ਨਿਊ ਏਕਤਾ ਕਲੱਬ ਵਲੋਂ 29ਵਾਂ ਭਗਵਤੀ ਜਾਗਰਣ 23, 24 ਨੂੰ
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸਥਾਨਕ ਮੀਆਂ ਮਹੁੱਲਾ ਨਜ਼ਦੀਕ ਰਾਮਲੀਲਾ ਗਰਾਉਂਡ ਵਿਖੇ ਨਿਊ ਏਕਤਾ ਕਲੱਬ ਵਲੋਂ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਧੀਰਜ ਕੁੰਦਰਾ ਨੇ ਦੱਸਿਆ ਕਿ ਜਾਗਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸਥਾਨਕ ਮੀਆਂ ਮਹੁੱਲਾ ਨਜ਼ਦੀਕ ਰਾਮਲੀਲਾ ਗਰਾਉਂਡ ਵਿਖੇ ਨਿਊ ਏਕਤਾ ਕਲੱਬ ਵਲੋਂ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਧੀਰਜ ਕੁੰਦਰਾ ਨੇ ਦੱਸਿਆ ਕਿ ਜਾਗਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪ੍ਰੋਗਰਾਮ ਅਨੁਸਾਰ 23 ਅਕਤੂਬਰ ਨੂੰ ਸਵੇਰੇ 9 ਵਜੇ ਹਵਨ ਯੱਗ ਹੋਵੇਗਾ। ਸਨਿਚਰਵਾਰ ਰਾਤ 7 ਵਜੇ ਜੋਤੀ ਸਥਾਪਨਾ ਤੇ ਕੰਜਕ ਪੂਜਨ ਤੋਂ ਬਾਅਦ ਜਾਗਰਨ ਆਰੰਭ ਹੋਵੇਗਾ। ਜਾਗਰਨ ’ਚ ਮੁੱਖ ਮਹਿਮਾਨ ਵਜੋਂ ਸੰਤ ਤ੍ਰਿਲੋਚਨ ਦਾਸ ਮਹਾਰਾਜ (ਨਾਨਕ ਧਾਮ) ਪਹੁੰਚਣਗੇ। ਮਾਂ ਦੀ ਭੇਟਾ ਦਾ ਗੁਣਗਾਨ ਪ੍ਰਸਿੱਧ ਭਜਨ ਗਾਇਕ ਲਵਿਸ਼ ਲਵ ਤੇ ਮਨੀ ਲਾਡਲਾ ਕਰਨਗੇ।