ਗਊਸ਼ਾਲਾ ’ਚ ਤੂਫਾਨ ਨਾਲ ਤਾਰ ਟੁੱਟ ਕੇ ਸ਼ੈਡ ’ਤੇ ਡਿੱਗੀ
* ਕਰੰਟ ਲੱਗਣ ਨਾਲ 5 ਗਾਵਾਂ ਤੇ 4 ਵੱਛਿਆਂ ਦੀ ਮੌਤ
ਗੁਰਦਾਸਪੁਰ, 12 ਅਕਤੂਬਰ (ਚੱਕਰਾਜਾ)-ਗੁਰਦਾਸਪੁਰ-ਬਟਾਲਾ ਰੋਡ ’ਤੇ ਸਥਿਤ ਧਰਤੀ ਨਾਥ ਗਊਸ਼ਾਲਾ ਵਿਖੇ ਕਰੰਟ ਲੱਗਣ ਨਾਲ ਪੰਜ ਗਾਵਾਂ ਅਤੇ ਚਾਰ ਵੱਛਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਦੇਰ ਰਾਤ ਆਏ ਤੂਫਾਨ ਕਾਰਨ ਗਊਸ਼ਾਲਾ ਦੇ ਉੱਪਰੋਂ ਗੁਜ਼ਰਦੀ ਤਾਰ ਟੁੱਟ ਕੇ ਸ਼ੈਡ ’ਤੇ ਆ ਡਿੱਗੀ ਜਿਸ ਕਾਰਨ ਪੂਰੀ ਗਊਸ਼ਾਲਾ ’ਚ ਕਰੰਟ ਆ ਗਿਆ ਅਤੇ ਸ਼ੈਡ ਹੇਠਾਂ ਬੱਝੀਆਂ ਗਾਵਾਂ ਅਤੇ ਵੱਛਿਆਂ ਦੀ ਤੜਫ-ਤੜਫ ਕੇ ਮੌਤ ਹੋ ਗਈ ।
ਗੁਰਦਾਸਪੁਰ, 12 ਅਕਤੂਬਰ (ਚੱਕਰਾਜਾ)-ਗੁਰਦਾਸਪੁਰ-ਬਟਾਲਾ ਰੋਡ ’ਤੇ ਸਥਿਤ ਧਰਤੀ ਨਾਥ ਗਊਸ਼ਾਲਾ ਵਿਖੇ ਕਰੰਟ ਲੱਗਣ ਨਾਲ ਪੰਜ ਗਾਵਾਂ ਅਤੇ ਚਾਰ ਵੱਛਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਦੇਰ ਰਾਤ ਆਏ ਤੂਫਾਨ ਕਾਰਨ ਗਊਸ਼ਾਲਾ ਦੇ ਉੱਪਰੋਂ ਗੁਜ਼ਰਦੀ ਤਾਰ ਟੁੱਟ ਕੇ ਸ਼ੈਡ ’ਤੇ ਆ ਡਿੱਗੀ ਜਿਸ ਕਾਰਨ ਪੂਰੀ ਗਊਸ਼ਾਲਾ ’ਚ ਕਰੰਟ ਆ ਗਿਆ ਅਤੇ ਸ਼ੈਡ ਹੇਠਾਂ ਬੱਝੀਆਂ ਗਾਵਾਂ ਅਤੇ ਵੱਛਿਆਂ ਦੀ ਤੜਫ-ਤੜਫ ਕੇ ਮੌਤ ਹੋ ਗਈ । ਅੱਧੀ ਰਾਤ ਹੋਣ ਕਾਰਨ ਗਊਸ਼ਾਲਾ ’ਚ ਉਸ ਵੇਲੇ ਕੋਈ ਵੀ ਸੇਵਾਦਾਰ ਮੌਜੂਦ ਨਹੀਂ ਸੀ, ਜਦੋਂ ਸਵੇਰੇ ਕੁਝ ਗਊ ਭਗਤ ਗਊਸ਼ਾਲਾ ਵਿਚ ਪਹੁੰਚੇ ਤਾਂ ਉਨ੍ਹਾਂ ਵਲੋਂ ਗਊਸ਼ਾਲਾ ਦੇ ਸੇਵਾਦਾਰਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ । ਸੇਵਾਦਾਰ ਅਸ਼ਵਨੀ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਇਸ ਨੂੰ ਕੁਦਰਤ ਦੀ ਕਰੋਪੀ ਹੀ ਕਿਹਾ ਜਾਵੇਗਾ ਕਿ ਦੁਰਘਟਨਾ ਰਾਤ 12:30 ਵਜੇ ਦੇ ਕਰੀਬ ਵਾਪਰੀ ਹੈ । ਜਿਸ ਕਾਰਨ ਗਾਵਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾ ਸਕੀ ।