਠਾਨਕੋਟ, 15 ਸਤੰਬਰ (ਸੁਮਿਤ)-ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਮੌਕੇ ਮਾਤਾ ਆਸ਼ਾਪੂਰਨੀ ਮੰਦਿਰ ਵਿਖੇ ਸ਼ਰਧਾਲੂਆਂ ਲਈ ਸੂਚੀ ਪੂਰੀ ਕੜਾਹ ਪ੍ਰਸ਼ਾਦ ਦਾ ਵਿਸ਼ਾਲ ਲੰਗਰ ਲਗਾਇਆ ਗਿਆ । ਲੰਗਰ ਦਾ ਸ਼ੁੱਭ ਆਰੰਭ ਹਾਜੀ ਰਾਜੀ ਮਹੰਤ ਵਲੋਂ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਪਠਾਨਕੋਟ, 15 ਸਤੰਬਰ (ਸੁਮਿਤ)-ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਮੌਕੇ ਮਾਤਾ ਆਸ਼ਾਪੂਰਨੀ ਮੰਦਿਰ ਵਿਖੇ ਸ਼ਰਧਾਲੂਆਂ ਲਈ ਸੂਚੀ ਪੂਰੀ ਕੜਾਹ ਪ੍ਰਸ਼ਾਦ ਦਾ ਵਿਸ਼ਾਲ ਲੰਗਰ ਲਗਾਇਆ ਗਿਆ । ਲੰਗਰ ਦਾ ਸ਼ੁੱਭ ਆਰੰਭ ਹਾਜੀ ਰਾਜੀ ਮਹੰਤ ਵਲੋਂ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਲੰਗਰ ਪ੍ਰਸ਼ਾਦ ਗ੍ਰਹਿਣ ਕੀਤਾ । ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਮਲਹੋਤਰਾ, ਧਰਮਪਾਲ ਚੌਹਾਨ ਪੱਪੂ, ਵਿਜੇ ਕੁਮਾਰ ਫੱਤਾ, ਰਾਮਪਾਲ ਭੰਡਾਰੀ ਸਮੇਤ ਕਮੇਟੀ ਦੇ ਹੋਰ ਮੈਂਬਰ ਮੌਜੂਦ ਰਹੇ । ਸਮੂਹ ਮੈਂਬਰਾਂ ਵਲੋਂ ਲੰਗਰ ਦੀ ਸੇਵਾ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ । ਇਸ ਮੌਕੇ ਖੱਤਰੀ ਸਭਾ ਪਠਾਨਕੋਟ ਦੇ ਪ੍ਰਧਾਨ ਚੰਦਨ ਮਹਿੰਦਰੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਉਨ੍ਹਾਂ ਮਾਤਾ ਦੇ ਦਰਬਾਰ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਪ੍ਰਬੰਧਕਾਂ ਵਲੋਂ ਕੀਤੇ ਗਏ ਧਾਰਮਿਕ ਤੇ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕੀਤੀ । ਮੰਦਿਰ ਕੰਪਲੈਕਸ ਵਿਚ ਪੂਰਾ ਦਿਨ ਭਗਤੀਮਈ ਮਾਹੌਲ ਬਣਿਆ ਰਿਹਾ । ਸ਼ਰਧਾਲੂਆਂ ਵਲੋਂ ਮਾਤਾ ਆਸ਼ਾਪੂਰਨੀ ਜੀ ਦੇ ਜੈਕਾਰਿਆਂ ਨਾਲ ਮੰਦਿਰ ਗੂੰਜਦਾ ਰਿਹਾ ਤੇ ਸੰਗਤ ਨੇ ਸ਼ਰਧਾ ਨਾਲ ਲੰਗਰ ਪ੍ਰਸ਼ਾਦ ਗ੍ਰਹਿਣ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਗਣੇਸ਼ ਚਤੁਰਥੀ ਮੌਕੇ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ’ਚ ਭਗਵਾਨ ਗਣੇਸ਼ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਭਗਵਾਨਪੁਰ ਵਿਖੇ ਬਲਾਕ ਜਨਰਲ ਸਕੱਤਰ ਲਵਲੀ ਦੀ ਅਗਵਾਈ ਹੇਠ 20 ਪਰਿਵਾਰ ਕਾਂਗਰਸ ’ਚ ਸ਼ਾਮਿਲ
Ad Position 24