23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਪੈਨਸ਼ਨਰ ਐਸੋਸੀਏਸ਼ਨ ਵਲੋਂ ਬੀ . ਪੀ . ਈ . ਓ ਦਫਤਰ ਵਿਖੇ ਧਰਨਾ

ਦੀਨਾਨਗਰ, 22 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਬੀ. ਪੀ.

Ad Position 21
No active advertisement
ਅਜੀਤ ਡੈਸਕ 23-09-2026
ਦੀਨਾਨਗਰ, 22 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਬੀ.ਪੀ.ਈ.ਓ ਦਫ਼ਤਰ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਮੰਗਤ ਚੰਚਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੀ.ਪੀ.ਈ.ਓ ਵਲੋਂ ਪੈਨਸ਼ਨਰਾਂ ਦੇ ਲੱਖਾਂ ਰੁਪਏ ਦੇ ਮੈਡੀਕਲ ਕਲੇਮ ਬਿੱਲ ਜਿਨ੍ਹਾਂ ਦੀ ਮਨਜੂਰੀ ਤੇ ਬਜਟ ਦਫ਼ਤਰ ਨੂੰ ਪ੍ਰਾਪਤ ਹੋ ਜਾਣ ਦੇ ਬਾਵਜੂਦ ਬਿੱਲਾਂ ਦੀ ਰਕਮ ਖਜਾਨੇ ’ਚੋਂ ਨਾ ਕਢਵਾਏ ਜਾਣ ਤੇ ਹੋਰ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬੀ.ਪੀ.ਈ.ਓ ਵਲੋਂ ਪੈਨਸ਼ਨਰਾਂ ਦੇ 64 ਮੈਡੀਕਲ ਕਲੇਮ ਬਿੱਲਾਂ ਜਿਨ੍ਹਾਂ ਦੀ ਰਕਮ ਲੱਖਾਂ ਰੁਪਏ ਹੈ ਦੀ ਸੈਕਸ਼ਨ ਅਤੇ ਬਜਟ ਅਲਾਟਮੈਂਟ ਇਸ ਦਫ਼ਤਰ ’ਚ ਕਰੀਬ 20 ਮਈ 2026 ਦੀ ਪਹੁੰਚ ਚੁੱਕੀ ਹੈ ਤੇ ਐਸੋਸੀਏਸ਼ਨ ਪਹਿਲੇ ਦਿਨ ਤੋਂ ਬੀ.ਪੀ.ਈ.ਓ ਨਾਲ ਮੀਟਿੰਗਾਂ ਕਰਦੀ ਆ ਰਹੀ ਹੈ ਕਿ ਪੈਨਸ਼ਨਰਾਂ ਦੀਆਂ ਅਦਾਇਗੀਆਂ ਕਰਵਾਈਆਂ ਜਾਣ। ਪਰ ਚਾਰ ਮਹੀਨੇ ਲੰਘਣ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਅਦਾਇਗੀ ਨਹੀਂ ਕਢਵਾਈ ਗਈ। ਬੁਲਾਰਿਆਂ ਨੇ ਦਫ਼ਤਰ ਨੂੰ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਚੇਤਨ ਕੀਤਾ ਅਤੇ ਟਾਲ-ਮਟੋਲ ਦੀ ਨੀਤੀ ਛੱਡ ਕੇ ਪੈਨਸ਼ਨਰਾਂ ਨੂੰ ਇਸ ਉਮਰ ਵਿਚ ਖੱਜਲ-ਖੁਆਰ ਕਰਨਾ ਬੰਦ ਕਰਨ ਤੋਂ ਸਾਵਧਾਨ ਵੀ ਕੀਤਾ। ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਵਲੋਂ ਬੀ.ਪੀ.ਈ.ਓ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਬੀ.ਪੀ.ਈ.ਓ ਨੇ ਭਰੋਸਾ ਦਿੱਤਾ ਕਿ ਮੰਗ-ਪੱਤਰ ਵਿਚ ਲਿਖੇ ਅਨੁਸਾਰ 15 ਅਕਤੂਬਰ ਤੱਕ ਬਕਾਇਆ ਬਿੱਲ ਕਢਵਾਏ ਜਾਣਗੇ ਤੇ ਪੇ-ਫਿਕਸੇਸ਼ਨ ਦਾ ਬਕਾਇਆ ਵੀ ਅੱਪਡੇਟ ਕਢਵਾ ਦਿੱਤਾ ਜਾਵੇਗਾ। ਇਸ ਮੌਕੇ ਗੁਰਮੇਜ ਸਿੰਘ, ਜੋਗਿੰਦਰ ਪਾਲ, ਬੂਟਾ ਸਿੰਘ, ਰੂਪ ਚੰਦ ਸ਼ਰਮਾ, ਸਵਿੰਦਰ ਸਿੰਘ ਕਲਸੀ, ਜਗਦੀਸ਼ ਰਾਜ,ਕਰਮ ਸਿੰਘ ਜੱਗੀ,ਰਘੂਨਾਥ,ਸ਼ਿਵ ਕੁਮਾਰ, ਗੁਰਜੀਤ ਸਿੰਘ, ਪ੍ਰੇਮ ਨਾਥ, ਓਮ ਪ੍ਰਕਾਸ਼, ਪ੍ਰਸੋਤਮ ਲਾਲ, ਪ੍ਰਬੋਧ ਚੰਦਰ, ਪੂਰਨ ਚੰਦ, ਨਰੇਸ਼ ਕੁਮਾਰ, ਮੋਹਨ ਲਾਲ, ਕਰਮ ਚੰਦ, ਮਹਿੰਦਰ ਪਾਲ, ਚਰਨਜੀਤ, ਤਰਸੇਮ ਰਾਜ,ਤੀਰਥ ਸਿੰਘ, ਗੁਰਦਿਆਲ ਸਿੰਘ, ਚਰਨ ਦਾਸ, ਸੁਰਿੰਦਰ ਕੁਮਾਰ,ਨਰਿੰਦਰ ਕੁਮਾਰ, ਰਾਜ ਕੁਮਾਰ, ਜਗਦੀਪ ਸਿੰਘ, ਸੁਨੀਲ ਕੁਮਾਰ, ਚਮਨ ਜਸਰੋਟੀਆ ਸੰਜੀਵ ਕੁਮਾਰ, ਹਰਪਾਲ ਸਿੰਘ, ਅਵਤਾਰ ਸਿੰਘ ਕਮਲ ਸਿੰਘ, ਸਵਿੰਦਰ ਸਿੰਘ ਭੁੱਲਰ, ਬੂਟਾ ਰਾਮ, ਬਲਦੇਵ ਰਾਜ ਨੰਦ ਲਾਲ, ਬੰਸੀ ਲਾਲ ਅਤੇ ਬਿਸ਼ਨ ਸਿੰਘ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ - ਪੀਰੀ ਖ਼ਾਲਸਾ ਮਾਰਚ ਦਾ ਗੁਰਦਾਸਪੁਰ ਪਹੁੰਚਣ ’ ਤੇ ਵੱਖ - ਵੱਖ ਥਾਈਂ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਗੋਲਡਨ ਗਰੁੱਪ ਵਿਖੇ ਫਾਰਮੇਸੀ ਤੇ ਫਾਰਮਾਸਿਊਟੀਕਲ ਤਕਨਾਲੋਜੀ ਵਿਸ਼ੇ ’ਤੇ ਗੈਸਟ ਲੈਕਚਰ
Ad Position 24