19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਮਨਾਈ ਗਣੇਸ਼ ਚਤੁਰਥੀ ਈਕੋ-ਫਰੈਂਡਲੀ ਮੂਰਤੀ ਕੀਤੀ ਸਥਾਪਿਤ

ਫ਼ਤਹਿਗੜ੍ਹ ਚੂੜੀਆਂ, 18 ਸਤੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 19-09-2026
ਫ਼ਤਹਿਗੜ੍ਹ ਚੂੜੀਆਂ, 18 ਸਤੰਬਰ (ਐੱਮ.ਐੱਸ. ਫੁੱਲ)-ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਅੱਜ ਗਣੇਸ਼ ਚਤੁਰਥੀ ਦੇ ਪਾਵਨ ਮੌਕੇ ਸਕੂਲ ਦੇ ਸਮੂਹ ਸਟਾਫ਼ ਵਲੋਂ ਈਕੋ-ਫਰੈਂਡਲੀ ਗਣੇਸ਼ ਜੀ ਦੀ ਮੂਰਤੀ ਸਥਾਪਤ ਕੀਤੀ ਗਈ। ਇਸ ਮੌਕੇ ਸਮੂਹ ਸਟਾਫ਼ ਵਲੋਂ ਸ਼ਰਧਾ ਤੇ ਭਗਤੀ ਭਾਵਨਾ ਨਾਲ ਗਣੇਸ਼ ਜੀ ਦੀ ਆਰਤੀ ਤੇ ਵੰਦਨਾ ਕੀਤੀ ਗਈ ਤੇ ਪ੍ਰਸ਼ਾਦ ਦਾ ਭੋਗ ਲਗਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਵਰਿੰਦਰ ਕੌਰ ਨੇ ਗਣੇਸ਼ ਚਤੁਰਥੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਿਉਹਾਰ ਮੌਕੇ ਸ਼ਰਧਾਲੂ ਭਗਵਾਨ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰਕੇ ਲਗਭਗ 5 ਦਿਨ ਤੱਕ ਵਿਘਨਹਰਤਾ ਸ਼੍ਰੀ ਗਣੇਸ਼ ਜੀ ਦੀ ਪੂਜਾ-ਅਰਚਨਾ ਕਰਦੇ ਹਨ। ਗਣੇਸ਼ ਉਤਸਵ ਦੇ ਆਖਰੀ ਦਿਨ, ਅਨੰਤ ਚਤੁਰਦਸ਼ੀ ਮੌਕੇ, ਗਣਪਤੀ ਵਿਸਰਜਨ ਕੀਤਾ ਜਾਂਦਾ ਹੈ। ਗਣਪਤੀ ਬੱਪਾ ਨੂੰ ਰੁਕਾਵਟਾਂ ਦੂਰ ਕਰਨ ਵਾਲੇ ਦੇਵਤਾ ਵਜੋਂ ਪੂਆਜਿ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਵਰਿੰਦਰ ਕੌਰ ਦੇ ਨਾਲ ਸਮੂਹ ਸਟਾਫ਼ ’ਚ ਮੈਡਮ ਕੁਲਬੀਰ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਮਨਪ੍ਰੀਤ ਕੌਰ, ਸਲੋਨੀ, ਨੀਲਮ, ਅਮਨਪ੍ਰੀਤ, ਅਰਸ਼ਦੀਪ, ਰਜਿੰਦਰ ਕੌਰ, ਜੋਬਨਪ੍ਰੀਤ ਕੌਰ, ਆਰਤੀ, ਨੰਦਨੀ, ਸੁਮਿਤ, ਜਗਰੂਪ, ਰੂਪਨੀਤ, ਦਿਸ਼ਾ ਅਤੇ ਜਗਰੂਪ ਸਿੰਘ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਅੱਠਵੇਂ ਤਨਖਾਹ ਕਮਿਸ਼ਨ ਦੀ ਮਹੱਤਵਪੂਰਨ ਮੀਟਿੰਗ ਹੋਈ ਅਗਲੀ ਖ਼ਬਰ ਜਗਰੂਪ ਸਿੰਘ ਸੇਖਵਾਂ ਵਲੋਂ ਬਟਾਲਾ ਵਿਖੇ ਨਗਰ ਕੀਰਤਨ ਦਾ ਭਰਵਾਂ ਸਵਾਗਤ
Ad Position 24