ਆਰ.ਆਰ.ਬਾਵਾ ਕਾਲਜ ਵਿਖੇ ‘ਹਿੰਦੀ ਦਿਵਸ’ ਸਮਾਗਮ ਕਰਵਾਇਆ
ਬਟਾਲਾ, 18 ਸਤੰਬਰ (ਸਤਿੰਦਰ ਸਿੰਘ)- ਆਰ. ਆਰ.
ਬਟਾਲਾ, 18 ਸਤੰਬਰ (ਸਤਿੰਦਰ ਸਿੰਘ)- ਆਰ.ਆਰ.ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼, ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ, ਡਾ.ਲੱਕੀ ਸ਼ਰਮਾ (ਮੁਖੀ, ਭਾਸ਼ਾਵਾਂ ਫੈਕਲਟੀ) ਦੀ ਯੋਗ ਅਗਵਾਈ ਹੇਠ ਅਤੇ ਡਾ. ਸੋਹਨ ਲਾਲ (ਸਹਾਇਕ ਪ੍ਰੋਫੈਸਰ, ਹਿੰਦੀ ਵਿਭਾਗ) ਦੇ ਸਹਿਯੋਗ ਨਾਲ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ ਸਮਾਰੋਹ* ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੋਸਟਰ-ਮੇਕਿੰਗ, ਸਲੋਗਨ ਪ੍ਰਤੀਯੋਗਿਤਾ ਤੇ ਕਵਿਤਾ ਪਾਠ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਹਿੰਦੀ ਭਾਸ਼ਾ, ਸਾਹਿਤ ਤੇ ਇਸਦੀ ਮਹੱਤਤਾ ਨੂੰ ਦਰਸਾਉਂਦੇ ਆਕਰਸ਼ਕ ਪੋਸਟਰ ਬਣਾਏ ਤੇ ਸ਼ਕਤੀਸ਼ਾਲੀ ਨਾਅਰਿਆਂ ਅਤੇ ਕਵਿਤਾਵਾਂ ਰਾਹੀਂ ਹਿੰਦੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਪ੍ਰੋਗਰਾਮ ਦੌਰਾਨ ਹਿੰਦੀ ਸਾਹਿਤ ਧਾਰਾ ਦੀ ਪ੍ਰਧਾਨ ਪਾਇਲ ਅਤੇ ਸਕੱਤਰ ਸਿਮਰਜੀਤ ਕੌਰ ਸਹਿਤ ਮੌਜੂਦ ਵਿਦਿਆਰਥਣਾਂ ਤੇ ਸਮੂਹ ਅਧਿਆਪਕਾਂ ਨੇ ਹਿੰਦੀ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਅਤੇ ਪ੍ਰਚਾਰ ਕਰਨ ਦਾ ਪ੍ਰਣ ਲਿਆ। ਇਸ ਮੌਕੇ ਡਾ . ਮੀਨਾਕਸ਼ੀ ਦੁੱਗਲ ਨੇ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵਧੀਆ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਤਿੰਨ ਪ੍ਰਤੀਯੋਗੀਆਂ ਅਤੇ ਚੌਥੇ ਪ੍ਰਤੀਯੋਗੀ ਨੂੰ ਹੌਂਸਲਾ ਅਫ਼ਜ਼ਾਈ ਇਨਾਮ ਸਰਟੀਫਿਕੇਟ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ। ਡਾ. ਲੱਕੀ ਸ਼ਰਮਾ, ਹਰੀਸ਼ ਕੁਮਾਰ ਸ਼ਰਮਾ ਤੇ ਵਿਸ਼ਾਖਾ ਨੇ ਇਨ੍ਹਾਂ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਨਿਭਾਈ। ਡਾ. ਸੋਹਨ ਲਾਲ ਨੇ ਸੈਸ਼ਨ ਦਾ ਸੰਚਾਲਨ ਕੀਤਾ। ਇਸ ਮੌਕੇ ਸ਼੍ਰੀਮਤੀ ਸਿੰਮੀ ਸ਼ਰਮਾ, ਸ੍ਰੀਮਤੀ ਏਕਤਾ ਭੰਡਾਰੀ, ਅਤੇ ਡਾ. ਰਿਤੂ ਗੋਸਵਾਮੀ ਮੌਜੂਦ ਸਨ ।