19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੈਗਾ ਖ਼ੂਨਦਾਨ ਕੈਂਪ 30 ਨੂੰ

ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਬਲੱਡ ਡੋਨਰਜ਼ ਸੁਸਾਇਟੀ ਦੇ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਦੀ ਯਾਦ ਵਿਚ ਬਲੱਡ ਡੋਨਰਜ਼ ਤੇ ਸਮਾਜਿਕ ਗਤੀ ਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵਲੋਂ 30 ਸਤੰਬਰ ਨੂੰ ਖੱਤਰੀ ਹਾਲ ਗੁਰਦਾਸਪੁਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਮਾਨ ਉਰਫ ਰਾਣੂ ਖ਼ੂਨਦਾਨ ਦੇ ਖ਼ੇਤਰ ਵਿਚ ਸੇਵਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ।

Ad Position 21
No active advertisement
ਅਜੀਤ ਡੈਸਕ 19-09-2026
ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਬਲੱਡ ਡੋਨਰਜ਼ ਸੁਸਾਇਟੀ ਦੇ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਦੀ ਯਾਦ ਵਿਚ ਬਲੱਡ ਡੋਨਰਜ਼ ਤੇ ਸਮਾਜਿਕ ਗਤੀ ਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵਲੋਂ 30 ਸਤੰਬਰ ਨੂੰ ਖੱਤਰੀ ਹਾਲ ਗੁਰਦਾਸਪੁਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਮਾਨ ਉਰਫ ਰਾਣੂ ਖ਼ੂਨਦਾਨ ਦੇ ਖ਼ੇਤਰ ਵਿਚ ਸੇਵਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਜਿਸ ਕਰਕੇ ਖੂਨਦਾਨ ਕੈਂਪ ਰਾਹੀਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਕਿ ਉਹ 30 ਸਤੰਬਰ ਨੂੰ ਵੱਧ ਚੜ੍ਹ ਕੇ ਅੱਗੇ ਆਉਣ ਅਤੇ ਖੂਨਦਾਨ ਕਰਨ ਤਾਂ ਜੋ ਕਿਸੇ ਜਰੂਰਤਮੰਦ ਮਰੀਜ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ, ਮੀਤ ਪ੍ਰਧਾਨ ਮਧੂ ਸੂਦਨ ਸ਼ਰਮਾ, ਸ਼ਹਿਰੀ ਪ੍ਰਧਾਨ ਅਭੇ ਮਹਾਜਨ, ਯੂਥ ਕੋਆਰਡੀਨੇਟਰ ਕੇ.ਪੀ ਸਿੰਘ, ਸਰਪ੍ਰਸਤ ਰਜੇਸ਼ ਬੱਬੀ, ਕੋਰ ਕਮੇਟੀ ਮੈਂਬਰ ਰਿੱਕੀ ਮਹੰਤ , ਸਲਾਹਕਾਰ ਅਵਤਾਰ ਸਿੰਘ, ਜਨਰਲ ਸਕੱਤਰ ਪ੍ਰਵੀਨ ਕੁਮਾਰ, ਸਰਪੰਚ ਪਲਵਿੰਦਰ ਸਿੰਘ ਮਾਹਲ, ਸਰਪੰਚ ਸੁਖਵਿੰਦਰ ਮੱਲੀ, ਗੁਰਸ਼ਰਨਜੀਤ ਸਿੰਘ, ਕਾਹਲੋਂ, ਦੀਪਕ ਅੱਤਰੀ ਅਤੇ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਮੁਨੀਸ਼ ਅੱਤਰੀ, ਨਵੀਨ ਕੁਮਾਰ, ਸਹਾਇਕ ਖਜਾਨਚੀ ਭੁਪਿੰਦਰ ਸਿੰਘ ਮੋਨੂੰ ਤੇ ਰੋਹਿਤ ਮਹਾਜਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਭਾਜਪਾ ਦੀ ਸਰਕਾਰ ਆਉਣ ’ਤੇ ਨਸ਼ਿਆਂ ਤੇ ਗੁੰਡਾਗਰਦੀ ’ਤੇ ਪਵੇਗੀ ਨਕੇਲ - ਵਿਜੇ ਸੋਨੀ ਅਗਲੀ ਖ਼ਬਰ ‘ ਨਸ਼ਾ ਮੁਕਤੀ ਮੋਰਚੇ’ ਦੀ ਜ਼ਿਲ੍ਹਾ ਪੱਧਰੀ ਰਿਵੀਊ ਮੀਟਿੰਗ
Ad Position 24