ਭਾਜਪਾ ਆਗੂ ਵਿਜੇ ਸੋਨੀ ਮੋਹਲੋਵਾਲੀ ਨੇ ਪਿੰਡ ਖੁਸ਼ਹਾਲਪੁਰ ’ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਬਟਾਲਾ, 7 ਅਕਤੂਬਰ (ਸਤਿੰਦਰ ਸਿੰਘ)-ਹਲਕਾ ਡੇਰਾ ਬਾਬਾ ਨਾਨਕ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜਸੇਵੀ ਤੇ ਪ੍ਰਸਿੱਧ ਕਾਰੋਬਾਰੀ ਵਿਜੇ ਸੋਨੀ ਮੋਹਲੋਵਾਲੀ ਵਲੋਂ ਦੇਰ ਸ਼ਾਮ ਪਿੰਡ ਡੇਰਾ ਪਠਾਣਾ ’ਚ ਨੁੱਕੜ ਮੀਟਿੰਗ ਕਰਨ ਉਪਰੰਤ ਖੁਸ਼ਹਾਲਪੁਰ ਦੇ ਗਿਰਜਾ ਘਰ ’ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਸ੍ਰੀ ਵਿਜੇ ਸੋਨੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਵਾਉਣ ਲਈ ਵੱਖ-ਵੱਖ ਪਿੰਡਾਂ ਕੈਂਪ ਲਗਾਏ ਜਾ ਰਹੇ ਹਨ।
ਸ
ਸ੍ਰੀ ਵਿਜੇ ਸੋਨੀ ਮੋਹਲੋਵਾਲੀ ਪਿੰਡ ਖੁਸ਼ਹਾਲਪੁਰ ’ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ। ਅਜੀਤ ਤਸਵੀਰ
08-10-2026
ਬਟਾਲਾ, 7 ਅਕਤੂਬਰ (ਸਤਿੰਦਰ ਸਿੰਘ)-ਹਲਕਾ ਡੇਰਾ ਬਾਬਾ ਨਾਨਕ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜਸੇਵੀ ਤੇ ਪ੍ਰਸਿੱਧ ਕਾਰੋਬਾਰੀ ਵਿਜੇ ਸੋਨੀ ਮੋਹਲੋਵਾਲੀ ਵਲੋਂ ਦੇਰ ਸ਼ਾਮ ਪਿੰਡ ਡੇਰਾ ਪਠਾਣਾ ’ਚ ਨੁੱਕੜ ਮੀਟਿੰਗ ਕਰਨ ਉਪਰੰਤ ਖੁਸ਼ਹਾਲਪੁਰ ਦੇ ਗਿਰਜਾ ਘਰ ’ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਸ੍ਰੀ ਵਿਜੇ ਸੋਨੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਵਾਉਣ ਲਈ ਵੱਖ-ਵੱਖ ਪਿੰਡਾਂ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਦੀ ਸੱਤਾ ’ਤੇ ਕਾਬਜ਼ ਸਰਕਾਰਾਂ ਵਲੋਂ ਗਰੀਬ ਅਤੇ ਆਮ ਵਰਗ ਦੇ ਲੋਕਾਂ ਨੂੰ ਵੋਟਾਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਰਿਹਾ ਹੈ, ਉਲਟਾ ਆਮ ਲੋਕਾਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਫਾਇਦਾ ਸਿਰਫ ਸਰਮਾਏਦਾਰ ਤੇ ਅਮੀਰ ਲੋਕ ਹੀ ਲੈ ਰਹੇ ਹਨ। ਆਮ ਲੋਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਅਵਾਸ ਯੋਜਨਾ ਤਹਿਤ ਪਿੰਡਾਂ ’ਚ ਕੱਚੇ ਘਰਾਂ ਦੀਆਂ ਆ ਰਹੀਆਂ ਗ੍ਰਾਂਟਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡਾਂ ਦੇ ਮੋਹਤਬਰਾਂ ਵਲੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਘਪਲੇਬਾਜ਼ੀ ਦਾ ਪਰਦਾਫਾਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ’ਤੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸੁੱਖ-ਸਹੂਲਤਾਂ ਘਰ-ਘਰ ਪਹੁੰਚਾਈਆਂ ਜਾਣਗੀਆਂ। ਅੰਤ ’ਚ ਵਿਜੇ ਸੋਨੀ ਮੋਹਲੋਵਾਲੀ ਵਲੋਂ ਅਵਾਸ ਯੋਜਨਾ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਗਰੀਬ ਲੋਕਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਿੱਤਾ ਜਾਵੇ। ਇਸ ਮੌਕੇ ਪਿੰਡ ਖੁਸ਼ਹਾਲਪੁਰ ਤੋਂ ਸੋਨੂੰ ਮਸੀਹ, ਹਰਜੀਤ ਮਸੀਹ, ਦੇਸਾ ਮਸੀਹ, ਮਨਦੀਪ ਸਿੰਘ, ਮਲਕੀਤ ਸਿੰਘ, ਪ੍ਰਵੀਨ, ਬਿੱਕੀ, ਜੋਧਾ ਸਿੰਘ ਮੰਮਣ, ਕਵਲਜੀਤ ਸਿੰਘ ਮੰਮਣ, ਗੁਰਮੀਤ ਸਿੰਘ ਭੁੱਲਰ, ਵਾਰਿਸ ਮਸੀਹ, ਰਕੇਸ਼ ਮਸੀਹ, ਬਿੰਦਰ ਮੱਲ੍ਹੀ, ਬਲਵਿੰਦਰ ਸਿੰਘ, ਅਮਨ ਮਸੀਹ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।