ਹਲਕਾ ਡੇਰਾ ਬਾਬਾ ਨਾਨਕ ਤੋਂ ਆਗਾਮੀ ਚੋਣ ਲੜਨ ਲਈ ਜਥੇ: ਛੋਟੇਪੁਰ ਵਲੋਂ ਵਰਕਰਾਂ ਨਾਲ ਮੀਟਿੰਗ
ਕਲਾਨੌਰ, 7 ਅਕਤੁਬਰ (ਪੁਰੇਵਾਲ)-ਵਿਧਾਨ ਸਭਾ ਦੀਆਂ ਆਗਾਮੀ ਚੋਣ ਲਈ ਹਰੇਕ ਧਿਰ ਵਲੋਂ ਤਿਆਰੀਆਂ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ, ਉਥੇ ਹੀ ਅੱਜ ਸਥਾਨਕ ਕਸਬੇ ’ਚ ਸਥਿਤ ਯੂਥ ਆਗੂ ਹਰਮੀਤ ਸਿੰਘ ਜਿੰਮੀ ਕਾਹਲੋਂ ਦੇ ਦਫਤਰ ਵਿਖੇ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਕੋਆਰਡੀਨੇਟਰ ਜਥੇ: ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਵਰਕਰਾਂ ਦੇ ਜੋਸ਼ ਨਾਲ ਜਥੇ.
ਕਲਾਨੌਰ, 7 ਅਕਤੁਬਰ (ਪੁਰੇਵਾਲ)-ਵਿਧਾਨ ਸਭਾ ਦੀਆਂ ਆਗਾਮੀ ਚੋਣ ਲਈ ਹਰੇਕ ਧਿਰ ਵਲੋਂ ਤਿਆਰੀਆਂ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ, ਉਥੇ ਹੀ ਅੱਜ ਸਥਾਨਕ ਕਸਬੇ ’ਚ ਸਥਿਤ ਯੂਥ ਆਗੂ ਹਰਮੀਤ ਸਿੰਘ ਜਿੰਮੀ ਕਾਹਲੋਂ ਦੇ ਦਫਤਰ ਵਿਖੇ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਕੋਆਰਡੀਨੇਟਰ ਜਥੇ: ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਵਰਕਰਾਂ ਦੇ ਜੋਸ਼ ਨਾਲ ਜਥੇ. ਛੋਟੇਪੁਰ ਵਲੋਂ ਹਲਕਾ ਡੇਰਾ ਬਾਬਾ ਨਾਨਕ ਵਿਚ ਵਿਧਾਨ ਸਭਾ ਚੋਣ ਲੜਨ ਦਾ ਆਗਾਜ਼ ਕੀਤਾ ਗਿਆ। ਜਥੇ: ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿਚ ਬਿਨਾਂ ਭੇਦਭਾਵ ਇਮਾਨਦਾਰੀ ਨਾਲ ਲੋਕ ਸੇਵਾ ਕੀਤੀ ਤੇ ਗੁਰੂ ਘਰ ਲਈ ਵਜ਼ੀਰੀ ਵੀ ਛੱਡੀ ਹੈ। ਜਥੇ. ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਵਿਚ ਆਉਣ ਦਾ ਮੁੱਖ ਮਨੋਰਥ ਲੋਕ ਸੇਵਾ ਹੈ, ਪੈਸਾ ਇਕੱਠਾ ਕਰਨਾ ਨਹੀਂ। ਇਸ ਮੌਕੇ ਮਨਮੋਹਣ ਸਿੰਘ ਪੱਖੋਕੇ ਸਾਬਕਾ ਚੇਅਰਮੈਨ, ਯੂਥ ਵਿੰਗ ਦੇ ਜਨਰਲ ਸਕੱਤਰ ਸਤਿੰਦਰ ਸਿੰਘ ਰਿਆੜ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਪਿਆਰਾ ਸਿੰਘ ਭੰਗੂ, ਡਾ. ਪਲਵਿੰਦਰ ਸਿੰਘ ਦਿਓ, ਭੁਪਿੰਦਰ ਸਿੰਘ ਧਰਮੀ ਫੌਜੀ, ਅਤਿੰਦਰਪਾਲ ਸਿੰਘ, ਰਜਿੰਦਰ ਸਿੰਘ ਭੰਗੂ, ਹਰਮੀਤ ਸਿੰਘ ਜਿੰਮੀ ਕਾਹਲੋਂ, ਜਤਿੰਦਰ ਸਿੰਘ ਭੁੱਲਰ, ਰਤਨ ਸਿੰਘ ਵਾਹਲਾ, ਕਰਨੈਲ ਸਿੰਘ ਦੋਧੀਆਂ, ਕੈਪਟਨ ਸੁਖਵਿੰਦਰ ਸਿੰਘ ਕੋਟ ਮੀਆਂ ਸਾਹਿਬ, ਸੂਬੇਦਾਰ ਮੇਜਰ ਸੁਖਦੇਵ ਸਿੰਘ ਦਲੇਰਪੁਰ, ਡਾਕਟਰ ਜਸਪਾਲ ਸਿੰਘ ਸਾਲੇਚੱਕ, ਜਗੀਰ ਸਿੰਘ ਕੋਟਲਾ ਮੁਗਲਾਂ, ਗੁਲਾਬ ਸਿੰਘ ਲੋਪਾ, ਪਾਲ ਸਿੰਘ, ਹਰਚਰਨ ਸਿੰਘ ਖਹਿਰਾ ਸੁਲਤਾਨ, ਸਵਿੰਦਰ ਸਿੰਘ ਘੁੰਮਣ, ਵੱਸਣ ਸਿੰਘ ਮੁਸਤਫਾਪੁਰ, ਡਾ. ਦਿਲਬਾਗ ਸਿੰਘ, ਰਘਬੀਰ ਸਿੰਘ ਬਲੀਮ, ਪਰਮਜੀਤ ਸਿੰਘ ਮੀਰ ਕਚਾਣਾ, ਜਗਤਾਰ ਸਿੰਘ ਤਲਵੰਡੀ, ਜੋਗਿੰਦਰ ਸਿੰਘ ਸਾਲੇਚੱਕ, ਸਤਨਾਮ ਸਿੰਘ ਖਹਿਰਾ, ਨਰਿੰਦਰ ਸਿੰਘ ਖਹਿਰਾ, ਬੀਰਜਤਿੰਦਰ ਸਿੰਘ ਸੋਨੀ, ਕੈਪਟਨ ਸੁਖਵਿੰਦਰ ਸਿੰਘ, ਬਾਬਾ ਦਲਵਿੰਦਰ ਸਿੰਘ, ਨੰਬਰਦਾਰ ਕੁਲਵੰਤ ਸਿੰਘ ਲੋਪੇ ਆਦਿ ਹਾਜ਼ਰ ਸਨ।