17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੱਕੇ ਸੂਏ ’ਚੋਂ ਮਿਲੀ ਨਾਬਾਲਗ ਲੜਕੇ ਦੀ ਲਾਸ਼, ਇਲਾਕੇ ’ਚ ਸਨਸਨੀ

ਕਾਹਨੂੰਵਾਨ/ ਭੈਣੀ ਮੀਆਂ ਖਾਂ, 16 ਸਤੰਬਰ (ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ) -ਥਾਣਾ ਕਾਹਨੂੰਵਾਨ ਦੀ ਤੁਗਲਵਾਲ ਚੌਂਕੀ ਅਧੀਨ ਪੈਂਦੇ ਪਿੰਡ ਸ਼ੀਂਹ ਭੱਟੀਆਂ - ਘੋੜੇਵਾਂਹ ਦੇ ਰਸਤੇ ’ਚ ਪੈਂਦੇ ਪੱਕੇ ਸੂਏ ’ਚੋਂ ਇੱਕ ਨਾਬਾਲਗ ਲੜਕੇ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਾਹਨੂੰਵਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੱਕੇ ਸੂਏ ’ਚ ਇੱਕ ਲਾਸ਼ ਪਈ ਹੈ।

Ad Position 21
No active advertisement
ਮ੍ਰਿਤਕ ਰਵਿੰਦਰ ਉਰਫ਼ ਰਾਹੁਲ 17-09-2026
ਕਾਹਨੂੰਵਾਨ/ ਭੈਣੀ ਮੀਆਂ ਖਾਂ, 16 ਸਤੰਬਰ (ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ) -ਥਾਣਾ ਕਾਹਨੂੰਵਾਨ ਦੀ ਤੁਗਲਵਾਲ ਚੌਂਕੀ ਅਧੀਨ ਪੈਂਦੇ ਪਿੰਡ ਸ਼ੀਂਹ ਭੱਟੀਆਂ - ਘੋੜੇਵਾਂਹ ਦੇ ਰਸਤੇ ’ਚ ਪੈਂਦੇ ਪੱਕੇ ਸੂਏ ’ਚੋਂ ਇੱਕ ਨਾਬਾਲਗ ਲੜਕੇ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਾਹਨੂੰਵਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੱਕੇ ਸੂਏ ’ਚ ਇੱਕ ਲਾਸ਼ ਪਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਉੱਥੇ ਇੱਕ ਨਾਬਾਲਗ ਲੜਕੇ ਦੀ ਲਾਸ਼ ਮਿਲੀ। ਪੜਤਾਲ ਕਰਨ ’ਤੇ ਮ੍ਰਿਤਕ ਦੀ ਪਛਾਣ ਪਿੰਡ ਬਸਰਾਵਾਂ ਦੇ ਰਹਿਣ ਵਾਲੇ ਰਵਿੰਦਰ ਉਰਫ਼ ਰਾਹੁਲ ਪੁੱਤਰ ਹਰਪਾਲ ਦਾਸ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦਾ ਅੱਚਲ ਸਾਹਿਬ ਵਿਖੇ ਕੀਤਾ ਜਾਵੇਗਾ ਭਰਵਾਂ ਸਵਾਗਤ : ਸੁਖਮਨੀ ਸਾਹਿਬ ਸੇਵਾ... ਅਗਲੀ ਖ਼ਬਰ ਮਿਸ਼ਨ 2027 ਨੂੰ ਲੈ ਕੇ ਹੋਈ ਮੀਟਿੰਗ
Ad Position 24