15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗਣੇਸ਼ ਚਤੁਰਥੀ ਮੌਕੇ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ’ਚ ਭਗਵਾਨ ਗਣੇਸ਼ ਦਾ ਸ਼ਾਨਦਾਰ ਸਵਾਗਤ

ਨਰੋਟ ਜੈਮਲ ਸਿੰਘ, 15 ਸਤੰਬਰ (ਸ਼ਸ਼ੀ ਕੁਮਾਰ)-ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ’ਚ ਗਣੇਸ਼ ਚਤੁਰਥੀ ਦਾ ਸ਼ੁੱਭ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸ਼ੁਭ ਮੌਕੇ ਸਕੂਲ ਦੇ ਵਿਹੜੇ ’ਚ ਭਗਵਾਨ ਗਣੇਸ਼ ਦੀ ਮੂਰਤੀ ਨੂੰ ਵਿਧੀਵਤ ਤੌਰ ’ਤੇ ਸਥਾਪਤ ਕੀਤਾ ਗਿਆ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਨਰੋਟ ਜੈਮਲ ਸਿੰਘ, 15 ਸਤੰਬਰ (ਸ਼ਸ਼ੀ ਕੁਮਾਰ)-ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ’ਚ ਗਣੇਸ਼ ਚਤੁਰਥੀ ਦਾ ਸ਼ੁੱਭ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸ਼ੁਭ ਮੌਕੇ ਸਕੂਲ ਦੇ ਵਿਹੜੇ ’ਚ ਭਗਵਾਨ ਗਣੇਸ਼ ਦੀ ਮੂਰਤੀ ਨੂੰ ਵਿਧੀਵਤ ਤੌਰ ’ਤੇ ਸਥਾਪਤ ਕੀਤਾ ਗਿਆ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਪੂਜਾ ਤੇ ਆਰਤੀ ਨਾਲ ਹੋਈ । ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਰਧਾ ਨਾਲ ਭਗਵਾਨ ਗਣੇਸ਼ ਦੀ ਪੂਜਾ ਕੀਤੀ । ਇਸ ਦੌਰਾਨ ਸਕੂਲ ਕੈਂਪਸ ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ । ਗਣੇਸ਼ ਚਤੁਰਥੀ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲਿਆ । ਬੱਚਿਆਂ ਨੇ ਸੁੰਦਰ ਪ੍ਰਦਰਸ਼ਨਾਂ ਰਾਹੀਂ ਭਗਵਾਨ ਗਣੇਸ਼ ਪ੍ਰਤੀ ਆਪਣੀ ਸ਼ਰਧਾ ਤੇ ਪਿਆਰ ਦਾ ਪ੍ਰਗਟਾਵਾ ਕੀਤਾ । ਪੂਰੇ ਸਕੂਲ ਵਿਚ ਖੁਸ਼ੀ ਤੇ ਸ਼ਰਧਾ ਦਾ ਮਾਹੌਲ ਬਣ ਗਿਆ । ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਮੇਸ਼ ਸੈਣੀ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਸਕੂਲ ਮੁਖੀ ਕਮਲਾ ਸੈਣੀ ਨੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਭਗਵਾਨ ਗਣੇਸ਼ ਨੂੰ ਸਾਰਿਆਂ ਦੇ ਜੀਵਨ ’ਚ ਖੁਸ਼ੀ, ਸ਼ਾਂਤੀ, ਖੁਸ਼ਹਾਲੀ ਤੇ ਸਫਲਤਾ ਲਈ ਪ੍ਰਾਰਥਨਾ ਕੀਤੀ । ਪ੍ਰੋਗਰਾਮ ਦੀ ਸਮਾਪਤੀ ਭਗਵਾਨ ਗਣੇਸ਼ ਦੀ ਆਰਤੀ ਤੇ ਪ੍ਰਸ਼ਾਦ ਵੰਡ ਨਾਲ ਹੋਇਆ । ਇਹ ਗਣੇਸ਼ ਚਤੁਰਥੀ ਦਾ ਜਸ਼ਨ ਵਿਦਿਆਰਥੀਆਂ ਲਈ ਵਿਸ਼ਵਾਸ, ਸੱਭਿਆਚਾਰ ਤੇ ਕਦਰਾਂ-ਕੀਮਤਾਂ ਨਾਲ ਭਰਪੂਰ ਇਕ ਸੁੰਦਰ ਅਨੁਭਵ ਸੀ ।
Ad Position 22
No active advertisement
ਪਿਛਲੀ ਖ਼ਬਰ ਸਿਆਸੀ ਮੁਫ਼ਤਖੋਰੀ ਦੇਸ਼ ਦੀ ਆਰਥਿਕਤਾ ਲਈ ਵੱਡੀ ਚੁਣੌਤੀ-ਪ੍ਰੋ: ਮਨੋਜ ਗੁਪਤਾ ਅਗਲੀ ਖ਼ਬਰ ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਮੌਕੇ ਲੰਗਰ ਲਗਾਇਆ
Ad Position 24