18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜਨਗਣਨਾ-2027 ਦੇ ਪੜਾਅ-2 ਲਈ ਅਧਿਕਾਰੀਆਂ ਦੀ ਸਿਖਲਾਈ ਮੁਕੰਮਲ

ਪਠਾਨਕੋਟ, 18 ਸਤੰਬਰ (ਸੰਧੂ / ਵਿਨੋਦ/ਅਸ਼ੀਸ਼ ਸ਼ਰਮਾ)-ਜਨਗਣਨਾ-2027 ਦੇ ਪੜ੍ਹਾਅ-2 ਤਹਿਤ ਜ਼ਿਲ੍ਹਾ ਪਠਾਨਕੋਟ ਦੇ ਚਾਰਜ ਜਨਗਣਨਾ ਅਧਿਕਾਰੀਆਂ, ਜਨਗਣਨਾ ਲਿਪਿਕਾਂ ਤੇ ਤਕਨੀਕੀ ਸਹਾਇਕਾਂ ਦੀ ਦੋ ਰੋਜ਼ਾ ਸਿਖਲਾਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਮੁਕੰਮਲ ਹੋ ਗਈ । ਸਿਖਲਾਈ 17 ਤੇ 18 ਸਤੰਬਰ ਨੂੰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਨਗਣਨਾ ਅਧਿਕਾਰੀ ਡਾ: ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ ।

Ad Position 21
No active advertisement
ਅਜੀਤ ਡੈਸਕ 19-09-2026
ਪਠਾਨਕੋਟ, 18 ਸਤੰਬਰ (ਸੰਧੂ / ਵਿਨੋਦ/ਅਸ਼ੀਸ਼ ਸ਼ਰਮਾ)-ਜਨਗਣਨਾ-2027 ਦੇ ਪੜ੍ਹਾਅ-2 ਤਹਿਤ ਜ਼ਿਲ੍ਹਾ ਪਠਾਨਕੋਟ ਦੇ ਚਾਰਜ ਜਨਗਣਨਾ ਅਧਿਕਾਰੀਆਂ, ਜਨਗਣਨਾ ਲਿਪਿਕਾਂ ਤੇ ਤਕਨੀਕੀ ਸਹਾਇਕਾਂ ਦੀ ਦੋ ਰੋਜ਼ਾ ਸਿਖਲਾਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਮੁਕੰਮਲ ਹੋ ਗਈ । ਸਿਖਲਾਈ 17 ਤੇ 18 ਸਤੰਬਰ ਨੂੰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਨਗਣਨਾ ਅਧਿਕਾਰੀ ਡਾ: ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਰਸ਼ਦੀਪ ਸਿੰਘ, ਐਸ.ਡੀ.ਐਮ. ਧਾਰਕਲਾਂ ਸ਼ੰਕਰ ਸ਼ਰਮਾ ਸਮੇਤ ਸਬੰਧਿਤ ਅਧਿਕਾਰੀ ਹਾਜ਼ਰ ਸਨ । ਮਾਸਟਰ ਟ੍ਰੇਨਰ ਚੱਤਰ ਸਿੰਘ ਤੇ ਨਵਨੀਤ ਸ਼ਰਮਾ ਵਲੋਂ ਅਧਿਕਾਰੀਆਂ ਨੂੰ ਸੀ.ਐਮ.ਐਮ.ਐਸ. ਪੋਰਟਲ ਤੇ ਮੋਬਾਈਲ ਐਪ ਰਾਹੀਂ ਡਿਜ਼ੀਟਲ ਡਾਟਾ ਇਕੱਠਾ ਕਰਨ ਸਮੇਤ ਪੜ੍ਹਾਅ-2 ਦੇ ਖੇਤਰੀ ਕੰਮ ਸਬੰਧੀ ਸਿਖਲਾਈ ਦਿੱਤੀ ਗਈ । ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਸਵੈ-ਗਣਨਾ 16 ਤੋਂ 30 ਨਵੰਬਰ 2026 ਤੱਕ ਹੋਵੇਗੀ, ਜਦਕਿ ਡਿਜ਼ੀਟਲ ਖੇਤਰੀ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਵੇਗਾ । ਸਿਖਲਾਈ ਦੌਰਾਨ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ । ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਜਨਗਣਨਾ ਵਿਕਾਸ, ਜਨਗਣਨਾ ਸਲਾਹਕਾਰ ਰਸ਼ਪਾਲ ਸਿੰਘ, ਵਧੀਕ ਜ਼ਿਲ੍ਹਾ ਜਨਗਣਨਾ ਅਧਿਕਾਰੀ ਰਾਜੇਸ਼ ਸ਼ਰਮਾ ਅਤੇ ਜਨਗਣਨਾ ਇੰਚਾਰਜ ਪ੍ਰਵੀਨ ਕੁਮਾਰ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ’ਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋਣ-ਅੰਕੁਰ ਬਾਦਲ ਅਗਲੀ ਖ਼ਬਰ ਮੋਂਟੇਸਰੀ ਕੈਂਬਰਿਜ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰ ’ਤੇ ਜਿੱਤਿਆ ਸੋਨ ਤਗਮਾ
Ad Position 24