17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵਿਦਰੋਹੀ ਕਵੀ ਪਾਸ਼ ਤੇ ਡਾ. ਸੋਮ ਰਾਜ ਸ਼ਰਮਾ ਨੂੰ ਵਿਦੇਸ਼ ’ਚ ਕੀਤਾ ਯਾਦ

ਗੁਰਦਾਸਪੁਰ, 16 ਸਤੰਬਰ (ਅਸ਼ੋਕ ਸ਼ਰਮਾ)- ਪੰਜਾਬੀ ਸਾਹਿਤ ਦੇ ਦੋ ਬਾਗ਼ੀ ਅਤੇ ਜੁਝਾਰੂ ਸੁਰਾਂ ਵਿਦਰੋਹੀ ਕਵੀ ਅਵਤਾਰ ਸਿੰਘ ਪਾਸ਼ ਅਤੇ ਡਾ. ਸੋਮ ਰਾਜ ਸ਼ਰਮਾ ਦੀ ਯਾਦ ਨੂੰ ਸਮਰਪਿਤ ਇੰਡੋ-ਮੈਲਬੋਰਨ ਸੀਨੀਅਰ ਸਿਟੀਜਨ ਕਲੱਬ ਵਲੋਂ ਕਰੇਨਬਰਨ ਵੈਸਟ ਦੇ ਕਮਿਊਨਿਟੀ ਹਾਲ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-09-2026
ਗੁਰਦਾਸਪੁਰ, 16 ਸਤੰਬਰ (ਅਸ਼ੋਕ ਸ਼ਰਮਾ)- ਪੰਜਾਬੀ ਸਾਹਿਤ ਦੇ ਦੋ ਬਾਗ਼ੀ ਅਤੇ ਜੁਝਾਰੂ ਸੁਰਾਂ ਵਿਦਰੋਹੀ ਕਵੀ ਅਵਤਾਰ ਸਿੰਘ ਪਾਸ਼ ਅਤੇ ਡਾ. ਸੋਮ ਰਾਜ ਸ਼ਰਮਾ ਦੀ ਯਾਦ ਨੂੰ ਸਮਰਪਿਤ ਇੰਡੋ-ਮੈਲਬੋਰਨ ਸੀਨੀਅਰ ਸਿਟੀਜਨ ਕਲੱਬ ਵਲੋਂ ਕਰੇਨਬਰਨ ਵੈਸਟ ਦੇ ਕਮਿਊਨਿਟੀ ਹਾਲ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਜੁਝਾਰਵਾਦੀ ਕਵੀ ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ ਤੇ ਬਾਗ਼ੀ ਕਵੀ ਡਾ. ਸੋਮ ਰਾਜ ਸ਼ਰਮਾ ਦੀ ਬਰਸੀ ਮੌਕੇ ਕਰਵਾਇਆ ਗਿਆ। ਸਮਾਗਮ ਦੌਰਾਨ ਦੋਵਾਂ ਸਾਹਿਤਕਾਰਾਂ ਦੇ ਜੀਵਨ, ਸਾਹਿਤਕ ਸਫ਼ਰ, ਵਿਚਾਰਧਾਰਾ ਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਬਾਰੇ ਜਾਣਕਾਰੀ ਦਿੱਤੀ। ਇਪਟਾ ਪੰਜਾਬ ਦੇ ਸੂਬਾ ਸਕੱਤਰ ਤੇ ਸਾਹਿਤ ਸਭਾ ਗੁਰਦਾਸਪੁਰ ਰਜਿ. ਦੇ ਜਨਰਲ ਸਕੱਤਰ ਗੁਰਮੀਤ ਸਿੰਘ ਪਾਹੜਾ ਨੇ ਦੋਵਾਂ ਕਵੀਆਂ ਦੀਆਂ ਰਚਨਾਵਾਂ ਤੇ ਸਾਹਿਤਕ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਾਸ਼ ਅਤੇ ਡਾ: ਸੋਮ ਰਾਜ ਸ਼ਰਮਾ ਨੇ ਆਪਣੀ ਕਲਮ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਣਾਇਆ, ਸਗੋਂ ਸਮਾਜਿਕ ਬੇਇਨਸਾਫ਼ੀ, ਜ਼ੁਲਮ, ਵਿਤਕਰੇ ਅਤੇ ਲੋਕ ਮਸਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਹਥਿਆਰ ਬਣਾਇਆ। ਸਮਾਗਮ ਦੀ ਪ੍ਰਧਾਨਗੀ ਗੁਰਮੀਤ ਸਿੰਘ ਮੁਕਤਸਰ, ਸੂਬੇਦਾਰ ਜਸਵੰਤ ਸਿੰਘ ਅਤੇ ਅਵਤਾਰ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਹਰਦੀਪ ਸਿੰਘ ਟਿਵਾਣਾ, ਸਤਨਾਮ ਸਿੰਘ, ਵਰਿੰਦਰ ਸਿੰਘ, ਕੁਲਦੀਪ ਸਿੰਘ ਡੀ.ਐਸ.ਪੀ., ਕਰਮ ਸਿੰਘ ਡੀ.ਐਸ.ਪੀ., ਅਵਤਾਰ ਸਿੰਘ, ਮਹਿੰਦਰ ਸਿੰਘ ਗਰਚਾ, ਸੁਰਿੰਦਰ ਕੁਮਾਰ ਅਰੋੜਾ, ਮਲਕੀਅਤ ਸਿੰਘ ਮੁਲਤਾਨੀ, ਗੁਰਮੀਤ ਸਿੰਘ ਅਤੇ ਸੇਵਾ ਸਿੰਘ ਨੇ ਸਟੇਜ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਬਲਦੇਵ ਸਿੰਘ, ਮੁਕੰਦ ਸਿੰਘ, ਜਸਵੰਤ ਸਿੰਘ ਪਾਹੜਾ, ਧਨਵੰਤ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਸੇਵਾ ਸਿੰਘ, ਰਾਜ ਕੁਮਾਰ, ਸਰਵਣ ਕੁਮਾਰ, ਪ੍ਰਸ਼ੋਤਮ ਲਾਲ, ਬਲਕਾਰ ਸਿੰਘ ਤਰਨਤਾਰਨ, ਜਸਬੀਰ ਸਿੰਘ, ਭਰਭੂਰ ਸਿੰਘ, ਪ੍ਰਿੰਸੀਪਲ ਜੋਗਾ ਸਿੰਘ, ਮਾਸਟਰ ਦਲਬੀਰ ਸਿੰਘ ਔਲਖ, ਨਰਿੰਦਰ ਸਿੰਘ ਕਲਸੀ, ਬੂਟਾ ਸਿੰਘ, ਗੁਰਚਰਨ ਸਿੰਘ ਸਿਰਸਾ, ਓਮ ਪ੍ਰਕਾਸ਼ ਹਰਿਆਣਾ, ਗੁਰਸੇਵਕ ਸਿੰਘ, ਅਨਿਲ ਕੁਮਾਰ ਤੇ ਅਮਰੀਕ ਸਿੰਘ ਬਟਾਲਾ ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਬੱਬੀ ਦੇ ਭਰਾ ਸਤਵਿੰਦਰ ਸਿੰਘ ਦੀ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਦੀ ਰੈਵਨਿਊ ਪਟਵਾਰ ਯੂਨੀਅਨ ਨੇ ਤਹਿਸੀਲ ਪੱਧਰੀ ਦਿੱਤਾ ਧਰਨਾ
Ad Position 24