30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੁਨੇਹਾ, ਭਰੂਣ ਹੱਤਿਆ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ

ਪਠਾਨਕੋਟ, 29 ਸਤੰਬਰ (ਸੁਮਿਤ)-ਅੱਜ ਦੇ ਤਣਾਅਪੂਰਨ ਮਾਹੌਲ ’ਚ ਹਰ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਵਿਚ ਰੁੱਝਿਆ ਹੋਇਆ ਹੈ । ਵਧਦੀ ਮਹਿੰਗਾਈ, ਬੱਚਿਆਂ ਦੀਆਂ ਵਧਦੀਆਂ ਫੀਸਾਂ, ਕੱਪੜਿਆਂ ਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਤੋਂ ਇਲਾਵਾ ਦਾਜ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਕਾਰਨ ਸਮਾਜ ’ਚ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ।

Ad Position 21
No active advertisement
ਅਜੀਤ ਡੈਸਕ 30-09-2026
ਪਠਾਨਕੋਟ, 29 ਸਤੰਬਰ (ਸੁਮਿਤ)-ਅੱਜ ਦੇ ਤਣਾਅਪੂਰਨ ਮਾਹੌਲ ’ਚ ਹਰ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਵਿਚ ਰੁੱਝਿਆ ਹੋਇਆ ਹੈ । ਵਧਦੀ ਮਹਿੰਗਾਈ, ਬੱਚਿਆਂ ਦੀਆਂ ਵਧਦੀਆਂ ਫੀਸਾਂ, ਕੱਪੜਿਆਂ ਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਤੋਂ ਇਲਾਵਾ ਦਾਜ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਕਾਰਨ ਸਮਾਜ ’ਚ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਇਨ੍ਹਾਂ ਵਿਚੋਂ ਇਕ ਗੰਭੀਰ ਸਮੱਸਿਆ ਭਰੂਣ ਹੱਤਿਆ ਵੀ ਹੈ । ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਵਲੋਂ ਭਰੂਣ ਹੱਤਿਆ ਦੀ ਸਖ਼ਤ ਨਿੰਦਾ ਕਰਦਿਆਂ ਲੋਕਾਂ ਨੂੰ ਧੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਅਪੀਲ ਕੀਤੀ ਗਈ । ਪ੍ਰੀਸ਼ਦ ਨੇ ਕਿਹਾ ਕਿ ਗਰਭ ਵਿਚ ਪਲ ਰਹੀ ਧੀ ਦੀ ਹੱਤਿਆ ਇਕ ਗੰਭੀਰ ਸਮਾਜਿਕ ਬੁਰਾਈ ਹੈ । ਧੀਆਂ ਤੇ ਪੁੱਤਰਾਂ ਨੂੰ ਬਰਾਬਰ ਅਧਿਕਾਰ ਤੇ ਸਨਮਾਨ ਮਿਲਣਾ ਚਾਹੀਦਾ ਹੈ । ਪ੍ਰੀਸ਼ਦ ਦੇ ਨੁਮਾਇੰਦਿਆਂ ਨੇ ਕਿਹਾ ਕਿ ਰੂੜੀਵਾਦੀ ਸੋਚ ਤੇ ਪੁੱਤਰ ਨੂੰ ਧੀ ਨਾਲੋਂ ਵੱਧ ਮਹੱਤਵ ਦੇਣ ਦੀ ਮਾਨਸਿਕਤਾ ਨੂੰ ਖ਼ਤਮ ਕਰਨ ਦੀ ਲੋੜ ਹੈ । ਭਾਰਤੀ ਸੱਭਿਆਚਾਰ ਤੇ ਧਾਰਮਿਕ ਪਰੰਪਰਾਵਾਂ ’ਚ ਵੀ ਨਾਰੀ ਨੂੰ ਸਨਮਾਨਯੋਗ ਸਥਾਨ ਦਿੱਤਾ ਗਿਆ ਹੈ । ਇਸ ਲਈ ਧੀਆਂ ਪ੍ਰਤੀ ਭੇਦਭਾਵ ਖ਼ਤਮ ਕਰਕੇ ਉਨ੍ਹਾਂ ਨੂੰ ਸਿੱਖਿਆ ਤੇ ਅੱਗੇ ਵਧਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ । ਇਸ ਮੌਕੇ ਡਾ: ਗੌਰਵ ਮਲਹੋਤਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਬਣੇ ਕਾਨੂੰਨਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਿਰਫ਼ ਇਕ ਨਾਅਰਾ ਨਹੀਂ, ਸਗੋਂ ਹਰ ਨਾਗਰਿਕ ਦੀ ਸਮਾਜਿਕ ਜ਼ਿੰਮੇਵਾਰੀ ਹੈ । ਧੀਆਂ ਨੂੰ ਜਨਮ ਲੈਣ, ਸਿੱਖਿਆ ਪ੍ਰਾਪਤ ਕਰਨ ਤੇ ਆਪਣੇ ਸੁਪਨੇ ਪੂਰੇ ਕਰਨ ਦਾ ਪੂਰਾ ਹੱਕ ਮਿਲਣਾ ਚਾਹੀਦਾ ਹੈ । ਇਸ ਮੌਕੇ ਡਾ: ਗੰਧਰਵ ਸਿੰਘ, ਬੰਸੀ ਲਾਲ, ਡਾ: ਗੌਰਵ ਮਲਹੋਤਰਾ, ਦਵਿੰਦਰ ਠਾਕੁਰ, ਅਮਿਤ ਵਰਮਾ ਅਤੇ ਰਾਜੇਸ਼ ਸੈਣੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਰ ਤੇ ਸਕੂਟਰੀ ਦੀ ਟੱਕਰ ਅਗਲੀ ਖ਼ਬਰ ਸਮੇਂ ਸਿਰ ਜਾਂਚ ਤੇ ਇਲਾਜ ਨਾਲ ਦਿਲ ਨੂੰ ਰੱਖਿਆ ਜਾ ਸਕਦੇ ਤੰਦਰੁਸਤ-ਡਾ. ਸੁਰੇਸ਼ ਕੌਲ
Ad Position 24