28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਫਾਟਕ ਬੰਦ ਹੋਣ ਦੇ ਬਾਵਜੂਦ ਦੋ ਪਹੀਆ ਵਾਹਨ ਸਵਾਰ ਜਾਨ ਜ਼ੋਖ਼ਮ ’ਚ ਪਾ ਕੇ ਫਾਟਕ ਨੂੰ ਕਰਦੇ ਹਨ ਪਾਰ-ਹਾਦਸੇ ਦਾ ਖਤਰਾ

ਤਾਰਾਗੜ੍ਹ, 28 ਅਗਸਤ (ਸੋਹਨ ਲਾਲ)-ਪਿੰਡਾਂ ਅਤੇ ਸ਼ਹਿਰ ਵਿਚ ਸੁਰੱਖਿਆ ਲਈ ਬਣਾਏ ਗਏ ਰੇਲਵੇ ਫਾਟਕਾਂ ਦੀ ਅਹਿਮੀਅਤ ਨੂੰ ਦਰਕਿਨਾਰ ਕਰਕੇ ਫਾਟਕ ਬੰਦ ਹੋਣ ਦੇ ਬਾਵਜੂਦ ਦੋ ਪਹੀਆ ਵਾਹਨ ਸਵਾਰ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਫਾਟਕ ਨੂੰ ਪਾਰ ਕਰਦੇ ਹਨ । ਇਨ੍ਹਾਂ ਲੋਕਾਂ ਨੂੰ ਨਾ ਆਪਣੀ ਜਾਨ ਦੀ ਪਰਵਾਹ ਹੈ ਅਤੇ ਨਾ ਹੀ ਪੁਲਿਸ ਦਾ ਡਰ ।

Ad Position 21
No active advertisement
ਆਪਣੀ ਜਾਨ ਨੂੰ ਜ਼ੋਖਮ ’ਚ ਪਾ ਕੇ ਬੰਦ ਫਾਟਕ ਦੇ ਥੱਲੋਂ ਵਾਹਨ ਲੰਘਾ ਕੇ ਰੇਲਵੇ ਲਾਈਨ ਪਾਰ ਕਰਦਾ ਹੋਇਆ ਇਕ ਵਿਅਕਤੀ। ਤਸਵੀਰ: ਸੋਹਨ ਲਾਲ 29-09-2026
ਤਾਰਾਗੜ੍ਹ, 28 ਅਗਸਤ (ਸੋਹਨ ਲਾਲ)-ਪਿੰਡਾਂ ਅਤੇ ਸ਼ਹਿਰ ਵਿਚ ਸੁਰੱਖਿਆ ਲਈ ਬਣਾਏ ਗਏ ਰੇਲਵੇ ਫਾਟਕਾਂ ਦੀ ਅਹਿਮੀਅਤ ਨੂੰ ਦਰਕਿਨਾਰ ਕਰਕੇ ਫਾਟਕ ਬੰਦ ਹੋਣ ਦੇ ਬਾਵਜੂਦ ਦੋ ਪਹੀਆ ਵਾਹਨ ਸਵਾਰ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਫਾਟਕ ਨੂੰ ਪਾਰ ਕਰਦੇ ਹਨ । ਇਨ੍ਹਾਂ ਲੋਕਾਂ ਨੂੰ ਨਾ ਆਪਣੀ ਜਾਨ ਦੀ ਪਰਵਾਹ ਹੈ ਅਤੇ ਨਾ ਹੀ ਪੁਲਿਸ ਦਾ ਡਰ । ਟ੍ਰੇਨ ਗੁਜ਼ਰਨ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਫਾਟਕ ਬੰਦ ਕੀਤੇ ਜਾਂਦੇ ਹਨ, ਪਰ ਕੁਝ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬੰਦ ਫਾਟਕ ਦੇ ਹੇਠਾਂ ਤੋਂ ਨਿਕਲਣ ਦਾ ਯਤਨ ਕਰਦੇ ਹਨ । ਇਨ੍ਹਾਂ ਵਿਚ ਸਾਈਕਲ, ਸਕੂਟਰ, ਬਾਈਕ ਸਵਾਰ ਹੀ ਨਹੀਂ, ਸਗੋਂ ਪੈਦਲ ਚੱਲਣ ਵਾਲੇ ਵੀ ਸ਼ਾਮਿਲ ਹੁੰਦੇ ਹਨ । ਜਲਦਬਾਜ਼ੀ ਵਿਚ ਇਹ ਲੋਕ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਲਾਪ੍ਰਵਾਹੀ ਉਨ੍ਹਾਂ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ । ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਪਰਮਾਨੰਦ ਅਤੇ ਧੋਬੜਾ ਪਿੰਡਾਂ ਵਿਚ ਸਥਿਤ ਫਾਟਕਾਂ ਨੂੰ ਰੇਲਵੇ ਦੇ ਕਰਮਚਾਰੀ ਰੇਲ ਆਉਣ ’ਤੇ ਬੰਦ ਕਰ ਦਿੰਦੇ ਹਨ, ਪਰ ਦੋ ਪਹੀਆ ਵਾਹਨ ਚਾਲਕ ਜਲਦਬਾਜ਼ੀ ਵਿਚ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਬੰਦ ਫਾਟਕ ਦੇ ਹੇਠਾਂ ਤੋਂ ਰੇਲਵੇ ਲਾਈਨ ਪਾਰ ਕਰਨ ਤੋਂ ਬਾਜ਼ ਨਹੀਂ ਆਉਂਦੇ । ਲੋਕ ਆਪਣੀ ਜਾਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾਂ ਕਿਸੇ ਡਦ ਦੇ ਬੰਦ ਫਾਟਕ ਨੂੰ ਪਾਰ ਕਰਦੇ ਰਹਿੰਦੇ ਹਨ । ਕਈ ਵਾਰ ਤਾਂ ਟ੍ਰੇਨ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਇਹ ਫਾਟਕ ਨੂੰ ਪਾਰ ਕਰਨ ਤੋਂ ਪਰਹੇਜ਼ ਨਹੀਂ ਕਰਦੇ । ਇੱਥੇ ਇਹ ਦੱਸ ਦੇਈਏ ਕਿ ਰੇਲਵੇ ਨਿਯਮਾਂ ਦੇ ਅਨੁਸਾਰ ਬੰਦ ਫਾਟਕ ਦੇ ਹੇਠਾਂ ਤੋਂ ਗੁਜ਼ਰਨਾ ਕਾਨੂੰਨੀ ਅਪਰਾਧ ਹੈ ਅਤੇ ਅਜਿਹਾ ਕਰਨ ਵਾਲੇ ’ਤੇ ਰੇਲਵੇ ਐਕਟ ਦੀ ਧਾਰਾ 147 ਤਹਿਤ ਮਾਮਲਾ ਦਰਜ ਹੁੰਦਾ ਹੈ । ਇਸ ਵਿਚ ਛੇ ਮਹੀਨੇ ਦੀ ਕੈਦ ਜਾਂ ਇਕ ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਇਕੋ ਸਮੇਂ ਦੀ ਵਿਵਸਥਾ ਹੈ । ਰੇਲਵੇ ਫਾਟਕ ਬੰਦ ਹੋਣ ਦਾ ਮਕਸਦ ਇਹੀ ਹੁੰਦਾ ਹੈ ਕਿ ਟ੍ਰੇਨ ਕਿਸੇ ਵੀ ਸਮੇਂ ਆ ਸਕਦੀ ਹੈ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਹਾਲਾਂਕਿ ਦਿਨ ਭਰ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਾ ਹੀ ਪ੍ਰਸ਼ਾਸਨ ਕੁਝ ਕਰਨ ਦੇ ਮੂਡ ਵਿਚ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਰੇਲਵੇ ਪ੍ਰਸ਼ਾਸਨ ਵਲੋਂ ਕੋਈ ਕਦਮ ਉਠਾਇਆ ਜਾ ਰਿਹਾ ਹੈ । ਜਦੋਂ ਇਕ ਦੋ ਪਹੀਆ ਵਾਹਨ ਸਵਾਰ ਬੰਦ ਫਾਟਕ ਦੇ ਹੇਠਾਂ ਤੋਂ ਵਾਹਨ ਕੱਢਦਾ ਹੈ ਤਾਂ ਦੇਖਾਦੇਖੀ ਹੋਰ ਦੋ ਪਹੀਆ ਵਾਹਨ ਵਾਲੇ ਵੀ ਫਾਟਕ ਦੇ ਹੇਠਾਂ ਤੋਂ ਜਾਣ ਲੱਗਦੇ ਹਨ । ਜੇਕਰ ਸਥਾਨਿਕ ਪ੍ਰਸ਼ਾਸਨ ਅਤੇ ਰੇਲਵੇ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ । ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ । ਰੇਲਵੇ ਫਾਟਕ ਬੰਦ ਹੋਣ ਦੇ ਬਾਅਦ ਉਸ ਦੇ ਹੇਠਾਂ ਤੋਂ ਕੋਈ ਨਾ ਗੁਜ਼ਰੇ, ਇਸ ਦੀ ਜ਼ਿੰਮੇਵਾਰੀ ਆਰ.ਪੀ.ਐਫ. ਅਤੇ ਜੀ.ਆਰ.ਪੀ. ਦੀ ਹੁੰਦੀ ਹੈ । ਪਰ ਕਿਸੇ ਵੀ ਫਾਟਕ ’ਤੇ ਆਰ.ਪੀ.ਐਫ. ਜਾਂ ਜੀ.ਆਰ.ਪੀ. ਦਾ ਕੋਈ ਜਵਾਨ ਨਜ਼ਰ ਨਹੀਂ ਆਉਂਦਾ ਅਤੇ ਲੋਕ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਬਿਨਾਂ ਕਿਸੇ ਖ਼ੌਫ਼ ਦੇ ਬੰਦ ਫਾਟਕ ਦੇ ਹੇਠਾਂ ਤੋਂ ਗੁਜ਼ਰਨ ਲੱਗਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਰਵਾਏ ਪੋਸਟਰ ਮੁਕਾਬਲੇ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ’ਤੇ ਸੈਮੀਨਾਰ ਕਰਵਾਇਆ
Ad Position 24