28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਕੂਲ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਠਾਨਕੋਟ ਦਾ ਸ਼ਾਨਦਾਰ ਪ੍ਰਦਰਸ਼ਨ

ਪਠਾਨਕੋਟ, 28 ਸਤੰਬਰ (ਸੁਮਿਤ)-ਪਠਾਨਕੋਟ ਦੀਆਂ ਬਾਕਸਿੰਗ ਪ੍ਰਤਿਭਾਵਾਂ ਲਗਾਤਾਰ ਜ਼ਿਲ੍ਹੇ ਦਾ ਨਾਮ ਸੂਬਾ ਪੱਧਰ ’ਤੇ ਰੌਸ਼ਨ ਕਰ ਰਹੀਆਂ ਹਨ । ਸਕੂਲ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਠਾਨਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ ।

Ad Position 21
No active advertisement
ਅਜੀਤ ਡੈਸਕ 29-09-2026
ਪਠਾਨਕੋਟ, 28 ਸਤੰਬਰ (ਸੁਮਿਤ)-ਪਠਾਨਕੋਟ ਦੀਆਂ ਬਾਕਸਿੰਗ ਪ੍ਰਤਿਭਾਵਾਂ ਲਗਾਤਾਰ ਜ਼ਿਲ੍ਹੇ ਦਾ ਨਾਮ ਸੂਬਾ ਪੱਧਰ ’ਤੇ ਰੌਸ਼ਨ ਕਰ ਰਹੀਆਂ ਹਨ । ਸਕੂਲ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਠਾਨਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ । ਇਸ ਦੇ ਨਾਲ ਹੀ ਪਠਾਨਕੋਟ ਨੇ ਪੂਰੇ ਪੰਜਾਬ ਵਿਚ ਓਵਰਆਲ ਤੀਜਾ ਸਥਾਨ ਹਾਸਲ ਕਰਦਿਆਂ ਸੈਕੰਡ ਰਨਰਅੱਪ ਦਾ ਖਿਤਾਬ ਆਪਣੇ ਨਾਮ ਕੀਤਾ । ਚੈਂਪੀਅਨਸ਼ਿਪ ਵਿਚ ਪਠਾਨਕੋਟ ਵਲੋਂ ਤਿੰਨ ਖਿਡਾਰੀ ਹਿੱਸਾ ਲੈਣ ਪਹੁੰਚੇ ਸਨ ਅਤੇ ਤਿੰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਆਪਣੇ ਨਾਮ ਕੀਤੇ । ਖਿਡਾਰੀਆਂ ਦੀ ਇਸ ਉਪਲੱਬਧੀ ਨੂੰ ਲੈ ਕੇ ਕੋਚਾਂ, ਮਾਪਿਆਂ ਅਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਖੇਡਾਂ ਨਾਲ ਜੁੜੇ ਨੁਮਾਇੰਦਿਆਂ ਨੇ ਕਿਹਾ ਕਿ ਸੀਮਤ ਸਾਧਨਾਂ ਅਤੇ ਸਹੂਲਤਾਂ ਦੇ ਬਾਵਜੂਦ ਪਠਾਨਕੋਟ ਦੇ ਖਿਡਾਰੀ ਆਪਣੀ ਮਿਹਨਤ, ਲਗਨ ਅਤੇ ਹੌਸਲੇ ਦੇ ਦਮ ’ਤੇ ਲਗਾਤਾਰ ਨਵੀਆਂ ਉਪਲੱਬਧੀਆਂ ਹਾਸਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਸਫਲਤਾ ਸਿਰਫ਼ ਖਿਡਾਰੀਆਂ ਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਕੋਚਾਂ, ਮਾਪਿਆਂ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਮਿਹਨਤ ਦਾ ਨਤੀਜਾ ਹੈ, ਜੋ ਲਗਾਤਾਰ ਖਿਡਾਰੀਆਂ ਦਾ ਹੌਸਲਾ ਵਧਾ ਰਹੇ ਹਨ । ਆਉਣ ਵਾਲੇ ਸਮੇਂ ਵਿਚ ਪਠਾਨਕੋਟ ਦੀਆਂ ਬਾਕਸਿੰਗ ਪ੍ਰਤਿਭਾਵਾਂ ਹੋਰ ਵੀ ਉੱਚੀਆਂ ਮੰਜ਼ਿਲਾਂ ਹਾਸਲ ਕਰਨਗੀਆਂ ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਰਣਜੀਤ ਸਿੰਘ ਨੂੰ ਪਾਰਟੀ ਨੇ ਸੌਂਪੀ ਵੱਡੀ ਜ਼ਿੰਮੇਵਾਰੀ ਅਗਲੀ ਖ਼ਬਰ ਲਮੀਨੀ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ, ਅਵਤਾਰ ਸਿੰਘ ਕਲੇਰ ਸਨਮਾਨਿਤ
Ad Position 24