ਰਿਆੜਕੀ ਕਾਲਜ ਤੁਗਲਵਾਲਾ ਵਿਖੇ 36ਵਾਂ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਸਮਾਪਤ
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਾਇਆ ਗਿਆ 36ਵਾਂ ਗਿਆਨੀ ਮੇਵਾ ਸਿੰਘ ਜੀ ਯਾਦਗਾਰੀ ਗੁਰਮਤਿ ਕੈਂਪ ਸਫ਼ਲਤਾ ਪੂਰਵਕ ਸਮਾਪਤ ਹੋਇਆ। ਕੈਂਪ ਦੌਰਾਨ 6 5 ਵਿਦਿਆਰਥੀ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣੇ, ਵਿਦਿਆਰਥੀਆਂ ਨੇ ਲਗਭਗ 55000 ਰੁਪਏ ਦੀਆਂ ਗੁਰਮਤਿ ਪੁਸਤਕਾਂ ਖ਼ਰੀਦੀਆਂ ਤੇ 450 ਵਿਦਿਆਰਥੀਆਂ ਨੇ ਆਪਣੇ ਜਨਮ ਦਿਨ ਮੌਕੇ ਗੁਰਮਤਿ ਪ੍ਰਕਾਸ਼ ਰਸਾਲੇ ਲਗਵਾਏ।
ਬ
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਕੀਰਤਨ ਕਰਦਾ ਜਥਾ। ਅਜੀਤ ਤਸਵੀਰ
13-10-2026
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਾਇਆ ਗਿਆ 36ਵਾਂ ਗਿਆਨੀ ਮੇਵਾ ਸਿੰਘ ਜੀ ਯਾਦਗਾਰੀ ਗੁਰਮਤਿ ਕੈਂਪ ਸਫ਼ਲਤਾ ਪੂਰਵਕ ਸਮਾਪਤ ਹੋਇਆ। ਕੈਂਪ ਦੌਰਾਨ 6 5 ਵਿਦਿਆਰਥੀ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣੇ, ਵਿਦਿਆਰਥੀਆਂ ਨੇ ਲਗਭਗ 55000 ਰੁਪਏ ਦੀਆਂ ਗੁਰਮਤਿ ਪੁਸਤਕਾਂ ਖ਼ਰੀਦੀਆਂ ਤੇ 450 ਵਿਦਿਆਰਥੀਆਂ ਨੇ ਆਪਣੇ ਜਨਮ ਦਿਨ ਮੌਕੇ ਗੁਰਮਤਿ ਪ੍ਰਕਾਸ਼ ਰਸਾਲੇ ਲਗਵਾਏ। ਕੈਂਪ ਦਾ ਉਦਘਾਟਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕੀਤਾ, ਜਦਕਿ ਸਮਾਪਤੀ ਸਮਾਗਮ ’ਚ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਨੰਦਪੁਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਗੁਰਬਾਣੀ ਦੇ ਮਹਾਨ ਵਿਦਵਾਨ, ਵਿਆਕਰਨ ਦੇ ਗਿਆਤਾ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਗਿਆਨੀ ਮੇਵਾ ਸਿੰਘ ਨੇ ਸੰਨ 1991 ਵਿਚ ਇਸ ਕੈਂਪ ਦੀ ਸ਼ੁਰੂਆਤ ਕੀਤੀ ਸੀ ਤੇ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਇਹ ਕੈਂਪ ਹਰ ਸਾਲ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿਜੇ ਸਿੰਘ, ਸੁਖਦੇਵ ਸਿੰਘ, ਸਾ. ਸਕੱਤਰ ਵਰਿਆਮ ਸਿੰਘ, ਮਹਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਗੁਰਦੁਆਰਾ ਗਜ਼ਟ ਦੇ ਐਡੀਟਰ ਕਮ ਇੰਚਾਰਜ ਬੀਬੀ ਰਣਜੀਤ ਕੌਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਤੋਂ ਪ੍ਰੋ. ਡਾ. ਰਮਨਦੀਪ ਕੌਰ ਅਤੇ ਰਾਜਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਗੁਰਦੁਆਰਾ ਬੁਰਜ ਸਾਹਿਬ, ਗੁਰਦੁਆਰਾ ਸ੍ਰੀ ਅੱਚਲ ਸਾਹਿਬ ਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਤੋਂ ਆਏ ਜਥਿਆਂ ਨੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਭਾਈ ਦਲਜੀਤ ਸਿੰਘ ਵਿਛੋਆ, ਭਾਈ ਅਮਨਜੀਤ ਸਿੰਘ, ਭਾਈ ਲੱਖਾ ਸਿੰਘ ਮਾਨੇਪੁਰ, ਭਾਈ ਸੁਖਰਾਜ ਸਿੰਘ ਰਾਜਾ ਤੇ ਭਾਈ ਜਸਵਿੰਦਰ ਸਿੰਘ ਭਾਗੋਵਾਲ ਦੇ ਢਾਡੀ ਜਥਿਆਂ ਨੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਤੇ ਸ਼ਹੀਦਾਂ ਦੀਆਂ ਗਾਥਾਵਾਂ ਜੋਸ਼ੀਲੇ ਅੰਦਾਜ਼ ’ਚ ਪੇਸ਼ ਕੀਤੀਆਂ। ਭਾਈ ਕੁਲਦੀਪ ਸਿੰਘ ਫ਼ੌਜੀ, ਭਾਈ ਸੁੱਚਾ ਸਿੰਘ ਡੇਰਾ ਪਠਾਣਾ, ਭਾਈ ਜ਼ੋਰਾਵਰ ਸਿੰਘ, ਭਾਈ ਕਵਲਜੀਤ ਸਿੰਘ ਧਾਰੀਵਾਲ ਤੇ ਭਾਈ ਭਗਤ ਸਿੰਘ ਦੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰੀ। ਪ੍ਰਚਾਰਕ ਭਾਈ ਗੁਰਜੀਤ ਸਿੰਘ, ਭਾਈ ਜਗਦੇਵ ਸਿੰਘ, ਭਾਈ ਲਵਪ੍ਰੀਤ ਸਿੰਘ, ਭਾਈ ਵਰਿਆਮ ਸਿੰਘ, ਭਾਈ ਜਗਰੂਪ ਸਿੰਘ, ਭਾਈ ਹਰਸੁਖਮਨ ਸਿੰਘ, ਭਾਈ ਗੁਰਨਾਮ ਸਿੰਘ, ਬੀਬੀ ਰਾਜਬੀਰ ਕੌਰ ਤੇ ਬੀਬੀ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਅਤੇ ਸਕੂਲ ਪ੍ਰਿੰਸੀਪਲ ਨਵਦੀਪ ਕੌਰ ਰੰਧਾਵਾ ਨੇ ਕੈਂਪ ਦੌਰਾਨ ਸ਼ਾਨਦਾਰ ਸੇਵਾ ਨਿਭਾਉਣ ਵਾਲੇ ਕੈਂਪ ਕਮਾਂਡਰ ਪ੍ਰੋ. ਗਗਨਦੀਪ ਕੌਰ ਨਾਗਰਾ ਤੇ ਕਲਾ ਕਿਰਤੀਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਅਤੇ ਗੁਰਸਿੱਖੀ ਦੇ ਸਿਧਾਂਤਾਂ ਨਾਲ ਜੋੜਨ ਲਈ ਅਜਿਹੇ ਕੈਂਪਾਂ ਦੀ ਬੇਹੱਦ ਲੋੜ ਹੈ।