ਪੰਜਾਬ ’ਚ ਆਧਾਰ ਕਾਰਡ ਦੀ ਜਗ੍ਹਾ ਵੋਟਰ ਕਾਰਡ ਤੇ ਪੈਨ ਕਾਰਡ ਹੋਇਆ ਲਾਜ਼ਮੀ
ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਭਾਰਤ ਸਰਕਾਰ ਨੇ ਇਕ ਫੈਸਲੇ ਮੁਤਾਬਿਕ ਆਧਾਰ ਕਾਰਡ ਦੀ ਜਗਾ ਹੁਣ ਵੋਟਰ ਕਾਰਡ ਤੇ ਪੈਨ ਕਾਰਡ ਲਾਜ਼ਮੀ ਕਰ ਦਿੱਤਾ ਹੈ। ਹੁਣ ਕਿਸੇ ਵੀ ਜਗਾ ’ਤੇ ਆਧਾਰ ਕਾਰਡ ਦੀ ਵਰਤੋਂ ਨਹੀਂ ਹੋਵੇਗੀ।
ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਭਾਰਤ ਸਰਕਾਰ ਨੇ ਇਕ ਫੈਸਲੇ ਮੁਤਾਬਿਕ ਆਧਾਰ ਕਾਰਡ ਦੀ ਜਗਾ ਹੁਣ ਵੋਟਰ ਕਾਰਡ ਤੇ ਪੈਨ ਕਾਰਡ ਲਾਜ਼ਮੀ ਕਰ ਦਿੱਤਾ ਹੈ। ਹੁਣ ਕਿਸੇ ਵੀ ਜਗਾ ’ਤੇ ਆਧਾਰ ਕਾਰਡ ਦੀ ਵਰਤੋਂ ਨਹੀਂ ਹੋਵੇਗੀ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਵੈਰੀਫਿਕੇਸ਼ਨ ਜਾਂ ਰਜਿਸਟਰੀਆਂ ਵੇਲੇ ਵੀ ਵੋਟਰ ਕਾਰਡ ਤੇ ਪੈਨ ਕਾਰਡ ਹੀ ਜਰੂਰੀ ਕਰ ਦਿੱਤਾ ਹੈ ਜਾਂ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਹੋ ਸਕਦੀ ਹੈ। ਕੁਝ ਲੋਕਾਂ ਕੋਲ ਥਾਣਿਆਂ ਜਾਂ ਰਜਿਸਟਰੀ ਕਰਵਾਉਣ ਲਈ ਪੈਨ ਕਾਰਡ ਜਾਂ ਵੋਟਰ ਕਾਰਡ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਵਿਚੋਂ ਲੰਘਣਾ ਪੈਂਦਾ ਹੈ, ਜਿਸ ਨਾਲ ਲੋਕਾਂ ਦੇ ਕੰਮ ਅਧੂਰੇ ਰਹਿ ਜਾਂਦੇ ਹਨ। ਇਸ ਕਾਰਜ ਨਾਲ ਅਧਿਕਾਰੀ ਵੀ ਭਾਰੀ ਦੁਚਿੱਤੀ ਵਿਚ ਨਜਰ ਆ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੋਲ ਵੋਟਰ ਕਾਰਡ ਅਤੇ ਪੈਨ ਕਾਰਡ ਜਰੂਰ ਰੱਖਣ, ਜਿਸ ਨਾਲ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਸਮੇਂ ਕੋਈ ਮੁਸ਼ਕਿਲ ਨਾ ਆਵੇ।