ਜਗੀਰ ਸਿੰਘ ਪੱਡਾ ਦੇ ਭਰਾ ਰਸ਼ਪਾਲ ਸਿੰਘ ਨੂੰ ਅੰਤਿਮ ਸੰਸਕਾਰ ਮੌਕੇ ਨਮ ਅੱਖਾਂ ਨਾਲ ਵਿਦਾਇਗੀ
ਘੁਮਾਣ, 7 ਅਕਤੂਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ, ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਤੇ ਉੱਘੇ ਸਮਾਜ ਸੇਵੀ ਜਗੀਰ ਸਿੰਘ ਪੱਡਾ ਦੇ ਛੋਟੇ ਭਰਾ ਰਸ਼ਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਸਪੁੱਤਰ ਦੇ ਕੈਨੇਡਾ ਤੋਂ ਆਉਣ ਉਪਰੰਤ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨਿੱਕਾ ਬੋਝਾ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਗੁਰਕੀਰਤ ਸਿੰਘ ਕੈਨੇਡਾ ਤੇ ਜੋਧਵੀਰ ਸਿੰਘ ਪੱਡਾ ਵਲੋਂ ਦਿੱਤੀ ਗਈ।
ਘੁਮਾਣ, 7 ਅਕਤੂਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ, ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਤੇ ਉੱਘੇ ਸਮਾਜ ਸੇਵੀ ਜਗੀਰ ਸਿੰਘ ਪੱਡਾ ਦੇ ਛੋਟੇ ਭਰਾ ਰਸ਼ਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਸਪੁੱਤਰ ਦੇ ਕੈਨੇਡਾ ਤੋਂ ਆਉਣ ਉਪਰੰਤ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨਿੱਕਾ ਬੋਝਾ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਗੁਰਕੀਰਤ ਸਿੰਘ ਕੈਨੇਡਾ ਤੇ ਜੋਧਵੀਰ ਸਿੰਘ ਪੱਡਾ ਵਲੋਂ ਦਿੱਤੀ ਗਈ। ਇਸ ਦੁੱਖ ਦੀ ਘੜੀ ਵਿਚ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਤੇ ਇਲਾਕੇ ਦੀਆਂ ਹੋਰ ਖੇਡ ਕਲੱਬਾਂ ਦੇ ਅਹੁਦੇਦਾਰਾਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਿਨ੍ਹਾਂ ਵਿਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਰਵਿੰਦਰਪਾਲ ਸਿੰਘ ਸ਼ਾਹਬਾਦ, ਮਨਦੀਪ ਸਿੰਘ ਰੰਗੜ ਨੰਗਲ, ਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਣ, ਬਲਵਿੰਦਰ ਸਿੰਘ ਨਾਭਾ, ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ, ਸੁਆਮੀਪਾਲ ਖੋਸਲਾ, ਸਾਹਿਬ ਸਿੰਘ ਮੰਡ, ਲਖਵਿੰਦਰ ਸਿੰਘ ਢੰਡੇ, ਗੁਰਨਾਮ ਸਿੰਘ ਅਠਵਾਲ, ਮਾਸਟਰ ਸੁਖਦੇਵ ਸਿੰਘ ਦਕੋਹਾ, ਹਰਵਿੰਦਰ ਸਿੰਘ ਰਾਣਾ ਸੰਧਵਾਂ, ਗੁਰਮੀਤ ਸਿੰਘ, ਬਲਜੀਤ ਸਿੰਘ ਪੰਡੋਰੀ, ਜੋਗਿੰਦਰ ਸਿੰਘ ਰੰਧਾਵਾ, ਗੁਰਨਾਮ ਸਿੰਘ ਮੰਡ, ਸੂਬਾ ਸਿੰਘ, ਕੈਪਟਨ ਮੱਸਾ ਸਿੰਘ, ਹਰਪਾਲ ਸਿੰਘ ਪ੍ਰੋਪਰਟੀ ਡੀਲਰ, ਸਤਨਾਮ ਸਿੰਘ ਭੋਮਾ, ਜਤਿੰਦਰ ਸਿੰਘ ਪੇਜੋਚੱਕ, ਸਰਪੰਚ ਮਨਦੀਪ ਸਿੰਘ ਮਹਿਮਦ, ਦਿਲਬਾਗ ਸਿੰਘ ਲੰਗਿਆਂਵਾਲੀ, ਨਰਿੰਦਰ ਸਿੰਘ ਸ਼ੇਖ, ਇੰਸਪੈਕਟਰ ਸਤਵੰਤ ਸਿੰਘ ਖੁਜਾਲਾ, ਸਰਪੰਚ ਮੋਹਣ ਸਿੰਘ, ਸੰਦੀਪ ਸਿੰਘ ਪੱਡਾ, ਬਿੱਟੂ ਖਾਦ ਸਟੋਰ, ਤਰਸੇਮ ਸਿੰਘ ਐਨੋਕੋਟ, ਸੁਖਵਿੰਦਰ ਸਿੰਘ ਮਲੋਵਾਲੀ, ਕੈਪਟਨ ਸਿੰਘ ਮੀਕੇ, ਨਰਿੰਦਰ ਸਿੰਘ ਘੁਮਾਣ, ਸਰਪੰਚ ਸੁਖਰਾਜ ਸਿੰਘ ਕਾਹਲੋਂ, ਜੈਲਦਾਰ ਸੁਖਜਿੰਦਰ ਸਿੰਘ ਸ਼ਿੰਦਾ, ਜੁਗਰਾਜ ਸਿੰਘ ਕਾਹਲੋਂ, ਕੁਲਵੰਤ ਸਿੰਘ ਬੋਹਝਾ, ਗੁਰਜਿੰਦਰ ਸਿੰਘ, ਕਵਰਮਾਨ ਸਿੰਘ, ਕੇਵਲ ਸਿੰਘ ਖੱਬੇ, ਸੁੱਖਾ ਬੋਹਝਾ, ਸੰਤੋਖ ਸਿੰਘ ਹੀਰਾ ਮੰਡ, ਦਿਲਬਾਗ ਸਿੰਘ ਲਾਲੀ, ਕਵਰ ਪਟਵਾਰੀ, ਗੁਰਿੰਦਰ ਸਿੰਘ ਉਦੋਕੇ, ਰਾਜਦੇਵ ਸਿੰਘ, ਕਸ਼ਮੀਰ ਸਿੰਘ ਪੰਜਗਰਾਈਆਂ ਵਾਰਿਸ ਪੰਜਾਬ ਦੇ, ਨਿਰਭਉ ਸਿੰਘ ਪੰਜਗਰਾਈਆਂ ਆਦਿ ਸ਼ਾਮਲ ਸਨ ।