20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ਼੍ਰੋ.ਅ.ਦ. (ਪੁਨਰ ਸੁਰਜੀਤ) ਵਲੋਂ ਡਾ. ਜਸਪਾਲ ਸਿੰਘ ਨੂੰ ਐਸ. ਸੀ. ਵਿੰਗ ਦਿਹਾਤੀ ਪ੍ਰਧਾਨ ਥਾਪਣ ’ਤੇ ਸਮਰਥਕਾਂ ’ਚ ਖੁਸ਼ੀ

ਕਲਾਨੌਰ, 19 ਸਤੰਬਰ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਾਰਟੀ ਦੀ ਮਜ਼ਬੂਤੀ ਲਈ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ। ਇਸੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਤੋਂ ਕੋਆਰਡੀਨੇਟਰ ਸਾ.

Ad Position 21
No active advertisement
ਗਿਆਨੀ ਹਰਪ੍ਰੀਤ ਸਿੰਘ, ਜਥੇ. ਸੁੱਚਾ ਸਿੰਘ ਛੋਟੇਪੁਰ , ਡਾ. ਜਸਪਾਲ ਸਿੰਘ ਸਾਲ੍ਹੇਚੱਕ 20-09-2026
ਕਲਾਨੌਰ, 19 ਸਤੰਬਰ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਾਰਟੀ ਦੀ ਮਜ਼ਬੂਤੀ ਲਈ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ। ਇਸੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਤੋਂ ਕੋਆਰਡੀਨੇਟਰ ਸਾ. ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ ਸੀਨੀਅਰ ਮੀਤ ਪ੍ਰਧਾਨ ਦੀ ਸਿਫਾਰਸ਼ ’ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਐਸ. ਸੀ. ਵਿੰਗ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਵਲੋਂ ਕਲਾਨੌਰ ਵਾਸੀ ਡਾ. ਜਸਪਾਲ ਸਿੰਘ ਸਾਲ੍ਹੇਚੱਕ ਨੂੰ ਜ਼ਿਲ੍ਹਾ ਗੁਰਦਾਸਪੁਰ ’ਚ ਦਿਹਾਤੀ ਖੇਤਰ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਹੈ, ਜਿਸ ਕਾਰਨ ਵਰਕਰਾਂ ’ਚ ਖੁਸ਼ੀ ਹੈ। ਡਾ. ਜਸਪਾਲ ਸਿੰਘ ਦੀ ਨਿਯੁਕਤੀ ’ਤੇ ਵਰਕਰਾਂ ਵਲੋਂ ਵੀ ਜਥੇ. ਛੋਟੇਪੁਰ ਸਮੇਤ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ। ਨਵ-ਨਿਯੁਕਤ ਦਿਹਾਤੀ ਪ੍ਰਧਾਨ ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ’ਤੇ ਚਲਦਿਆਂ ਬਰਾਦਰੀ ਨਾਲ ਸੰਬੰਧਤ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਏਜੰਡੇ ਤੋਂ ਜਾਣੂ ਕਰਵਾ ਕੇ ਲਾਮਬੱਧ ਕਰਨਗੇ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਪਾਰਟੀ ਲਈ ਇਮਾਨਦਾਰੀ, ਤਨਦੇਹੀ ਤੇ ਉਤਸ਼ਾਹ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਜਸਪਾਲ ਸਿੰਘ ਦੀ ਨਿਯੁਕਤੀ ਦਾ ਜਥੇ. ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਮਨਮੋਹਨ ਸਿੰਘ ਪੱਖੋਕੇ ਸਾਬਕਾ ਚੇਅਰਮੈਨ ਤੇ ਅਬਜਰਵਰ ਹੁਸ਼ਿਆਰਪੁਰ ਦਸੂਹਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਕੋਟ ਸੰਤੋਖ ਰਾਏ, ਭਾਈ ਅਮਰੀਕ ਸਿੰਘ ਧਰਮੀਫੌਜੀ ਜ਼ਿਲ੍ਹਾ ਬੁਲਾਰਾ, ਅਮਰੀਕ ਸਿੰਘ ਖਲੀਲਪੁਰ ਜਰਨਲ ਸਕੱਤਰ, ਡਾਕਟਰ ਪਲਵਿੰਦਰ ਸਿੰਘ ਹਕੀਮਪੁਰ, ਭਾਈ ਰਜਿੰਦਰ ਸਿੰਘ ਭੰਗੂ, ਹਰਮੀਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਭੁਪਿੰਦਰ ਸਿੰਘ ਧਰਮੀ ਫੌਜੀ, ਰਛਪਾਲ ਸਿੰਘ ਧਰਮੀ ਫੌਜੀ, ਸੁਵਿੰਦਰ ਸਿੰਘ ਘੁੰਮਣ, ਦਰਬਾਰਾ ਸਿੰਘ ਭੰਗੂ ਭੰਗਵਾਂ, ਰਛਪਾਲ ਸਿੰਘ ਰੋਸੇ, ਗੁਲਾਬ ਸਿੰਘ ਲੋਪੇ, ਜਗੀਰ ਸਿੰਘ ਕੋਟਲਾ ਮੁਗਲਾਂ, ਸਿਮਰਨਜੀਤ ਸਿੰਘ ਡੇਅਰੀਵਾਲ ਕਿਰਨ, ਕੁਲਦੀਪ ਸਿੰਘ ਮਸਤਕੋਟ, ਅਮਰੀਕ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਕੋਟਮੀਆ ਸਾਹਿਬ, ਬਲਜੀਤ ਸਿੰਘ ਭੱਟੀ, ਰਘਬੀਰ ਸਿੰਘ ਜੌੜਾ, ਕੁਲਜੀਤ ਸਿੰਘ ਵਡਾਲਾ ਬਾਂਗਰ, ਰਸਪਾਲ ਸਿੰਘ ਵਡਾਲਾ ਬਾਂਗਰ, ਰਣਜੀਤ ਸਿੰਘ ਰਾਣਾ, ਗੁਲਜਾਰ ਸਿੰਘ ਕਲਾਨੌਰ, ਲਖਬੀਰ ਸਿੰਘ ਪਨਿਆਰ, ਜਤਿੰਦਰ ਸਿੰਘ ਭੁੱਲਰ ਅਠਵਾਲ, ਸੁਖਦੇਵ ਸਿੰਘ ਦਲੇਰਪੁਰ, ਗੁਰਚਰਨ ਸਿੰਘ ਇੰਸਪੈਕਟਰ, ਚੈਨ ਸਿੰਘ ਸਪਰਾਏ ਕੋਠੀ, ਨਰਿੰਦਰ ਸਿੰਘ ਖੈਹਿਰਾ, ਰਤਨ ਸਿੰਘ ਵਾਹਲਾ, ਮੱਖਣ ਸਿੰਘ ਸੈਕਟਰੀ, ਦਿਲਬਾਗ ਸਿੰਘ, ਨਿਸਾਨ ਸਿੰਘ ਹਵੇਲੀਆਂ, ਚਰਨ ਸਿੰਘ ਦੋਧੀ, ਸਤਪਾਲ ਮਸੀਹ ਪੱਖੋਕੇ, ਪਾਸਟਰ ਨਰੇਸ਼ ਮਸੀਹ ਖੁਸ਼ਹਾਲਪੁਰ, ਸੁਖਪਾਲ ਸਿੰਘ ਤਲਵੰਡੀ ਗੁਰਾਇਆ, ਮਨਜੀਤ ਸਿੰਘ ਮੂਲੋਵਾਲੀ, ਹਰਚਰਨ ਸਿੰਘ ਖਹਿਰਾ, ਕੁਲਬੀਰ ਸਿੰਘ ਮੱਲੀ, ਫੌਜੀ ਗੁਰਬਖਸ਼ ਸਿੰਘ ਕਾਜੀਪੁਰ, ਰਣਜੀਤ ਸਿੰਘ ਅਵਾਨ, ਰੂਪ ਸਿੰਘ ਦੂਲਾ ਨੰਗਲ, ਵਸਣ ਸਿੰਘ ਬਖਤਪੁਰ, ਬਾਬਾ ਜੋਗਿੰਦਰ ਸਿੰਘ ਉਗੜੂਖਹਿਰਾ, ਯਾਦਵਿੰਦਰ ਸਿੰਘ ਭੀਖੋਵਾਲੀ, ਬਾਵਾ ਸਿੰਘ ਰੋਸੇ, ਅਜੀਤ ਸਿੰਘ ਘੁੰਮਣ, ਜੋਗਿੰਦਰ ਸਿੰਘ ਸਾਲੇ ਚੱਕ, ਸਤਨਾਮ ਸਿੰਘ ਖਹਿਰਾ ਕੋਟਲੀ, ਕਾਬਲ ਸਿੰਘ ਨਾਰਵਾ, ਨਿਸ਼ਾਨ ਸਿੰਘ ਮੁਸਤਫਾਪੁਰ, ਬਖਸ਼ੀਸ਼ ਸਿੰਘ ਠੇਠਰਕੇ, ਮਗਵਿੰਦਰ ਸਿੰਘ ਮੰਗੀਆ, ਰਘਬੀਰ ਸਿੰਘ ਬਲੀਮ, ਹਰਜੀਤ ਸਿੰਘ ਬਰੀਲਾ, ਦਿਲਬਾਗ ਸਿੰਘ ਮੁਸਤਫਾਪੁਰ, ਦਵਿੰਦਰ ਲੱਡਾ, ਮੋਹਨ ਸਿੰਘ ਰਿਟਾਇਰਡ ਜੇਈ ਸਮੇਤ ਵੱਡੀ ਗਿਣਤੀ ਵਰਕਰਾਂ ਵਲੋਂ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਜਲਾ ’ਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਅੱਜ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚਣ ’ਤੇ ਹੋਵੇਗਾ ਭਰਵਾਂ ਸਵਾਗਤ -ਆਗੂ
Ad Position 24