28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੀਟਿੰਗ

ਤਾਰਾਗੜ੍ਹ, 28 ਸਤੰਬਰ (ਸੋਹਨ ਲਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪਠਾਨਕੋਟ ਕੋਰ ਕਮੇਟੀ ਦੀ ਮੀਟਿੰਗ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ਵਿਚ ਹੋਈ । ਜਿਸ ਵਿਚ ਪਿੰਡ ਬਲਸੂਆ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪਠਾਨਕੋਟ ਵਲੋਂ ਪਿੰਡ ਦੀ ਨਵੀਂ ਬਣੀ ਕਮੇਟੀ ਨਾਲ ਜੰਮੂ ਕੱਟੜਾ ਹਾਈਵੇ ਦਾ ਕੰਮ ਰੋਕਿਆ ਗਿਆ ।

Ad Position 21
No active advertisement
ਅਜੀਤ ਡੈਸਕ 29-09-2026
ਤਾਰਾਗੜ੍ਹ, 28 ਸਤੰਬਰ (ਸੋਹਨ ਲਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪਠਾਨਕੋਟ ਕੋਰ ਕਮੇਟੀ ਦੀ ਮੀਟਿੰਗ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ਵਿਚ ਹੋਈ । ਜਿਸ ਵਿਚ ਪਿੰਡ ਬਲਸੂਆ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪਠਾਨਕੋਟ ਵਲੋਂ ਪਿੰਡ ਦੀ ਨਵੀਂ ਬਣੀ ਕਮੇਟੀ ਨਾਲ ਜੰਮੂ ਕੱਟੜਾ ਹਾਈਵੇ ਦਾ ਕੰਮ ਰੋਕਿਆ ਗਿਆ । ਜਿਸ ਵਿਚ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਹਾਈਵੇ ਦੇ ਬਣਨ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦੇ 7 ਸਰਕਾਰੀ ਰਾਹ ਬੰਦ ਕਰ ਦਿੱਤੇ ਗਏ, ਸਿੰਚਾਈ ਲਈ ਚੱਲਦੇ ਬਾਦਸ਼ਾਹੀ ਖ਼ਾਲਾਂ ਨੂੰ ਸਹੀ ਰਾਹ ਨਹੀਂ ਦਿੱਤਾ ਗਿਆ ਅਤੇ ਪਾਣੀ ਦਾ ਨਿਕਾਸ ਵੀ ਬੰਦ ਕਰ ਦਿੱਤਾ ਗਿਆ । ਜਿਸ ਕਾਰਨ ਕਿਸਾਨਾਂ ਦਾ ਜ਼ਮੀਨ ਵਿਚ ਜਾਣਾ ਮੁਸ਼ਕਿਲ ਹੋ ਗਿਆ ਹੈ ਅਤੇ ਪਾਣੀ ਖੜ੍ਹਾ ਹੋਣ ਕਾਰਨ ਫ਼ਸਲ ਵੀ ਬਰਬਾਦ ਹੋ ਰਹੀ ਹੈ । ਕਿਸਾਨਾਂ ਦੀ ਮੰਗ ਹੈ ਕਿ ਹਾਈਵੇ ਦੇ ਦੋਨੋਂ ਪਾਸੇ ਪੱਕਾ ਚੌੜਾ ਰਸਤਾ ਬਣਾਇਆ ਜਾਵੇ ਅਤੇ ਸਿੰਚਾਈ ਵਾਲੇ ਬਾਦਸ਼ਾਹੀ ਖ਼ਾਲ ਸਹੀ ਢੰਗ ਨਾਲ ਕੱਢੇ ਜਾਣ ਅਤੇ ਪਾਣੀ ਦੇ ਨਿਕਾਸ ਦਾ ਲੈਵਲ ਠੀਕ ਕੀਤਾ ਜਾਵੇ । ਮੀਟਿੰਗ ਵਿਚ ਮੰਤਰੀਆਂ ਦੇ ਘਰਾਂ ਦੇ ਲੱਗੇ ਧਰਨੇ ਦੀਆਂ ਰਿਪੋਰਟਾਂ ਅਤੇ ਆਉਣ ਵਾਲੇ ਐਕਸ਼ਨਾਂ ਸਬੰਧੀ ਰੂਪ ਰੇਖਾ ਤਿਆਰ ਕੀਤੀ ਗਈ । ਸੂਬਾ ਆਗੂ ਨੇ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ’ਤੇ ਕੋਈ ਪੰਜਾਬ ਪ੍ਰਤੀ ਆਪਣਾ ਫਰਜ਼ ਅਦਾ ਨਹੀਂ ਕੀਤਾ, ਸਗੋਂ ਅੱਤਿਆਚਾਰੀ ਰਵੱਈਆ ਨਾਲ ਜਮਹੂਰੀਅਤ ਹੱਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ, ਜੋ ਸੰਘਰਸ਼ੀ ਲੋਕਾਂ ਨੇ ਸਰਕਾਰ ਨੂੰ ਆਪਣੇ ਸਬਰ ਅਤੇ ਸਿਦਕ ਨਾਲ ਜਵਾਬ ਦਿੱਤਾ । ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਸਰਕਾਰ ਨਾਲ ਹੋਈ ਮੀਟਿੰਗ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸੰਘਰਸ਼ ਤੋਂ ਬਿਨਾਂ ਪ੍ਰਾਪਤੀ ਦਾ ਰਸਤਾ ਨਹੀਂ ਖੁੱਲ ਸਕਦਾ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਭਰੋਸੇ ’ਤੇ ਨਾ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਇਕੱਠ ਕਰਕੇ ਅਣਮਿੱਥੇ ਸਮੇਂ ਲਈ ਸੰਘਰਸ਼ ਵਿੱਢੇ ਜਾਣਗੇ । ਇਸ ਮੌਕੇ ਗਗਨਦੀਪ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਹਰਦੀਪ ਸਿੰਘ, ਸਰਨ ਸਿੰਘ, ਸ਼ਾਮ ਲਾਲ, ਜਗਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਭਜੋਤ ਸਿੰਘ, ਰਵਿੰਦਰ ਸਿੰਘ, ਬਲਕਾਰ ਚੰਦ ਅਤੇ ਰਘਵੀਰ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 2 ਨੂੰ ਸਪੈਸ਼ਲ ਕਾਡਰ ਅਧਿਆਪਕਾਂ ਵਲੋਂ ਸੰਗਰੂਰ ਵਿਖੇ ਕੀਤੀ ਜਾਵੇਗੀ ਮੁੱਖ ਰੈਲੀ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਰਵਾਏ ਪੋਸਟਰ ਮੁਕਾਬਲੇ
Ad Position 24