ਸਿੱਧ ਬਾਬਾ ਮੰਦਿਰ ਵਿਖੇ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ
ਸ਼ਾਹਪੁਰ ਕੰਢੀ, 18 ਸਤੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਦੇ ਪ੍ਰਾਚੀਨ ਇਤਿਹਾਸਕ ਸਿੱਧ ਬਾਬਾ ਮੰਦਿਰ ਕਮੇਟੀ ਵਲੋਂ ਸਲਾਨਾ ਮਾਂ ਭਾਗਵਤੀ ਜਾਗਰਨ ਕਰਵਾਇਆ ਗਿਆ । ਜਿਸ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੱਮੀ ਪਠਾਨੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ।
ਸ਼ਾਹਪੁਰ ਕੰਢੀ, 18 ਸਤੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਦੇ ਪ੍ਰਾਚੀਨ ਇਤਿਹਾਸਕ ਸਿੱਧ ਬਾਬਾ ਮੰਦਿਰ ਕਮੇਟੀ ਵਲੋਂ ਸਲਾਨਾ ਮਾਂ ਭਾਗਵਤੀ ਜਾਗਰਨ ਕਰਵਾਇਆ ਗਿਆ । ਜਿਸ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੱਮੀ ਪਠਾਨੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਪ੍ਰਸਿੱਧ ਗਾਇਕ ਦੀਪਕ ਨੇ ਆਪਣੇ ਭਜਨਾਂ ਨਾਲ ਆਈ ਹੋਈ ਸਾਧ ਸੰਗਤ ਨੂੰ ਮੋਹਿਤ ਕਰਕੇ ਨੱਚਣ ਲਈ ਮਜ਼ਬੂਰ ਕਰ ਦਿੱਤਾ । ਪੱਮੀ ਪਠਾਨੀਆ ਨੇ ਇਸ ਪ੍ਰਾਚੀਨ ਮੰਦਿਰ ਦੇ ਇਤਿਹਾਸ ਬਾਰੇ ਦੱਸਿਆ ਕਿ ਸਿੱਧ ਬਾਬੇ ਨੇ ਕਈ ਸਾਲ ਇਸ ਥਾਂ ’ਤੇ ਤਪੱਸਿਆ ਕੀਤੀ, ਜੋ ਵੀ ਵਿਅਕਤੀ ਸੱਚੇ ਮਨ ਨਾਲ ਜਿਹੜੀ ਵੀ ਅਰਦਾਸ ਕਰਦਾ ਹੈ, ਉਹ ਪੂਰੀ ਹੁੰਦੀ ਹੈ। ਲੋਕ ਦੂਰੋਂ-ਦੂਰੋਂ ਇਸ ਮੰਦਿਰ ਦੇ ਦਰਸ਼ਨ ਕਰਨ ਆਉਂਦੇ ਹਨ । ਸੰਗਤਾਂ ਲਈ ਲੰਗਰ ਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ । ਇਸ ਮੌਕੇ ਰਵਿੰਦਰ ਬਾਵਾ ਮੁੱਖ ਸੇਵਾਦਾਰ, ਜਗਦੀਸ਼ ਰਾਜ ਗੋਸਵਾਮੀ, ਨਰੇਸ਼ ਕੁਮਾਰ, ਸੁਰੇਸ਼ ਮਹਾਜਨ, ਰਾਕੇਸ਼ ਸ਼ਰਮਾ, ਦੀਪਕ, ਅਮਨ ਮਹਾਜਨ, ਸੰਕੇਤ ਮਹਾਜਨ, ਹੈਪੀ ਸ਼ਰਮਾ, ਆਸ਼ੂ ਮਹਾਜਨ, ਸਾਹਿਲ ਮਹਾਜਨ ਅਤੇ ਅਸ਼ੀਸ਼ ਚਾਵਲਾ ਆਦਿ ਮੈਂਬਰ ਹਾਜ਼ਰ ਸਨ।