18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਮਿਲੇਗੀ ਨਵੀਂ ਰਫ਼ਤਾਰ

ਗੁਰਦਾਸਪੁਰ, 18 ਸਤੰਬਰ (ਪੰਕਜ ਸ਼ਰਮਾ)-ਦੇਸ਼ ਵਿਚ ਵੱਧ ਰਹੀ ਨਸ਼ੇ ਦੀ ਸਮੱਸਿਆ ਦੇ ਖ਼ਿਲਾਫ਼ ਜਨ-ਜਾਗਰੂਕਤਾ ਅਤੇ ਨਸ਼ਾ ਮੁਕਤੀ ਦੇ ਯਤਨਾਂ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਬੋਧ-ਨਸ਼ਾ ਉਨਮੂਲਨ ਪ੍ਰੋਗਰਾਮ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨਾਲ ਜੁੜੀ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਦੋ ਸਾਲ ਲਈ ਸਮਝੌਤਾ ਗਿਆਪਨ ਕੀਤਾ ਹੈ। ਇਹ ਸਾਂਝੇਦਾਰੀ ਦੇਸ਼ ਭਰ ’ਚ ਨਸ਼ੇ ਦੀ ਰੋਕਥਾਮ ਤੇ ਨਸ਼ਾ ਮੁਕਤੀ ਨਾਲ ਸਬੰਧਿਤ ਯਤਨਾਂ ਨੂੰ ਹੋਰ ਪ੍ਰਭਾਵਸ਼ਾਲੀ ਤੇ ਵਿਆਪਕ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ।

Ad Position 21
No active advertisement
ਪ੍ਰੋਗਰਾਮ ਦੌਰਾਨ ਸਮਝੌਤਾ ਗਿਆਪਨ ’ਤੇ ਹਸਤਾਖਰ ਦੌਰਾਨ ਪ੍ਰਮੁੱਖ ਸਖਸ਼ੀਅਤਾਂ। ਤਸਵੀਰ: ਵਿਸ਼ਾਲ ਮੁੰਨਾ 19-09-2026
ਗੁਰਦਾਸਪੁਰ, 18 ਸਤੰਬਰ (ਪੰਕਜ ਸ਼ਰਮਾ)-ਦੇਸ਼ ਵਿਚ ਵੱਧ ਰਹੀ ਨਸ਼ੇ ਦੀ ਸਮੱਸਿਆ ਦੇ ਖ਼ਿਲਾਫ਼ ਜਨ-ਜਾਗਰੂਕਤਾ ਅਤੇ ਨਸ਼ਾ ਮੁਕਤੀ ਦੇ ਯਤਨਾਂ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਬੋਧ-ਨਸ਼ਾ ਉਨਮੂਲਨ ਪ੍ਰੋਗਰਾਮ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨਾਲ ਜੁੜੀ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਦੋ ਸਾਲ ਲਈ ਸਮਝੌਤਾ ਗਿਆਪਨ ਕੀਤਾ ਹੈ। ਇਹ ਸਾਂਝੇਦਾਰੀ ਦੇਸ਼ ਭਰ ’ਚ ਨਸ਼ੇ ਦੀ ਰੋਕਥਾਮ ਤੇ ਨਸ਼ਾ ਮੁਕਤੀ ਨਾਲ ਸਬੰਧਿਤ ਯਤਨਾਂ ਨੂੰ ਹੋਰ ਪ੍ਰਭਾਵਸ਼ਾਲੀ ਤੇ ਵਿਆਪਕ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ’ਚ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਵਧਾਉਣ ਤੇ ਸਿਹਤਮੰਦ ਤੇ ਸਕਾਰਾਤਮਕ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ। ਇਸ ਮੌਕੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਵਾਮੀ ਸ਼ਿਵਾਂਸ਼ਾ ਭਾਰਤੀ, ਗਲੋਬਲ ਕੋਆਰਡੀਨੇਟਰ, ਬੋਧ-ਨਸ਼ਾ ਉਨਮੂਲਨ ਪ੍ਰੋਗਰਾਮ ਦੇ ਨਾਲ ਗੌਰਵ ਗੁਪਤਾ ਤੇ ਗੌਰਵ ਕੁਮਾਰ ਮੌਜੂਦ ਰਹੇ, ਉੱਥੇ ਹੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵਲੋਂ ਸਕੱਤਰ ਸੁਸ਼੍ਰੀ ਪੰਤ (ਆਈ.ਏ.ਐਸ), ਡਾਇਰੈਕਟਰ ਆਰਿਤਕ ਕੁਮਾਰ ਪਾਂਡੇਯ (ਆਈ.ਪੀ.ਐਸ) ਅਤੇ ਸੰਯੁਕਤ ਸਕੱਤਰ ਡਾ: ਸੰਦੀਪ ਆਰ.ਰਾਠੌੜ ਦੀ ਗਰਿਮਾਮਈ ਹਾਜ਼ਰੀ ਵਿਚ ਸਮਝੌਤਾ ਗਿਆਪਨ ’ਤੇ ਹਸਤਾਖਰ ਕੀਤੇ ਗਏ। ਨਸ਼ਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਪ੍ਰਭਾਵਿਤ ਨਹੀਂ ਕਰਦਾ, ਸਗੋਂ ਉਸ ਦੇ ਪਰਿਵਾਰ ਅਤੇ ਸਮਾਜ ’ਤੇ ਵੀ ਨਕਾਰਾਤਮਿਕ ਪ੍ਰਭਾਵ ਪਾਉਂਦਾ ਹੈ। ਅਜਿਹੇ ਵਿਚ ਨਸ਼ੇ ਖ਼ਿਲਾਫ਼ ਜਾਗਰੂਕਤਾ, ਰੋਕਥਾਮ ਤੇ ਪੁਨਰਵਾਸ ਲਈ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਦੇ ਸਾਂਝੇ ਯਤਨ ਜ਼ਰੂਰੀ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪਹਿਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਕਾਰਾਤਮਕ ਜੀਵਨ ਮੁੱਲਾਂ ਵੱਲ ਪ੍ਰੇਰਿਤ ਕਰਨ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਰਕਾਰੀ ਯਤਨਾਂ ਅਤੇ ਸਮਾਜਿਕ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਨਾਲ ਨਸ਼ਾ ਮੁਕਤ ਭਾਰਤ ਦੇ ਟੀਚੇ ਨੂੰ ਗਤੀ ਮਿਲੇਗੀ ਅਤੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਦਾ ਮਾਹੌਲ ਤਿਆਰ ਹੋਵੇਗਾ। ਇਹ ਸਮਝੌਤਾ ਇਕ ਸਿਹਤਮੰਦ, ਸਸ਼ਕਤ ਤੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਵੱਲ ਇਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਚਰਨ ਕਮਲ ਸਾਹਿਬ ਘੁਮਾਣ ਵਿਖੇ ਕਰਵਾਏ ਸਮਾਗਮ ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਮਨਾਇਆ
Ad Position 24