17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਗਰ ਕੀਰਤਨ ਦਾ ਬਟਾਲਾ ਮਹਿਤਾ ਰੋਡ ਪਿੰਡ ਬੂੜੇ ਨੰਗਲ ਨਜ਼ਦੀਕ ਕੀਤਾ ਜਾਵੇਗਾ ਨਿੱਘਾ ਸਵਾਗਤ : ਮਨਦੀਪ ਸਿੰਘ ਰੰਗੜ ਨੰਗਲ

ਅੱਚਲ ਸਾਹਿਬ, 16 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆ ਰਹੇ ਮਹਾਨ ਨਗਰ ਕੀਰਤਨ ਦਾ ਮਹਿਤਾ-ਬਟਾਲਾ ਰੋਡ ਪਿੰਡ ਬੂੜੇ ਨੰਗਲ ਨਜ਼ਦੀਕ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਕਾਂਗਰਸ ਪਾਰਟੀ ਇੰਚਾਰਜ ਹਲਕਾ ਸ੍ਰੀ ਹਰਗੋਬਿੰਦਪੁਰ ਸ: ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਮਹਾਨ ਨਗਰ ਕੀਰਤਨ ਦਾ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਹਦੂਦ ਅੰਦਰ ਪਹੁੰਚਣ ’ਤੇ ਪਿੰਡ ਬੂੜੇ ਨੰਗਲ ਕੋਲ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਅਤੇ ਪੰਜ ਪਿਆਰੇ ਸਾਹਿਬਾਨਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 17-09-2026
ਅੱਚਲ ਸਾਹਿਬ, 16 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆ ਰਹੇ ਮਹਾਨ ਨਗਰ ਕੀਰਤਨ ਦਾ ਮਹਿਤਾ-ਬਟਾਲਾ ਰੋਡ ਪਿੰਡ ਬੂੜੇ ਨੰਗਲ ਨਜ਼ਦੀਕ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਕਾਂਗਰਸ ਪਾਰਟੀ ਇੰਚਾਰਜ ਹਲਕਾ ਸ੍ਰੀ ਹਰਗੋਬਿੰਦਪੁਰ ਸ: ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਮਹਾਨ ਨਗਰ ਕੀਰਤਨ ਦਾ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਹਦੂਦ ਅੰਦਰ ਪਹੁੰਚਣ ’ਤੇ ਪਿੰਡ ਬੂੜੇ ਨੰਗਲ ਕੋਲ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਅਤੇ ਪੰਜ ਪਿਆਰੇ ਸਾਹਿਬਾਨਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਵਿਆਹ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਹਲਕਾ ਕੋਆਰਡੀਨੇਟਰ ਮਨਜੀਤ ਸਿੰਘ ਚੀਮਾ, ਸਾ. ਡਾਇਰੈਕਟਰ ਜਗਜੀਤ ਸਿੰਘ ਅੰਮੋਨੰਗਲ, ਡਾ . ਸੁਰਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਜਾਹਦਪੁਰ, ਅੰਮ੍ਰਿਤਪਾਲ ਸਿੰਘ ਜਾਹਦਪੁਰ ਪੰਜਾਬ ਸਿੰਘ ਲਾਧੂਭਾਣਾ, ਵਤਨਦੀਪ ਸਿੰਘ, ਨੰਬਰਦਾਰ ਕਸ਼ਮੀਰ ਸਿੰਘ ਨੱਤ, ਮੋਹਨ ਸਿੰਘ ਪੱਡਾ, ਵੈਰੋਨੰਗਲ, ਰਣਜੀਤ ਸਿੰਘ ਵੈਰੋਨੰਗਲ, ਪ੍ਰਦੀਪ ਸਿੰਘ ਵੈਰੋਨੰਗਲ, ਜ਼ਿਲ੍ਹਾ ਜਨਰਲ ਸਕੱਤਰ ਡਾ. ਹਰਤਾਜ ਸਿੰਘ ਸੁੱਖਾ ਚਿੜਾ, ਜ਼ਿਲ੍ਹਾ ਜਨਰਲ ਸਕੱਤਰ ਡਾ. ਬਲਵਿੰਦਰ ਸਿੰਘ ਬਹਾਦਰ ਹੁਸੈਨ, ਜਰਨਲ ਸਕੱਤਰ ਰਣਧੀਰ ਸਿੰਘ ਹੀਰਾ ਸੰਦਲਪੁਰ, ਸੰਮਤੀ ਮੈਂਬਰ ਮਲਕੀਤ ਸਿੰਘ ਨਾਨਕ ਨੰਗਲ, ਮਨਜੀਤ ਸਿੰਘ ਚੌਧਰੀਵਾਲ, ਨਿਰਮਲ ਸਿੰਘ ਢਡਿਆਲਾ ਨਜ਼ਰਾਂ, ਬਲਦੇਵ ਸਿੰਘ ਅੰਮੋਨੰਗਲ, ਬਲਵਿੰਦਰ ਸਿੰਘ ਪਰਮਾਰ, ਸਰਬਜੀਤ ਸਿੰਘ ਆੜਤੀ, ਯੂਥ ਆਗੂ ਜਗਜੀਤ ਸਿੰਘ ਮਾਹਲ ਸੰਦਲਪੁਰ, ਰੇਸ਼ਮ ਸਿੰਘ ਜੈਤੋਸਰਜਾ, ਮਨਮੀਤ ਸਿੰਘ ਨੱਤ, ਅਵਤਾਰ ਸਿੰਘ ਗਿੱਲ ਸਰਬਪ੍ਰੀਤ ਸਿੰਘ ਸੁੱਖਾ ਚੀੜਾ ਸੂਬੇ ਪਲਵਿੰਦਰ ਸਿੰਘ ਅੰਮੋਨੰਗਲ, ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਬੰਧਕੀ ਕੰਪਲੈਕਸ ਬਣਨ ਤੋਂ ਬਾਅਦ ਸਰਕਾਰੀ ਤੇ ਅੰਗਰੇਜ਼ਾਂ ਵੇਲੇ ਦੀਆਂ ਇਮਾਰਤਾਂ ਬਣੀਆਂ ਖੰਡਰ ਅਗਲੀ ਖ਼ਬਰ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਬੱਬੀ ਦੇ ਭਰਾ ਸਤਵਿੰਦਰ ਸਿੰਘ ਦੀ ਅੰਤਿਮ ਅਰਦਾਸ ਅੱਜ
Ad Position 24