ਪਿੰਡ ਗਾਜੀਕੋਟ ਵਿਖੇ ਛੱਪੜ ’ਤੇ ਕੋਈ ਵੀ ਨਾਜਾਇਜ਼ ਕਬਜਾ ਨਹੀਂ ਹੋਇਆ-ਸਰਪੰਚ ਹਰਜੀਤ ਕੌਰ
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਸਬ ਡਵੀਜਨ ਦੀਨਾਨਗਰ ਅੰਦਰ ਪੈਂਦੇ ਪਿੰਡ ਗਾਜੀਕੋਟ ਦੇ ਛੱਪੜ ’ਤੇ ਕੋਈ ਵੀ ਨਜਾਇਜ ਕਬਜਾ ਨਹੀਂ ਹੋਇਆ ਸਗੋਂ ਪਿੰਡ ਦੇ ਛੱਪੜ ਦੇ ਆਲੇ-ਦੁਆਲੇ ਪਈ ਗੰਦਗੀ ਦੀ ਸਫਾਈ ਕਰਵਾਈ ਗਈ ਹੈ। ਇਸ ਸਬੰਧੀ ਪਿੰਡ ਦੀ ਸਰਪੰਚ ਹਰਜੀਤ ਕੌਰ ਪਤਨੀ ਸੁਰਜੀਤ ਸਿੰਘ, ਹਰਜਿੰਦਰ ਸਿੰਘ ਮੈਂਬਰ, ਕੁਲਦੀਪ ਸਿੰਘ ਮੈਂਬਰ, ਰਜਿੰਦਰ ਕੌਰ ਮੈਂਬਰ, ਤ੍ਰਿਪਤ ਮੈਂਬਰ ਅਤੇ ਸੀਮਾ ਰਾਣੀ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਬੀਰ ਸਿੰਘ ਪੁੱਤਰ ਪਿਆਰਾ ਸਿੰਘ ਦੀ ਛੱਪੜ ਕੰਢੇ ਹਵੇਲੀ ਹੈ ਅਤੇ ਉਹ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪ
ਪਿੰਡ ਗਾਜੀਕੋਟ ਦੇ ਮੈਂਬਰ ਤੇ ਮੁਹਤਬਰ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਸ਼ੋਕ ਸ਼ਰਮਾ
20-09-2026
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਸਬ ਡਵੀਜਨ ਦੀਨਾਨਗਰ ਅੰਦਰ ਪੈਂਦੇ ਪਿੰਡ ਗਾਜੀਕੋਟ ਦੇ ਛੱਪੜ ’ਤੇ ਕੋਈ ਵੀ ਨਜਾਇਜ ਕਬਜਾ ਨਹੀਂ ਹੋਇਆ ਸਗੋਂ ਪਿੰਡ ਦੇ ਛੱਪੜ ਦੇ ਆਲੇ-ਦੁਆਲੇ ਪਈ ਗੰਦਗੀ ਦੀ ਸਫਾਈ ਕਰਵਾਈ ਗਈ ਹੈ। ਇਸ ਸਬੰਧੀ ਪਿੰਡ ਦੀ ਸਰਪੰਚ ਹਰਜੀਤ ਕੌਰ ਪਤਨੀ ਸੁਰਜੀਤ ਸਿੰਘ, ਹਰਜਿੰਦਰ ਸਿੰਘ ਮੈਂਬਰ, ਕੁਲਦੀਪ ਸਿੰਘ ਮੈਂਬਰ, ਰਜਿੰਦਰ ਕੌਰ ਮੈਂਬਰ, ਤ੍ਰਿਪਤ ਮੈਂਬਰ ਅਤੇ ਸੀਮਾ ਰਾਣੀ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਬੀਰ ਸਿੰਘ ਪੁੱਤਰ ਪਿਆਰਾ ਸਿੰਘ ਦੀ ਛੱਪੜ ਕੰਢੇ ਹਵੇਲੀ ਹੈ ਅਤੇ ਉਹ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿ ਪਿੰਡ ਅੰਦਰ ਪਹਿਲਾਂ ਹੀ ਕੁਝ ਲੋਕਾਂ ਨੇ ਕਬਜੇ ਕਰਕੇ ਆਪਣੇ ਘਰ ਬਣਾਏ ਹਨ ਅਤੇ ਪੰਚਾਇਤ ਕੋਲ ਇਸ ਦਾ ਕੋਈ ਵੀ ਇੰਤਕਾਲ ਨਹੀਂ ਹੈ, ਕਿਉਂਕਿ ਪਿਛਲੀਆਂ ਪੰਚਾਇਤਾਂ ਦੇ ਵੇਲੇ ਦਾ ਇਹ ਛੱਪੜ ਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਛੱਪੜ ਦੀ ਜਮੀਨ 10 ਕਨਾਲਾ ਦੇ ਕਰੀਬ ਹੈ ਅਤੇ ਇਹ ਜਮੀਨ ਲਾਲ ਲਕੀਰ ਅੰਦਰ ਆਉਂਦੀ ਹੈ ਅਤੇ ਇਸ ਦਾ ਮਾਲ ਮਹਿਕਮੇ ਕੋਲ ਵੀ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵਲੋਂ ਇਸ ਪਿੰਡ ਅੰਦਰ ਛੱਪੜ ਵਾਲੀ ਜਮੀਨ ’ਤੇ ਸਟੇਡੀਅਮ ਜਾਂ ਬੱਚਿਆਂ ਦੀ ਪਾਰਕ ਬਣਾਈ ਜਾਣੀ ਹੈ, ਜਿਸ ਦੀ ਅਸੀਂ ਤਜਵੀਜ ਰੱਖੀ ਹੈ। ਇਸ ਸਬੰਧੀ ਜਦੋਂ ਪੰਚਾਇਤ ਸੈਕਟਰੀ ਦੀਨਾਨਗਰ ਸੁਖਵਿੰਦਰ ਲਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਛੱਪੜ ਹੈ ਅਤੇ ਸ਼ਾਮਲਾਤ ਜਮੀਨ ਹੈ ਜੋ ਵਿਭਾਗੀ ਰਿਕਾਰਡ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਸਨੀਕ ਬੀਰ ਸਿੰਘ ਦੀ ਛੱਪੜ ਕੰਢੇ ਹਵੇਲੀ ਹੈ, ਉਸ ਨੂੰ ਕੋਈ ਕਬਜਾ ਕਰਨ ’ਤੇ ਰੋਕ ਲਗਾ ਦਿੱਤੀ ਹੈ ਅਤੇ ਹੋਰ ਕੋਈ ਵੀ ਪਿੰਡ ਅੰਦਰ ਨਵਾਂ ਕਬਜਾ ਨਹੀਂ ਹੋਇਆ ਹੈ, ਜਿਸ ਦੀ ਰਿਪੋਰਟ ਤਿਆਰ ਕਰਕੇ ਮਹਿਕਮੇ ਦੇ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਪਿੰਡ ਦੀ ਸਰਪੰਚ ਹਰਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਪੰਚਾਇਤ ਵਚਨਬੱਧ ਹੈ ਅਤੇ ਉਹ ਲੋਕਾਂ ਨੂੰ ਸਮੇਂ-ਸਮੇਂ ਸਿਰ ਤਾੜਨਾ ਕਰਦੇ ਰਹਿੰਦੇ ਹਨ ਕਿ ਕੋਈ ਵੀ ਪੰਚਾਇਤ ਜਾਂ ਸਰਕਾਰੀ ਜਮੀਨ ’ਤੇ ਕਬਜਾ ਨਾ ਕਰੇ ਤਾਂ ਜੋ ਸਾਨੂੰ ਕੋਈ ਵੀ ਲੋੜੀਂਦੀ ਕਾਰਵਾਈ ਕਰਨ ਲਈ ਮਜਬੂਰ ਨਾ ਹੋਣਾ ਪਏ।