17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਤੇਜ਼ ਹਨੇਰੀ ਨਾਲ ਖੇਤਾਂ ’ਚ ਵਿਛੀ ਝੋਨੇ ਤੇ ਕਮਾਦ ਦੀ ਫ਼ਸਲ, ਝਾੜ ’ਤੇ ਪਵੇਗਾ ਮਾੜਾ ਅਸਰ

ਗੁਰਦਾਸੁਪਰ, 16 ਸਤੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਜਿਲ੍ਹੇ ਅੰਦਰ ਤੇਜ਼ ਹਨੇਰੀ ਨਾਲ ਝੋਨੇ ਤੇ ਕਮਾਦ ਦੀ ਫ਼ਸਲ ਤੋਂ ਇਲਾਵਾ ਸ਼ਰਬਤੀ ਦੀ ਪੱਕੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ, ਜਿਸ ਨਾਲ ਝਾੜ ’ਤੇ ਮਾੜਾ ਅਸਰ ਪਵੇਗਾ। ਇਸ ਸਬੰਧੀ ਕਿਸਾਨ ਸੇਵਾ ਮੁਕਤ ਲੈਕ: ਪ੍ਰਤਾਪ ਸਿੰਘ ਸੈਣੀ, ਨਵਜੋਤ ਸਿੰਘ ਸੈਣੀ ਤੇ ਦਿਲਬਾਗ ਸਿੰਘ ਸੈਣੀ ਨੇ ਦੱਸਿਆ ਕਿ ਰਾਤ ਵੇਲੇ ਬੀਤੇ ਦਿਨ ਤੇਜ ਹਨੇਰੀ ਨਾਲ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ, ਉਥੇ ਝੋਨਾ ਸ਼ਰਬਤੀ ਅਤੇ ਕਮਾਦ ਦੀ ਫ਼ਸਲ ਹੇਠਾਂ ਡਿੱਗਣ ਨਾਲ ਕਟਾਈ ਕਰਨ ਵੇਲੇ ਮੁਸ਼ਕਿਲਾਂ ਪੇਸ਼ ਆਉਣਗੀਆਂ।

Ad Position 21
No active advertisement
ਅਜੀਤ ਡੈਸਕ 17-09-2026
ਗੁਰਦਾਸੁਪਰ, 16 ਸਤੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਜਿਲ੍ਹੇ ਅੰਦਰ ਤੇਜ਼ ਹਨੇਰੀ ਨਾਲ ਝੋਨੇ ਤੇ ਕਮਾਦ ਦੀ ਫ਼ਸਲ ਤੋਂ ਇਲਾਵਾ ਸ਼ਰਬਤੀ ਦੀ ਪੱਕੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ, ਜਿਸ ਨਾਲ ਝਾੜ ’ਤੇ ਮਾੜਾ ਅਸਰ ਪਵੇਗਾ। ਇਸ ਸਬੰਧੀ ਕਿਸਾਨ ਸੇਵਾ ਮੁਕਤ ਲੈਕ: ਪ੍ਰਤਾਪ ਸਿੰਘ ਸੈਣੀ, ਨਵਜੋਤ ਸਿੰਘ ਸੈਣੀ ਤੇ ਦਿਲਬਾਗ ਸਿੰਘ ਸੈਣੀ ਨੇ ਦੱਸਿਆ ਕਿ ਰਾਤ ਵੇਲੇ ਬੀਤੇ ਦਿਨ ਤੇਜ ਹਨੇਰੀ ਨਾਲ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ, ਉਥੇ ਝੋਨਾ ਸ਼ਰਬਤੀ ਅਤੇ ਕਮਾਦ ਦੀ ਫ਼ਸਲ ਹੇਠਾਂ ਡਿੱਗਣ ਨਾਲ ਕਟਾਈ ਕਰਨ ਵੇਲੇ ਮੁਸ਼ਕਿਲਾਂ ਪੇਸ਼ ਆਉਣਗੀਆਂ। ਖਾਸ ਕਰਕੇ ਬੇਟ ਇਲਾਕੇ ਦੀਆਂ ਜਮੀਨਾਂ ਵਿਚ ਪਾਣੀ ਹੋਣ ਕਾਰਨ ਕੰਬਾਈਨਾਂ ਵੀ ਨਹੀਂ ਚੱਲ ਸਕਣਗੀਆਂ ਅਤੇ ਸਿਰਫ ਚੇਨ ਵਾਲੀਆਂ ਕੰਬਾਈਨਾਂ ਹੀ ਕੰਮ ਕਰਨਗੀਆਂ, ਜਿਨਾਂ ਦਾ ਦੂਜੀਆਂ ਕੰਬਾਈਨਾਂ ਨਾਲੋਂ ਰੇਟ ਵੀ ਦੁਗਣਾ ਹੈ, ਇਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹਨੇਰੀ ਨਾਲ ਪਾਪੂਲਰ ਤੇ ਸਫੈਦੇ ਦੇ ਬੂਟੇ ਖੇਤਾਂ ਵਿਚ ਡਿੱਗ ਗਏ ਹਨ ਤੇ ਕਈ ਪੋਲਟਰੀ ਫਾਰਮਾਂ ਦੀਆਂ ਸ਼ੈਡਾਂ ਵੀ ਉਡ ਗਈਆਂ। ਉਨ੍ਹਾਂ ਦੱਸਿਆ ਕਿ ਕਿਸਾਨਾਂ ’ਤੇ ਹਮੇਸ਼ਾ ਕੋਈ ਨਾ ਕੋਈ ਮੁਸੀਬਤ ਪੈ ਜਾਂਦੀ ਹੈ, ਜਿਸ ਨਾਲ ਉਹ ਆਰਥਿਕ ਪੱਖੋਂ ਕਮਜੋਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੇਜ ਹਨੇਰੀ ਨਾਲ ਕਈ ਪਿੰਡਾਂ ਵਿਚ ਰਾਤ ਵੇਲੇ ਬਿਜਲੀ ਵੀ ਨਹੀਂ ਆਈ। ਖਾਸ ਕਰਕੇ ਪੰਡੋਰੀ ਮਹੰਤਾਂ ਇਲਾਕੇ ਅੰਦਰ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਝੋਨੇ ਦੀ ਸ਼ਰਬਤੀ ਤੇ ਕਮਾਦ ਦੀ ਫਸਲ ਕਾਫ਼ੀ ਭਰਪੂਰ ਸੀ, ਪਰ ਤੇਜ਼ ਹਨੇਰੀ ਨਾਲ ਕਿਸਾਨਾਂ ਦੇ ਸਾਰੇ ਸੁਪਨਿਆਂ ’ਤੇ ਪਾਣੀ ਫਿਰ ਗਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਕਈ ਵਾਰ ਬੀਮਾ ਯੋਜਨਾ ਸਕੀਮਾਂ ਚਲਾਉਣ ਦੇ ਦਮਗਜੇ ਮਾਰਦੀਆਂ ਹਨ। ਪਰ ਉਹ ਸਭ ਠੱਪ ਹੋ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਹੱਦੀ ਤੇ ਬੇਟ ਇਲਾਕੇ ਅੰਦਰ ਫਸਲ ਬੀਮਾ ਯੋਜਨਾ ਸਕੀਮ ਲਾਗੂ ਕੀਤੀ ਜਾਵੇ, ਜਿਸ ਨਾਲ ਫਸਲਾਂ ਖਰਾਬ ਹੋਣ ’ਤੇ ਉਨ੍ਹਾਂ ਨੂੰ ਸਰਕਾਰੀ ਲਾਭ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਫਾਸਟਵੇਅ ਕੇਬਲ ਦਾ ਪ੍ਰਤੀ ਮਹੀਨਾ ਕਿਰਾਇਆ ਜ਼ਿਆਦਾ ਤੇ ਚੈਨਲ ਘੱਟ ਹੋਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਪਾਵਰਕਾਮ ਦਫ਼ਤਰ ਸਾਹਮਣੇ ਦਿੱਤਾ ਧਰਨਾ
Ad Position 24