20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨੌਜਵਾਨ ਵਲੋਂ ਆਪਣੇ ਆਪ ਨੂੰ ਮਾਰੀ ਗੋਲੀ, ਹਾਲਤ ਗੰਭੀਰ

ਬਟਾਲਾ, 19 ਸਤੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ’ਚ ਅੱਜ ਗੁਰਦਸਾਪੁਰ ਰੋਡ ’ਤੇ ਇਕ ਅਣਪਛਾਤੇ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਨਾਲ ਉਕਤ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Ad Position 21
No active advertisement
ਸਿਵਲ ਹਸਪਤਾਲ ’ਚ ਇਲਾਜ ਦੌਰਾਨ ਜ਼ਖ਼ਮੀ ਨੌਜਵਾਨ। ਅਜੀਤ ਤਸਵੀਰ 20-09-2026
ਬਟਾਲਾ, 19 ਸਤੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ’ਚ ਅੱਜ ਗੁਰਦਸਾਪੁਰ ਰੋਡ ’ਤੇ ਇਕ ਅਣਪਛਾਤੇ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਨਾਲ ਉਕਤ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਬਾਰੇ ਥਾਣਾ ਸਿਵਿਲ ਲਾਈਨ ਬਟਾਲਾ ਦੇ ਐਸ.ਐਚ.ਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਰੋਡ ’ਤੇ ਸ਼ਾਰਧਾ ਫੌਂਡਰੀ ਦੇ ਸਾਹਮਣੇ ਨੌਜਵਾਨ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਜਦੋਂ ਅਸੀ ਮੌਕੇ ’ਤੇ ਪਹੁੰਚੇ ਤਾਂ ਲੋਕਾਂ ਵਲੋਂ 108 ਦੀ ਮਦਦ ਨਾਲ ਜਖ਼ਮੀ ਨੌਜਵਾਨ ਨੂੰ ਸਿਵਿਲ ਹਸਪਤਾਲ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਬਸ ਸਟੈਂਡ ਵਲੋਂ ਈ ਰਿਕਸ਼ਾ ’ਤੇ ਸਵਾਰ ਹੋ ਕੇ ਆਇਆ ਤੇ ਸ਼ਾਰਧਾ ਫੌਂਡਰੀ ਸਾਹਮਣੇ ਰਿਕਸ਼ਾ ਤੋਂ ਉਤਰ ਗਿਆ ਤੇ ਉਸ ਨੇ ਆਪਣੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਜਖ਼ਮੀ ਹੋਣ ਨਾਲ ਸੜਕ ’ਤੇ ਡਿੱਗ ਪਿਆ। ਉਕਤ ਜਖ਼ਮੀ ਨੌਜਵਾਨ ਦੀ ਪਹਿਚਾਨ ਨਹੀ ਹੋ ਸਕੀ। ਸਿਵਿਲ ਹਸਪਤਾਲ ’ਚ ਡਾ. ਰਵਨੀਤ ਕੌਰ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜਖ਼ਮੀ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਰਕੇ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਲਈ ਤਬਦੀਲ ਕਰ ਦਿੱਤਾ ਗਿਆ। ਐਸ.ਐਸ.ਓ ਨੇ ਦੱਸਿਆ ਕਿ ਜਿਸ ਪਿਸਤੌਲ ਨਾਲ ਉਕਤ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰੀ ਉਸ ਪਿਸਤੌਲ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਤੇ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਹੇਮ ਸਿੰਘ ਮੰਡ ਨੇ ਦਲਜੀਤ ਸਿੰਘ ਮੰਡ ਨੂੰ ਜਨਰਲ ਕੌਂਸਲ ਮੈਂਬਰ ਬਣਨ ’ਤੇ ਦਿੱਤੀ ਵਧਾਈ ਅਗਲੀ ਖ਼ਬਰ ਸਾਂਝਾ ਮਸੀਹ ਸੰਮੇਲਨ ਲਈ ਮਸੀਹ ਭਾਈਚਾਰਾ ’ਚ ਭਾਰੀ ਉਤਸ਼ਾਹ
Ad Position 24