ਸਾਲਵੇਸ਼ਨ ਆਰਮੀ ਦੇ ਅਧਿਕਾਰੀਆਂ ਦੀ ਮੀਟਿੰਗ
ਸਾਬਕਾ ਚੇਅਰਮੈਨ ਮੁਨੱਵਰ ਮਸੀਹ ਹੋਏ ਸ਼ਾਮਿਲ
ਗੁਰਦਾਸਪੁਰ, 22 ਸਤੰਬਰ (ਚੱਕਰਾਜਾ)-ਸਾਲਵੇਸ਼ਨ ਆਰਮੀ ਗੁਰਦਾਸਪੁਰ ਖੇਤਰ ਦੇ ਖੇਤਰੀ ਕਮਾਂਡਰ ਇਮੈਨੁਅਲ ਗਿੱਲ ਦੀ ਪ੍ਰਧਾਨਗੀ ਹੇਠ ਸਾਲਵੇਸ਼ਨ ਆਰਮੀ ਦੇ ਸਮੂਹ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ।
ਗੁਰਦਾਸਪੁਰ, 22 ਸਤੰਬਰ (ਚੱਕਰਾਜਾ)-ਸਾਲਵੇਸ਼ਨ ਆਰਮੀ ਗੁਰਦਾਸਪੁਰ ਖੇਤਰ ਦੇ ਖੇਤਰੀ ਕਮਾਂਡਰ ਇਮੈਨੁਅਲ ਗਿੱਲ ਦੀ ਪ੍ਰਧਾਨਗੀ ਹੇਠ ਸਾਲਵੇਸ਼ਨ ਆਰਮੀ ਦੇ ਸਮੂਹ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਮੀਟਿੰਗ ਦੌਰਾਨ ਸਾਲਵੇਸ਼ਨ ਆਰਮੀ ਦੇ ਸਮੂਹ ਅਧਿਕਾਰੀਆਂ ਨੇ ਸਭ ਲਈ ਪਿਆਰ ਤੇ ਸਤਿਕਾਰ ਦੇ ਸੰਦੇਸ਼ ’ਤੇ ਵਿਸ਼ੇਸ਼ ਜ਼ੋਰ ਦਿੱਤਾ ਤੇ ਕਿਹਾ ਕਿ ਉਹ ਯਿਸੂ ਮਸੀਹ ਦੇ ਸੰਦੇਸ਼ ਤੇ ਬਾਈਬਲ ਦੀਆਂ ਸਿੱਖਿਆਵਾਂ ’ਚ ਪੂਰਾ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਰਮੇਸ਼ਰ ਦੇ ਪਿਆਰ ਤੇ ਅਸੀਸ ਤੋਂ ਬਿਨਾਂ ਕੋਈ ਵਿਅਕਤੀ ਅੱਗੇ ਨਹੀਂ ਵੱਧ ਸਕਦਾ। ਇਸ ਮੌਕੇ ਸੰਬੋਧਨ ਕਰਦਿਆਂ ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਸਾਲਵੇਸ਼ਨ ਆਰਮੀ ਇਕ ਅਜਿਹਾ ਨਾਮ ਹੈ, ਜਿਸ ਨੇ ਸਿੱਖਿਆ ਤੇ ਹਸਪਤਾਲਾਂ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੀ ਸਾਲਵੇਸ਼ਨ ਆਰਮੀ ਦਾ ਮੁੱਖ ਮਨੋਰਥ ਰਿਹਾ ਹੈ। ਉਨ੍ਹਾਂ ਨੇ 28 ਸਤੰਬਰ ਤੋਂ 1 ਅਕਤੂਬਰ ਤੱਕ ਬਿਧੀਪੁਰ ਚਰਚ ਗਰਾਊਂਡ ਧਾਰੀਵਾਲ ਵਿਖੇ ਹੋਣ ਵਾਲੇ ਸਾਂਝੇ ਮਸੀਹ ਸੰਮੇਲਨ ਵਿਚ ਆਰਮੀ ਨਾਲ ਜੁੜੇ ਹਰ ਵਿਅਕਤੀ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮੇਜਰ ਮੈਨੂਅਲ ਮਸੀਹ ਡਵੀਜਨ ਕਮਾਂਡਰ, ਮੇਜਰ ਅਸ਼ੋਕ ਮਸੀਹ, ਡੀ.ਵਾਏ.ਐਸ ਮੇਜਰ ਲਾਡੀ, ਮੇਡਰ ਦੀਪਕ ਹਯਾਤ ਨਗਰ, ਕੈਪਟਨ ਰਾਜਨ, ਮੇਜਰ ਗੁਲਸ਼ਨ ਆਦਿ ਹਾਜਰ ਸਨ।