25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਸਮਰਾਏ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਤੋਂ ਤੰਗ ਆਏ ਪਿੰਡ ਵਾਸੀ

ਸ੍ਰੀ ਹਰਿਗੋਬਿੰਦਪੁਰ, 25 ਸਤੰਬਰ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪੁਲਿਸ ਥਾਣਾ ਸ੍ਰੀ ਹਰਿਗੋਬਿੰਦਪੁਰ ਦੀ ਹਦੂਦ ਹੇਠ ਆਉਂਦੇ ਬਿਆਸ ਦਰਿਆ ਦੇ ਕਿਨਾਰੇ ਨਾਲ ਲਗਦੇ ਵੱਖ-ਵੱਖ ਪਿੰਡਾਂ ਪਿੰਡ ਖੋਖਰਵਾਲ, ਮਾੜੀ ਪੰਨਵਾਂ, ਧੀਰੋਵਾਲ, ਸ੍ਰੀ ਹਰਿਗੋਬਿੰਦਪੁਰ ਸ਼ਹਿਰ, ਸਮਰਾਏ, ਕਾਂਗੜਾ, ਮਾੜੀ ਬੁੱਚਿਆਂ ਆਦਿ ਪਿੰਡਾਂ ’ਚ ਜੇ. ਸੀ.

Ad Position 21
No active advertisement
ਅਜੀਤ ਡੈਸਕ 26-09-2026
ਸ੍ਰੀ ਹਰਿਗੋਬਿੰਦਪੁਰ, 25 ਸਤੰਬਰ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪੁਲਿਸ ਥਾਣਾ ਸ੍ਰੀ ਹਰਿਗੋਬਿੰਦਪੁਰ ਦੀ ਹਦੂਦ ਹੇਠ ਆਉਂਦੇ ਬਿਆਸ ਦਰਿਆ ਦੇ ਕਿਨਾਰੇ ਨਾਲ ਲਗਦੇ ਵੱਖ-ਵੱਖ ਪਿੰਡਾਂ ਪਿੰਡ ਖੋਖਰਵਾਲ, ਮਾੜੀ ਪੰਨਵਾਂ, ਧੀਰੋਵਾਲ, ਸ੍ਰੀ ਹਰਿਗੋਬਿੰਦਪੁਰ ਸ਼ਹਿਰ, ਸਮਰਾਏ, ਕਾਂਗੜਾ, ਮਾੜੀ ਬੁੱਚਿਆਂ ਆਦਿ ਪਿੰਡਾਂ ’ਚ ਜੇ.ਸੀ.ਬੀ. ਮਸ਼ੀਨਾਂ ਜ਼ਰੀਏ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ਨਾਲ ਚੱਲਣ ਕਾਰਨ ਸਥਾਨਕ ਵਾਸੀ ਡਾਢੇ ਪ੍ਰੇਸ਼ਾਨ ਹਨ। ਇਸ ਬਾਰੇ ਪਿੰਡ ਸਮਰਾਏ ਦੇ ਵਾਸੀ ਜਗਪਾਲ ਸਿੰਘ, ਲਖਵਿੰਦਰ ਸਿੰਘ, ਟਹਿਲ ਸਿੰਘ, ਲਾਭ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਪਲਵਿੰਦਰ ਸਿੰਘ , ਕੁਲਦੀਪ ਸਿੰਘ ਆਦਿ ਨੇ ਆਪਣੀ ਆਵਾਜ਼ ‘ਆਪ’ ਸਰਕਾਰ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਤੱਕ ਪੁੱਜਦਾ ਕਰਨ ਦੇ ਮਕਸਦ ਨਾਲ ਦੱਸਿਆ ਕਿ ਪਿੰਡ ਸਮਰਾਏ ਵਿਖੇ ਗੁਰਦੁਆਰਾ ਸਾਹਿਬ ਬਾਬਾ ਫੌਜਾ ਸਿੰਘ ਦੇ ਨੇੜੇ ਵਾਲੀ ਘਾਟੀ ਜੋ ਕਿ ਥੱਲੇ ਬਿਆਸ ਦਰਿਆ ਨੂੰ ਵੀ ਰਸਤਾ ਜਾਂਦਾ ਹੈ, ਉਸ ਰਸਤੇ ਜ਼ਰੀਏ ਪੁਰਾਤਨ ਢਾਹਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਨਾਜਾਇਜ਼ ਮਾਈਨਿੰਗ ਦਾ ਧੰਦਾ ਜੇ.ਸੀ.ਬੀ. ਮਸ਼ੀਨਾਂ ਨਾਲ ਖ਼ੁਦਾਈ ਕਰਕੇ ਟਿੱਪਰ ਅਤੇ ਟਰੈਕਟਰ-ਟਰਾਲੀਆਂ ’ਤੇ ਰੇਤ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇ-ਹਿਸਾਬ ਦੀ ਗਿਣਤੀ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਪੁਰਾਤਨ ਢਾਹੇ ਬਹੁਤ ਸਾਰੀ ਤਦਾਦ ’ਚ ਅਲੋਪ ਕਰ ਦਿੱਤੇ ਗਏ ਹਨ ਤੇ ਹੁਣ ਅਖ਼ੀਰ ਹੋ ਗਈ ਹੈ ਤੇ ਜੋ ਢਾਹੇ ਬਚੇ ਹਨ, ਉਨ੍ਹਾਂ ਦੀਆਂ ਜੜ੍ਹਾਂ ਥੱਲੇ ਮਾਈਨਿੰਗ ਹੋਣ ਕਾਰਨ ਲੋਕਾਂ ਦੇ ਘਰ ਢਹਿ ਸਕਦੇ ਹਨ। ਉਕਤ ਵਾਸੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਕਿ ਪਿੰਡ ਸਮਰਾਏ ’ਚ ਦੂਰ-ਦੂਰ ਤੋਂ ਆ ਕੇ ਲੋਕ ਨਾਜਾਇਜ਼ ਮਾਈਨਿੰਗ ਕਰ ਰਹੇ ਨੇ ਉਨ੍ਹਾਂ ਨੂੰ ਰੋਕਿਆ ਜਾਵੇ ਤਾਂ ਕਿ ਪਿੰਡ ਦਾ ਬਚਾਅ ਹੋ ਸਕੇ ਤੇ ਸਰਕਾਰ ਦੇ ਖ਼ਜ਼ਾਨੇ ਨੂੰ ਲੱਗ ਰਿਹਾ ਚੂਨਾ ਵੀ ਬੰਦ ਹੋ ਸਕੇ, ਕਿਉਂਕਿ ਮਾਈਨਿੰਗ ਕਰਨ ਵਾਲੇ ਲੋਕਾਂ ਕੋਲੋਂ ਕੋਈ ਸਰਕਾਰੀ ਮੰਨਜ਼ੂਰੀ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਗਰਾਈਆਂ ’ਚ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਨੈਸ਼ਨਲ ਹਾਈਵੇ ’ਤੇ ਹੋਏ ਹਾਦਸਿਆਂ ’ਚ 2 ਜ਼ਖ਼ਮੀ
Ad Position 24