17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜਨ ਸਹੂਲਤਾਂ ਲਈ ਲਗਾਇਆ ਪੋਰਟੇਬਲ ਸ਼ੌਚਾਲਿਆ ਸ਼ਰਾਰਤੀ ਤੱਤਾਂ ਨੇ ਦੋ ਵਾਰ ਸੁੱਟਿਆ

ਪਠਾਨਕੋਟ, 16 ਸਤੰਬਰ (ਸੰਧੂ)- ਸ਼ਹਿਰ ਵਾਸੀਆਂ ਨੂੰ ਬੁਨਿਆਦੀ ਜਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵਕ ਸ੍ਰੀਜਲ ਗੁਪਤਾ ਵਲੋਂ ਆਪਣੇ ਨਿੱਜੀ ਖਰਚੇ ’ਤੇ ਵੱਖ-ਵੱਖ ਥਾਵਾਂ ’ਤੇ ਲਗਵਾਏ ਗਏ ਪੋਰਟੇਬਲ ਸ਼ੌਚਾਲਿਆ ਨੂੰ ਸ਼ਰਾਰਤੀ ਤੱਤਾਂ ਵਲੋਂ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਢਾਂਗੂ ਰੋਡ ਸਥਿਤ ਸ਼ਹੀਦ ਭਗਤ ਸਿੰਘ ਚੌਕ ਨੇੜੇ ਫਲਾਈਓਵਰ ਹੇਠਾਂ ਲਗਾਏ ਗਏ ਪੋਰਟੇਬਲ ਸ਼ੌਚਾਲਿਆ ਨੂੰ ਸ਼ਰਾਰਤੀ ਤੱਤਾਂ ਨੇ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਦਿੱਤਾ ।

Ad Position 21
No active advertisement
ਅਜੀਤ ਡੈਸਕ 17-09-2026
ਪਠਾਨਕੋਟ, 16 ਸਤੰਬਰ (ਸੰਧੂ)- ਸ਼ਹਿਰ ਵਾਸੀਆਂ ਨੂੰ ਬੁਨਿਆਦੀ ਜਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵਕ ਸ੍ਰੀਜਲ ਗੁਪਤਾ ਵਲੋਂ ਆਪਣੇ ਨਿੱਜੀ ਖਰਚੇ ’ਤੇ ਵੱਖ-ਵੱਖ ਥਾਵਾਂ ’ਤੇ ਲਗਵਾਏ ਗਏ ਪੋਰਟੇਬਲ ਸ਼ੌਚਾਲਿਆ ਨੂੰ ਸ਼ਰਾਰਤੀ ਤੱਤਾਂ ਵਲੋਂ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਢਾਂਗੂ ਰੋਡ ਸਥਿਤ ਸ਼ਹੀਦ ਭਗਤ ਸਿੰਘ ਚੌਕ ਨੇੜੇ ਫਲਾਈਓਵਰ ਹੇਠਾਂ ਲਗਾਏ ਗਏ ਪੋਰਟੇਬਲ ਸ਼ੌਚਾਲਿਆ ਨੂੰ ਸ਼ਰਾਰਤੀ ਤੱਤਾਂ ਨੇ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਦਿੱਤਾ । ਸ੍ਰੀਜਲ ਗੁਪਤਾ ਨੇ ਦੱਸਿਆ ਕਿ ਸ਼ਹਿਰ ਦੇ ਬਾਜ਼ਾਰਾਂ ਤੇ ਮੁੱਖ ਮਾਰਗਾਂ ’ਤੇ ਜਨਤਕ ਸ਼ੌਚਾਲਿਆ ਦੀ ਘਾਟ ਨੂੰ ਦੇਖਦਿਆਂ ਉਨ੍ਹਾਂ ਵਲੋਂ ਇਹ ਸਹੂਲਤ ਲੋਕਾਂ ਦੀ ਮਦਦ ਲਈ ਆਪਣੇ ਖਰਚੇ ’ਤੇ ਮੁਹੱਈਆ ਕਰਵਾਈ ਗਈ ਸੀ । ਖ਼ਾਸ ਕਰਕੇ ਮਹਿਲਾਵਾਂ, ਰਾਹਗੀਰਾਂ ਅਤੇ ਬਾਜ਼ਾਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਸੀ । ਸ਼ੌਚਾਲਿਆ ਨੂੰ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਦੀ ਮੁਰੰਮਤ ਕਰਵਾ ਕੇ ਮੁੜ ਉਸੇ ਥਾਂ ’ਤੇ ਖੜ੍ਹਾ ਕਰਵਾਇਆ । ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਦੋ ਦਿਨ ਬਾਅਦ ਮੁੜ ਸ਼ਰਾਰਤੀ ਤੱਤਾਂ ਵਲੋਂ ਉਸੇ ਸ਼ੌਚਾਲਿਆ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਗਿਆ । ਲਗਾਤਾਰ ਦੋ ਵਾਰ ਨੁਕਸਾਨ ਹੋਣ ਕਾਰਨ ਸ਼ੌਚਾਲਿਆ ਕਾਫ਼ੀ ਖ਼ਰਾਬ ਹੋ ਗਿਆ ਹੈ । ਸ੍ਰੀਜਲ ਗੁਪਤਾ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦਾ ਨਿੱਜੀ ਨੁਕਸਾਨ ਨਹੀਂ, ਸਗੋਂ ਸ਼ਹਿਰ ਦੀ ਆਮ ਜਨਤਾ ਦੀ ਸਹੂਲਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਹੈ । ਉਨ੍ਹਾਂ ਕਿਹਾ ਕਿ ਉਹ ਜਿੰਨਾ ਤੋੜਨਗੇ, ਮੈਂ ਉਨ੍ਹੀ ਵਾਰ ਮੁੜ ਜੋੜਾਂਗਾ।
Ad Position 22
No active advertisement
ਪਿਛਲੀ ਖ਼ਬਰ ਪੈਂਡਿੰਗ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਲਈ ਰੰਧਾਵਾ ਵਲੋਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਅਗਲੀ ਖ਼ਬਰ ਸੈਣੀ ਭਵਨ ਨੂੰ ਲੈ ਕੇ ਵਿਵਾਦ ਗਰਮਾਇਆ, ਮਹਾਂਸਭਾ ਨੇ ਸੁਪਰੀਮ ਕੋਰਟ ਜਾਣ ਦਾ ਕੀਤਾ ਐਲਾਨ
Ad Position 24