25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੈਨਸ਼ਨਰਾਂ ਨੇ 18 ਫੀਸਦੀ ਡੀ.ਏ. ਦੀ ਬਕਾਇਆ ਅਦਾਇਗੀ ਸਮੇਤ ਹੋਰ ਮੰਗਾਂ ਲਈ ਸਰਕਾਰ ਨੂੰ ਘੇਰਿਆ

ਪਠਾਨਕੋਟ, 25 ਸਤੰਬਰ (ਸੰਧੂ)-ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਦੀ ਮਹੀਨਾਵਾਰ ਮੀਟਿੰਗ ਰਾਮਪਾਲ ਸੈਣੀ, ਚਮਨ ਗੁਪਤਾ ਤੇ ਕੁਲਭੂਸ਼ਣ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ’ਚ ਸੂਬਾ ਪ੍ਰਧਾਨ ਨਰੇਸ਼ ਕੁਮਾਰ ਤੇ ਚੇਅਰਮੈਨ ਡਾ: ਲੇਖਰਾਜ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ।

Ad Position 21
No active advertisement
ਪਠਾਨਕੋਟ ਵਿਖੇ ਸਟੇਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਨਰੇਸ਼ ਕੁਮਾਰ, ਚੇਅਰਮੈਨ ਡਾ: ਲੇਖਰਾਜ, ਰਾਮਪਾਲ ਸੈਣੀ, ਚਮਨ ਗੁਪਤਾ, ਕੁਲਭੂਸ਼ਣ ਸ਼ਰਮਾ ਅਤੇ ਹੋਰ ਪੈਨਸ਼ਨਰ ਆਗੂ ਤੇ ਮੈਂਬਰ । ਤਸਵੀਰ: ਸੰਧੂ 26-09-2026
ਪਠਾਨਕੋਟ, 25 ਸਤੰਬਰ (ਸੰਧੂ)-ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਦੀ ਮਹੀਨਾਵਾਰ ਮੀਟਿੰਗ ਰਾਮਪਾਲ ਸੈਣੀ, ਚਮਨ ਗੁਪਤਾ ਤੇ ਕੁਲਭੂਸ਼ਣ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ’ਚ ਸੂਬਾ ਪ੍ਰਧਾਨ ਨਰੇਸ਼ ਕੁਮਾਰ ਤੇ ਚੇਅਰਮੈਨ ਡਾ: ਲੇਖਰਾਜ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਵੱਖ-ਵੱਖ ਮਹਿਕਮਿਆਂ ਤੋਂ ਪਹੁੰਚੇ ਪੈਨਸ਼ਨਰਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ । ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰੇਸ਼ ਕੁਮਾਰ ਤੇ ਡਾ: ਲੇਖਰਾਜ ਨੇ ਕਿਹਾ ਕਿ ਸਰਕਾਰ ਵਲੋਂ ਹਾਲ ਹੀ ਵਿਚ 8 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕੀਤੀ ਗਈ ਹੈ । ਪਰ ਇਸ ਦੇ ਬਕਾਏ ਸਬੰਧੀ ਸਪੱਸ਼ਟਤਾ ਨਾ ਹੋਣ ਕਾਰਨ ਪੈਨਸ਼ਨਰਾਂ ’ਚ ਰੋਸ ਹੈ । ਉਨ੍ਹਾਂ ਕਿਹਾ ਕਿ 1 ਜੁਲਾਈ 2023 ਤੇ 1 ਜਨਵਰੀ 2024 ਤੋਂ ਬਣਦੇ 8 ਫੀਸਦੀ ਡੀ.ਏ. ਤੇ ਇਸ ਦੇ ਏਰੀਅਰ ਬਾਰੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ । ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 8 ਅਪ੍ਰੈਲ 2026 ਤੇ 3 ਅਗਸਤ 2026 ਦੇ ਫੈਸਲਿਆਂ ਦੇ ਮੱਦੇਨਜ਼ਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਇਆ ਡੀ.ਏ. ਦੀ ਅਦਾਇਗੀ ਕੀਤੀ ਜਾਵੇ । ਮੀਟਿੰਗ ਨੂੰ ਐਕਸੀਅਨ ਮਹੇਸ਼ ਦਾਸ, ਕੁਲਭੂਸ਼ਣ, ਰਾਮਪਾਲ ਸੈਣੀ ਤੋਂ ਇਲਾਵਾ ਯੁੱਧਵੀਰ ਸੈਣੀ, ਜੋਗਿੰਦਰ ਪਾਲ, ਜਗਦੀਸ਼ ਖੋਖਰ, ਕੁਲਦੀਪ ਰਾਜ, ਤਾਰਾ ਚੰਦ, ਰਾਜ ਕੁਮਾਰ ਕੋਟਲੀ, ਮਹਿੰਦਰ ਪਾਲ, ਪੂਰਨ ਚੰਦ, ਓਮ ਪ੍ਰਕਾਸ਼, ਗੁਰਮੀਤ ਸਿੰਘ, ਬਲਦੇਵ ਸਿੰਘ, ਸੁਰਿੰਦਰ ਕਾਲੀਆ, ਅਰਜਨ ਸਾਰਥੀ, ਤਰਸੇਮ, ਅਮੀਰ ਚੰਦ, ਦਿਲਬਾਗ ਅਤੇ ਬਖਸ਼ੀ ਆਦਿ ਨੇ ਵੀ ਸੰਬੋਧਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਛੋਟੇਪੁਰ ਦੇ ਪੰਕਜ ਕੁਮਾਰ ਦੀ ਸ਼ੱਕੀ ਹਲਾਤ ’ਚ ਨਹਿਰ ’ਚੋਂ ਲਾਸ਼ ਬਰਾਮਦ * ਪਰਿਵਾਰ ਨੇ ਲਗਾਇਆ ਕਤਲ ਦਾ ਦੋਸ਼ ਅਗਲੀ ਖ਼ਬਰ ਪਠਾਨਕੋਟ ਦੇ ਵਾਰਡ ਨੰਬਰ-49 ’ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਲੋਂ ਪ੍ਰਦਰਸ਼ਨ
Ad Position 24