19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਘਰੋਟਾ-ਜੰਮੂ ਰੋਡਵੇਜ਼ ਬੱਸ ਬੰਦ ਹੋਣ ਕਾਰਨ 50 ਤੋਂ ਵੱਧ ਪਿੰਡ ਪ੍ਰਭਾਵਿਤ

ਘਰੋਟਾ, 18 ਸਤੰਬਰ (ਸੰਜੀਵ ਗੁਪਤਾ)-ਪੰਜਾਬ ਰੋਡਵੇਜ਼ ਡਿਪੂ ਵਲੋਂ ਚਲਾਈ ਜਾਂਦੀ ਘਰੋਟਾ ਤੋਂ ਜੰਮੂ ਤੱਕ ਦੀ ਸਿੱਧੀ ਬੱਸ ਸੇਵਾ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਹੈ, ਜਿਸ ਕਾਰਨ ਇਲਾਕੇ ਦੇ ਕਰੀਬ 50 ਪਿੰਡਾਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸੇਵਾ ਬੰਦ ਹੋਣ ਨਾਲ ਘਰੋਟਾ, ਪਠਾਨਕੋਟ ਤੇ ਦੀਨਾਨਗਰ ਬੈਲਟ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ।

Ad Position 21
No active advertisement
ਅਜੀਤ ਡੈਸਕ 19-09-2026
ਘਰੋਟਾ, 18 ਸਤੰਬਰ (ਸੰਜੀਵ ਗੁਪਤਾ)-ਪੰਜਾਬ ਰੋਡਵੇਜ਼ ਡਿਪੂ ਵਲੋਂ ਚਲਾਈ ਜਾਂਦੀ ਘਰੋਟਾ ਤੋਂ ਜੰਮੂ ਤੱਕ ਦੀ ਸਿੱਧੀ ਬੱਸ ਸੇਵਾ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਹੈ, ਜਿਸ ਕਾਰਨ ਇਲਾਕੇ ਦੇ ਕਰੀਬ 50 ਪਿੰਡਾਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸੇਵਾ ਬੰਦ ਹੋਣ ਨਾਲ ਘਰੋਟਾ, ਪਠਾਨਕੋਟ ਤੇ ਦੀਨਾਨਗਰ ਬੈਲਟ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ । ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਬੱਸ ਸੇਵਾ ਚੱਲ ਰਹੀ ਸੀ ਤਾਂ ਲੋਕਾਂ ਲਈ ਬਹੁਤ ਵੱਡੀ ਸਹੂਲਤ ਸੀ । ਇਹ ਬੱਸ ਸਵੇਰੇ ਕਰੀਬ 5:30 ਵਜੇ ਘਰੋਟਾ ਤੋਂ ਚੱਲਦੀ ਤੇ 6 ਵਜੇ ਪਠਾਨਕੋਟ ਤੋਂ ਹੁੰਦੀ ਹੋਈ ਜੰਮੂ ਪਹੁੰਚਦੀ ਸੀ । ਉਸ ਤੋਂ ਬਾਅਦ ਇਹ ਬੱਸ ਜੰਮੂ ਤੋਂ ਵਾਪਸ ਪਠਾਨਕੋਟ ਰਾਹੀਂ ਘਰੋਟਾ ਆਉਂਦੀ ਸੀ । ਇਸ ਸੇਵਾ ਨਾਲ ਘਰੋਟਾ, ਜੰਗਲ ਭਵਾਨੀ, ਜੰਡੀ ਚੌਂਤਾ, ਨਾਜੋਚੱਕ, ਅਜ਼ੀਜ਼ਪੁਰ ਅਤੇ ਨੌਸ਼ਹਿਰਾ ਆਦਿ ਇਲਾਕਿਆਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲਦੀ ਸੀ । ਇਸ ਬੱਸ ਸੇਵਾ ਨਾਲ ਪਠਾਨਕੋਟ, ਸੁਜਾਨਪੁਰ, ਮਾਧੋਪੁਰ, ਲਖਨਪੁਰ, ਹੀਰਾਨਗਰ ਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਸਿੱਧੀ ਕਨੈਕਟੀਵਿਟੀ ਮਿਲਦੀ ਸੀ । ਖਾਸ ਕਰਕੇ ਜੰਮੂ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਬੱਸ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੀ ਸੀ । ਇਲਾਕੇ ਦੇ ਪ੍ਰਮੁੱਖ ਆਗੂਆਂ ਜਿਵੇਂ ਕਿ ਕਰਮਚਾਰੀ ਆਗੂ ਜਸਪਾਲ ਭਰਿਆਲ, ਨੌਜਵਾਨ ਆਗੂ ਦੀਪਕ ਸ਼ਰਮਾ, ਸਾਬਕਾ ਬਲਾਕ ਸਮਿਤੀ ਮੈਂਬਰ ਸ਼ਾਲੂ, ਵਾਰਡ ਮੈਂਬਰ ਸੰਤੋਖ ਰਾਜ, ਸਰਪੰਚ ਜਸਵੰਤ ਸਿੰਘ, ਦਿਲਬਾਗ ਸਿੰਘ ਤੇ ਕੁਲਦੀਪ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਕੋਲ ਜਲਦ ਤੋਂ ਜਲਦ ਇਸ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੇਵਾ ਨੂੰ ਤੁਰੰਤ ਬਹਾਲ ਕੀਤਾ ਜਾਵੇ । ਇਲਾਕੇ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਬੱਸ ਸੇਵਾ ਸ਼ੁਰੂ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਣਗੇ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਚ ਹਿੰਦੀ ਦਿਵਸ ਮਨਾਇਆ ਅਗਲੀ ਖ਼ਬਰ ਜੀ.ਆਰ.ਪੀ. ਵਲੋਂ ਰੇਲਵੇ ਸਟੇਸ਼ਨ ਪਠਾਨਕੋਟ ਸਿਟੀ ’ਤੇ ਚਲਾਇਆ ਵਿਆਪਕ ਸਰਚ ਅਭਿਆਨ
Ad Position 24