ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਜਾਏ ਨਗਰ ਕੀਰਤਨ ਦਾ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ’ਚ ਨਿੱਘਾ ਸਵਾਗਤ
ਅੱਚਲ ਸਾਹਿਬ, 18 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਏ ਨਗਰ ਕੀਰਤਨ ਦਾ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਹਲਕਾ ਸ੍ਰੀ ਹਰਗੋਬਿੰਦਪਰ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਪਿੰਡ ਬੂੜੇ ਨੰਗਲ ਨਜ਼ਦੀਕ ਨਿੱਘਾ ਸਵਾਗਤ ਕੀਤਾ ਗਿਆ। ਪੰਜ ਪਿਆਰੇ ਸਾਹਿਬਾਨਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ ਤੇ ਸੰਗਤਾਂ ਲਈ ਲੰਗਰ ਲਗਾਏ ਗਏ।
ਅੱਚਲ ਸਾਹਿਬ, 18 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਏ ਨਗਰ ਕੀਰਤਨ ਦਾ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਹਲਕਾ ਸ੍ਰੀ ਹਰਗੋਬਿੰਦਪਰ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਪਿੰਡ ਬੂੜੇ ਨੰਗਲ ਨਜ਼ਦੀਕ ਨਿੱਘਾ ਸਵਾਗਤ ਕੀਤਾ ਗਿਆ। ਪੰਜ ਪਿਆਰੇ ਸਾਹਿਬਾਨਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ ਤੇ ਸੰਗਤਾਂ ਲਈ ਲੰਗਰ ਲਗਾਏ ਗਏ। ਇਸ ਮੌਕੇ ਗੁਰਬਿੰਦਰ ਸਿੰਘ, ਪਰਮਿੰਦਰ ਸਿੰਘ ਬੁੜੇ ਨੰਗਲ, ਸਕੱਤਰ ਸਿੰਘ ਨਸੀਰਪੁਰ, ਜਸਵੰਤ ਸਿੰਘ ਟਿੱਕਾ, ਅਮਰਜੀਤ ਸਿੰਘ ਬੂੜੇ ਨੰਗਲ, ਸੁਖਦੇਵ ਸਿੰਘ ਵੈਰੋਨੰਗਲ, ਕੈਪਟਨ ਸਿੰਘ ਇੰਦਰਜੀਤ ਸਿੰਘ ਨਾਨਕ ਚੱਕ, ਗੁਰਪ੍ਰੀਤ ਸਿੰਘ ਜਾਹਦਪੁਰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਮੁੱਖ ਪ੍ਰਬੰਧਕ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਤੇ ਮੈਨੇਜਰ ਗੁਰਿੰਦਰਪਾਲ ਸਿੰਘ ਮਾਟੂ ਵਲੋਂ ਰਾਜਨਬੀਰ ਸਿੰਘ ਘੁਮਾਣ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ।