ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਚੁਣੇ ਗਏ ਮੈਂਬਰਾਂ ਨੂੰ ਰਿਟਰਨਿੰਗ ਅਫਸਰ ਨੇ ਚੁਕਾਈ ਸਹੁੰ
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਜਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਰਿਟਰਨਿੰਗ ਅਫਸਰ ਐਡਵੋਕੇਟ ਗੁਰਦਿਆਲ ਸਿੰਘ ਭੁੱਲਰ ਵਲੋਂ ਆਪਣੀ ਟੀਮ ਸਮੇਤ 15 ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਜਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਰਿਟਰਨਿੰਗ ਅਫਸਰ ਐਡਵੋਕੇਟ ਗੁਰਦਿਆਲ ਸਿੰਘ ਭੁੱਲਰ ਵਲੋਂ ਆਪਣੀ ਟੀਮ ਸਮੇਤ 15 ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ ਆਪਣੇ ਸਾਥੀਆਂ ਸਮੇਤ ਹਾਜਰ ਸਨ। ਇਨਾਂ ਤੋਂ ਇਲਾਵਾ 5 ਸੀਨੀਅਰ ਐਗਜੈਕਟਿਵ ਮੈਂਬਰ, 5 ਐਗਜੈਕਟਿਵ ਮੈਂਬਰ, 5 ਮਹਿਲਾ ਵਕੀਲ ਐਗਜੈਕਟਿਵ ਮੈਂਬਰਾਂ ਤੋਂ ਇਲਾਵਾ ਉਪ ਪ੍ਰਧਾਨ, ਖਜਾਨਚੀ, ਜੁਆਇੰਟ ਸੈਕਟਰੀ ਅਤੇ ਸੈਕਟਰੀ ਸ਼ਾਮਿਲ ਹਨ। ਉਨ੍ਹਾਂ ਨੇ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਉਂਦੇ ਹੋਏ ਕਿਹਾ ਕਿ ਉਹ ਜੁਡੀਸ਼ੀਅਲ ਦੇ ਨਾਲ ਤਾਲਮੇਲ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੇ ਨਾਲ ਨਾਲ ਵਕੀਲਾਂ ਦੀਆਂ ਮੁਸ਼ਕਿਲਾਂ ਤੇ ਭਲਾਈ ਹਿਤ ਦੇ ਕੰਮਾਂ ਨੂੰ ਤਰਜੀਹ ਦੇਣਗੇ। ਜਦੋਂ ਕਿ ਉਹ ਹਮੇਸ਼ਾ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਬਾਰ ਐਸੋਸੀਏਸ਼ਨ ਦੇ ਕੰਮ ਕਰਨਗੇ। ਜਿਸ ਨਾਲ ਬਾਰ ਐਸੋਸੀਏਸ਼ਨ ਬਿਹਤਰੀ ਨਾਲ ਅੱਗੇ ਵੱਧ ਸਕੇ।ਇਸ ਮੌਕੇ ਰਿਟਰਨਿੰਗ ਅਫਸਰ ਸਹਾਇਕ ਐਡਵੋਕੇਟ ਬਿਕਰਮਜੀਤ ਸਿੰਘ ਖਹਿਰਾ, ਰਿਟਰਨਿੰਗ ਅਫਸਰ ਐਡਵੋਕੇਟ ਵਰੁਣ ਗੋਸਾਈਂ ਤੋਂ ਇਲਾਵਾ ਸੀਨੀਅਰ ਵਕੀਲ ਤੇ ਉਨ੍ਹਾਂ ਦੇ ਸਾਥੀ ਵੱਡੀ ਗਿਣਤੀ ਵਿਚ ਹਾਜਰ ਸਨ।