20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਜੋੜ ਮੇਲੇ ਵਿਚ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ

ਵਡਾਲਾ ਗ੍ਰੰਥੀਆਂ, 19 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਟਾਲਾ ਵਿਖੇ ਵਿਆਹ ਪੁਰਬ ਤੋਂ ਅਗਲੇ ਦਿਨ ਬਟਾਲਾ-ਕਾਦੀਆਂ ਰੋਡ ’ਤੇ ਸਥਿਤ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਹਰੇਕ ਸਾਲ ਮਨਾਇਆ ਜਾਂਦਾ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਜੋੜ ਮੇਲੇ ਦੌਰਾਨ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਰਿਹਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Ad Position 21
No active advertisement
ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਜੋੜ ਮੇਲੇ ਮੌਕੇ ਸੰਗਤਾਂ ਦੀ ਭਾਰੀ ਇਕੱਤਰਤਾ ਨੂੰ ਗੁਰੂ ਇਤਿਹਾਸ ਨਾਲ ਜੋੜਦੇ ਕਵੀਸ਼ਰੀ ਜਥੇ। ਤਸਵੀਰਾਂ : ਗੁਰਪ੍ਰਤਾਪ ਸਿੰਘ ਕਾਹਲੋਂ 20-09-2026
ਵਡਾਲਾ ਗ੍ਰੰਥੀਆਂ, 19 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਟਾਲਾ ਵਿਖੇ ਵਿਆਹ ਪੁਰਬ ਤੋਂ ਅਗਲੇ ਦਿਨ ਬਟਾਲਾ-ਕਾਦੀਆਂ ਰੋਡ ’ਤੇ ਸਥਿਤ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਹਰੇਕ ਸਾਲ ਮਨਾਇਆ ਜਾਂਦਾ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਜੋੜ ਮੇਲੇ ਦੌਰਾਨ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਰਿਹਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮਾਂ ਦੌਰਾਨ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਹਰੀ ਸਿੰਘ ਤਰਨਾ ਦਲ, ਬਾਬਾ ਤਰਨਜੀਤ ਸਿੰਘ ਛੋਟੇ ਘੁੰਮਣਾ ਵਾਲੇ, ਬਾਬਾ ਪ੍ਰਿਤਪਾਲ ਸਿੰਘ ਰਸੂਲਪੁਰ ਨਹਿਰਾਂ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ ਤਰਨਾ ਦਲ, ਬਾਬਾ ਕੁਲਵੰਤ ਸਿੰਘ ਲੱਖੋਰਾਹ ਸਮੇਤ ਵੱਡੀ ਗਿਣਤੀ ਵਿਚ ਸੰਤ-ਮਹਾਂਪੁਰਸ਼ ਤੇ ਧਾਰਮਿਕ ਸ਼ਖ਼ਸੀਅਤਾਂ ਪਹੁੰਚੀਆਂ, ਜਿਨ੍ਹਾਂ ਦਾ ਮੁੱਖ ਪ੍ਰਬੰਧਕ ਬਾਬਾ ਦਲੇਰ ਸਿੰਘ ਵਲੋਂ ਪਹੁੰਚੇ ਸੰਤ-ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਵੇਰ ਤੋਂ ਦੇਰ ਸ਼ਾਮ ਤੱਕ ਚੱਲੇ ਧਾਰਮਿਕ ਦੀਵਾਨਾਂ ਦੌਰਾਨ ਸਕੱਤਰ ਸਿੰਘ ਪੰਡੋਰੀ, ਬਲਬੀਰ ਸਿੰਘ ਗੁਰਦਾਸਪੁਰੀ, ਕੁਲਵੰਤ ਸਿੰਘ ਘਣੀਏ ਕੇ ਬਾਂਗਰ, ਹਰਪਾਲ ਸਿੰਘ ਕਵੀਸ਼ਰ, ਮੰਗਲ ਸਿੰਘ ਦਿਆਲਗੜ੍ਹ, ਕਰਤਾਰ ਸਿੰਘ ਕੋਟਲਾ ਸ਼ਾਹੀਆ, ਸੁਖਵਿੰਦਰ ਸਿੰਘ ਭਾਮੜੀ, ਧੰਨਾ ਸਿੰਘ, ਹਰਬੰਸ ਕੌਰ, ਕੁਲਬੀਰ ਸਿੰਘ ਪਾਰਸ, ਮਹਿਤਾਬ ਸਿੰਘ ਲੀਲ ਕਲਾਂ, ਮੋਹਨ ਸਿੰਘ, ਸਾਹਿਬ ਸਿੰਘ, ਸਤਨਾਮ ਸਿੰਘ ਮਹਿਤਾ, ਜਸਵਿੰਦਰ ਸਿੰਘ ਭਾਗੋਵਾਲ, ਅੰਗਰੇਜ਼ ਸਿੰਘ ਦਮੋਦਰ, ਸੁਖਵਿੰਦਰ ਸਿੰਘ ਦਰਦੀ, ਅਨੂਪ ਸਿੰਘ ਸੋਹਲ, ਬਲਕਾਰ ਸਿੰਘ ਰਮਦਾਸ, ਗੁਰਦੀਪ ਸਿੰਘ ਵੜੈਚ, ਨਿਸ਼ਾਨ ਸਿੰਘ ਪਾਰਸ, ਗਿਆਨ ਸਿੰਘ ਲੀਲ ਕਲਾਂ, ਸਵਿੰਦਰ ਸਿੰਘ ਨਾਨਕ ਚੱਕ, ਲਖਵਿੰਦਰ ਕੌਰ, ਚੈਂਚਲ ਸਿੰਘ, ਕੁਲਵੰਤ ਸਿੰਘ ਰਾਹੀ, ਅਜੀਤ ਸਿੰਘ ਚੌਧਰੀਆਲ, ਹਰਦੀਪ ਸਿੰਘ ਵੈਰੋ ਨੰਗਲ, ਬਲਵਿੰਦਰ ਸਿੰਘ ਗਹਿਰੀ, ਕੁਲਵੰਤ ਸਿੰਘ ਵਿਠਵਾਂ, ਗੁਰਦੀਪ ਸਿੰਘ ਖੋਜੀ, ਬਲਕਾਰ ਸਿੰਘ ਪੰਛੀ, ਕੁਲਵੰਤ ਸਿੰਘ ਭਾਮ, ਅਮਰਜੀਤ ਸਿੰਘ, ਪਰਮਜੀਤ ਸਿੰਘ ਯੂ.ਕੇ., ਜਗੀਰ ਸਿੰਘ ਡੱਲਾ, ਸ਼ਮਸ਼ੇਰ ਸਿੰਘ, ਹਰਪਾਲ ਸਿੰਘ, ਸਚਨਦੀਪ ਸਿੰਘ ਸੋਹਲ, ਪਰਮਜੀਤ ਕੌਰ, ਸੁਖਵਿੰਦਰ ਸਿੰਘ ਬਾਗੋਵਾਣੀ ਅਤੇ ਸਕੱਤਰ ਸਿੰਘ ਚਾਹਲ ਅਤੇ ਕਥਾਵਾਚਕ ਗੜਗੱਜ ਸਿੰਘ ਸਮੇਤ ਵੱਖ-ਵੱਖ ਕਵੀਸ਼ਰੀ ਤੇ ਢਾਡੀ ਜਥਿਆਂ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ, ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜਦਿਆਂ ਨਿਹਾਲ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਭਾਈ ਮਹਿਤਾਬ ਸਿੰਘ ਵਲੋਂ ਨਿਭਾਈ ਗਈ। ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਪਾਵਨ ਸਰੋਵਰ ਦੇ ਦਰਸ਼ਨ ਕੀਤੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਬਟਾਲਾ ਵਲੋਂ ਵਿਆਹ ਪੁਰਬ ’ਤੇ ਲੰਗਰ ਲਗਾਇਆ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ 22 ਨੂੰ ਡੇਰਾ ਬਾਬਾ ਨਾਨਕ ਪੁੱਜਣ ’ਤੇ ਕੀਤਾ ਜਾਵੇਗਾ ਭਰਵਾਂ ਸਵਾਗਤ-ਭਾਜਪਾ ਆਗੂ
Ad Position 24