19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕਾਂਗਰਸ ਦੀ ਸਰਕਾਰ ਆਉਣ ’ਤੇ ਗੁੰਡਾਗਰਦੀ ਤੇ ਨਸ਼ਿਆਂ ਨੂੰ ਠੱਲ੍ਹ ਪਾ ਕੇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਰਾਜ ਦਿਆਂਗੇ -ਸੁਖਜਿੰਦਰ ਸਿੰਘ ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 18 ਸਤੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਆ ਰਹੀਆਂ ਵਿਧਾਨ ਸਭਾ ਚੋਣਾ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਗੁੰਡਾਗਰਦੀ ਤੇ ਨਸ਼ਿਆਂ ਨੂੰ ਠਲ੍ਹ ਪਾ ਕੇ ਲੋਕਾਂ ਨੂੰ ਅਮਨਸ਼ਾਂਤੀ ਦਾ ਰਾਜ ਦਿੱਤਾ ਜਾਵੇਗਾ। ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਕੁਝ ਦੁਕਾਨਦਾਰਾਂ ਹਾਲ-ਚਾਲ ਜਾਣਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੀ ਖੁਸ਼ਹਾਲੀ ਤੇ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ।

Ad Position 21
No active advertisement
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਦੁਕਾਨਦਾਰਾਂ ਨੂੰ ਮਿਲਣ ਉਪਰੰਤ ਸਾਥੀਆਂ ਸਮੇਤ ਗੱਲਬਾਤ ਕਰਦੇ ਹੋਏ। ਤਸਵੀਰ : ਨਾਗਰਾ 19-09-2026
ਕੋਟਲੀ ਸੂਰਤ ਮੱਲ੍ਹੀ, 18 ਸਤੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਆ ਰਹੀਆਂ ਵਿਧਾਨ ਸਭਾ ਚੋਣਾ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਗੁੰਡਾਗਰਦੀ ਤੇ ਨਸ਼ਿਆਂ ਨੂੰ ਠਲ੍ਹ ਪਾ ਕੇ ਲੋਕਾਂ ਨੂੰ ਅਮਨਸ਼ਾਂਤੀ ਦਾ ਰਾਜ ਦਿੱਤਾ ਜਾਵੇਗਾ। ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਕੁਝ ਦੁਕਾਨਦਾਰਾਂ ਹਾਲ-ਚਾਲ ਜਾਣਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੀ ਖੁਸ਼ਹਾਲੀ ਤੇ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਸਮੇਂ ਪੰਜਾਬ ਦੇ ਲੋਕਾਂ ਨੂੰ ਅਮਨਸ਼ਾਂਤੀ ਦਾ ਰਾਜ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ’ਚ ਲੋਕਾਂ ਨੂੰ ਫਿਰੋਤੀਆਂ ਤੇ ਧਮਕੀਆਂ ਭਰੇ ਫ਼ੋਨ ਆਉਣ ਕਰਕੇ ਲੋਕਾਂ ’ਚ ਚਿੰਤਤ ਹਨ। ਉਨ੍ਹਾਂ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਕਾਂਗਰਸੀ ਵਰਕਰਾਂ ’ਚ ਵੱਡਾ ਜੋਸ਼ ਪਾਇਆ ਜਾ ਰਿਹਾ ਹੈ ਤੇ ਵਿਰੋਧੀਆਂ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਸਮੇਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ’ਚ ਹਰ ਵਰਗ ਪ੍ਰੇਸ਼ਾਨ ਹੈ, ਪਰ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰਨ ’ਚ ਲੱਗੀ ਹੋਈ ਹੈ। ਇਸ ਮੌਕੇ ਸ: ਰੰਧਾਵਾ ਨੇ ਬਲਦੇਵ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ ਤੇ ਕੁਝ ਹੋਰ ਪਰਿਵਾਰ ਦੇ ਦੁੱਖ-ਸੁੱਖ ’ਚ ਸ਼ਾਮਿਲ ਹੋਏ। ਇਸ ਮੌਕੇ ਸਵਿੰਦ ਸਿੰਘ ਭੰਮਰਾ, ਸੀਨੀਅਰ ਆਗੂ ਗੁਰਮੇਜ਼ ਸਿੰਘ ਭੱਟੀ ਦਰਗਾਬਾਦ, ਮੰਡਲ ਪ੍ਰਧਾਨ ਹਰਦੇਵ ਸਿੰਘ ਭੰਮਰਾ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਕੋਟਲੀ, ਗੁਰਮੇਜ਼ ਸਿੰਘ ਕੋਟਲੀ ਚੇਅਰਮੈਨ ਐੱਸ.ਸੀ. ਸੈੱਲ ਡੇਰਾ ਬਾਬਾ ਨਾਨਕ, ਸੈਮ ਮਸੀਹ ਦੋਲੋਵਾਲ, ਭੁਪਿੰਦਰਾ ਸਿੰਘ ਸੰਧੂ, ਸਰਪੰਚ ਬਿਕਰਮਜੀਤ ਸਿੰਘ ਬਿੱਕਾ, ਅੰਗਰੇਜ ਸਿੰਘ ਲੁਕਮਾਨੀਆਂ, ਲਖਬੀਰ ਸਿੰਘ ਲੱਡੂ ਢੇਸੀਆਂ, ਸੁਖਚਰਨ ਸਿੰਘ ਦਰਗਾਬਾਦ, ਨੰਬਰਦਾਰ ਹਰਭਜਨ ਸਿੰਘ ਮਲਕਪੁਰ, ਡਾ. ਖਲਵਿੰਦਰ ਸਿੰਘ, ਲੁਭਾਇਆ ਮਸੀਹ ਡੇਰਾ ਪਠਾਣਾ, ਪੱਪੂ ਮਹਾਜਨ ਕੋਟਲੀ, ਅਮਰੀਕ ਸਿੰਘ ਬਿੱਟੂ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਨੂੰ ਐਕਸੀਲੈਂਸ ਇਨ ਐਜੂਕੇਸ਼ਨ ਅਵਾਰਡ-2026 ਨਾਲ ਨਿਵਾਜਿਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੀਰਤਨ ਦਾ ਐੱਸ.ਐੱਸ.ਪੀ. ਦਫ਼ਤਰ ਬਟਾਲਾ ਵਿਖੇ ਭਰਵਾਂ ਸਵਾਗਤ
Ad Position 24