30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਮੇਂ ਸਿਰ ਜਾਂਚ ਤੇ ਇਲਾਜ ਨਾਲ ਦਿਲ ਨੂੰ ਰੱਖਿਆ ਜਾ ਸਕਦੇ ਤੰਦਰੁਸਤ-ਡਾ. ਸੁਰੇਸ਼ ਕੌਲ

ਪਠਾਨਕੋਟ, 29 ਸਤੰਬਰ (ਸੰਧੂ)-ਵਿਸ਼ਵ ਦਿਲ ਦਿਵਸ ਮੌਕੇ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਫੈਸੀਲੀਟੀ ਡਾਇਰੈਕਟਰ ਵਿਜੇ ਥਾਪਾ ਦੀ ਦੇਖ-ਰੇਖ ਹੇਠ ਹੋਇਆ । ਜਿਸ ਦੌਰਾਨ ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ, ਲੱਛਣਾਂ ਦੀ ਪਹਿਚਾਣ, ਸਮੇਂ ਸਿਰ ਜਾਂਚ ਅਤੇ ਆਧੁਨਿਕ ਇਲਾਜ ਸਬੰਧੀ ਜਾਣਕਾਰੀ ਦਿੱਤੀ ।

Ad Position 21
No active advertisement
ਵਿਸ਼ਵ ਦਿਲ ਦਿਵਸ ਮੌਕੇ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਕਰਵਾਏ ਜਾਗਰੂਕਤਾ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਡਾ. ਸੁਰੇਸ਼ ਕੌਲ, ਡਾ. ਨੀਲਮ ਕੌਲ । ਤਸਵੀਰ: ਸੰਧੂ 30-09-2026
ਪਠਾਨਕੋਟ, 29 ਸਤੰਬਰ (ਸੰਧੂ)-ਵਿਸ਼ਵ ਦਿਲ ਦਿਵਸ ਮੌਕੇ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਫੈਸੀਲੀਟੀ ਡਾਇਰੈਕਟਰ ਵਿਜੇ ਥਾਪਾ ਦੀ ਦੇਖ-ਰੇਖ ਹੇਠ ਹੋਇਆ । ਜਿਸ ਦੌਰਾਨ ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ, ਲੱਛਣਾਂ ਦੀ ਪਹਿਚਾਣ, ਸਮੇਂ ਸਿਰ ਜਾਂਚ ਅਤੇ ਆਧੁਨਿਕ ਇਲਾਜ ਸਬੰਧੀ ਜਾਣਕਾਰੀ ਦਿੱਤੀ । ਹਸਪਤਾਲ ਦੇ ਚੀਫ਼ ਕਾਰਡੀਓਲੋਜਿਸਟ, ਵਿਭਾਗ ਮੁਖੀ ਤੇ ਸੀਨੀਅਰ ਕੰਸਲਟੈਂਟ ਡਾ: ਸੁਰੇਸ਼ ਕੌਲ ਨੇ ਕਿਹਾ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਸਮੇਂ ਸਿਰ ਜਾਂਚ ਕਰਵਾਉਣ ਅਤੇ ਬਿਮਾਰੀ ਦੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਬੇਹੱਦ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੀਆਂ । ਗਲਤ ਖਾਣ-ਪੀਣ, ਕਸਰਤ ਦੀ ਘਾਟ, ਵਧਦਾ ਭਾਰ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵਧਿਆ ਕੋਲੈਸਟ੍ਰੋਲ ਅਤੇ ਸਿਗਰਟਨੋਸ਼ੀ ਇਸ ਦੇ ਮੁੱਖ ਖ਼ਤਰੇ ਦੇ ਕਾਰਕ ਹਨ । ਡਾ: ਸੁਰੇਸ਼ ਕੌਲ ਨੇ ਦੱਸਿਆ ਕਿ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਇੰਟਰਵੈਂਸ਼ਨਲ ਇਲਾਜ ਦੀਆਂ ਵੱਖ-ਵੱਖ ਸਹੂਲਤਾਂ ਉਪਲੱਬਧ ਹਨ । ਇਨ੍ਹਾਂ ਵਿਚ ਐਂਜੀਓਗ੍ਰਾਫੀ, ਲੋੜ ਅਨੁਸਾਰ ਐਂਜੀਓਪਲਾਸਟੀ ਤੇ ਸਟੈਂਟਿੰਗ ਤੋਂ ਇਲਾਵਾ ਪੇਸਮੇਕਰ ਅਤੇ ਆਈ.ਸੀ.ਡੀ. ਲਗਾਉਣ ਦੀਆਂ ਸਹੂਲਤਾਂ ਵੀ ਸ਼ਾਮਿਲ ਹਨ । ਸੀਨੀਅਰ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਡਾ: ਨੀਲਮ ਕੌਲ ਨੇ ਕਿਹਾ ਕਿ ਹਰ ਮਰੀਜ਼ ਦੀ ਸਿਹਤ ਸਥਿਤੀ ਵੱਖਰੀ ਹੁੰਦੀ ਹੈ, ਇਸ ਲਈ ਜ਼ਰੂਰੀ ਜਾਂਚਾਂ ਤੋਂ ਬਾਅਦ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਹੀ ਇਲਾਜ ਕਰਵਾਉਣਾ ਚਾਹੀਦਾ ਹੈ । ਫੈਸੀਲਿਟੀ ਡਾਇਰੈਕਟਰ ਵਿਜੇ ਥਾਪਾ ਨੇ ਕਿਹਾ ਕਿ ਵਿਸ਼ਵ ਦਿਲ ਦਿਵਸ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੰਦਾ ਹੈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ, ਚਾਚਾ ਵੇਦ ਪ੍ਰਕਾਸ਼ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੁਨੇਹਾ, ਭਰੂਣ ਹੱਤਿਆ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਅਗਲੀ ਖ਼ਬਰ ਤਾਰਾਗੜ੍ਹ ਤੋਂ ਨਿੱਕੇ ਘੁੰਮਣ ਜਾਂਦੀ ਸੜਕ ’ਤੇ ਮਿੱਟੀ ਦਾ ਆਲਮ
Ad Position 24