ਪਿੰਡ ’ਚ ਚੱਲ ਰਹੀ ਰਾਮ ਲੀਲ੍ਹਾ ’ਚ ਕਾਂਗਰਸੀ ਆਗੂ ਜੱਟ ਪੰਮਾ ਨੇ ਕੀਤਾ ਉਦਘਾਟਨ
ਨਰੋਟ ਜੈਮਲ ਸਿੰਘ, 14 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਸਰਹੱਦੀ ਖੇਤਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਪਹਾੜੀਪੁਰ, ਫਰਵਾਲ, ਬਸਾਓ ਬਾੜਵਾ ਤੇ ਦਨਵਾਲ ਵਿਖੇ ਨਰਾਤਿਆਂ ’ਚ ਰਾਮ ਲੀਲ੍ਹਾ ਕਲੱਬਾਂ ਵਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ । ਜਿਸ ਨੂੰ ਲੈ ਕੇ ਰਾਮ ਲੀਲ੍ਹਾ ਕਲੱਬ ਪਹਾੜੀਪੁਰ ਵਲੋਂ ਤੀਸਰੀ ਰਾਤ ਦਾ ਆਯੋਜਨ ਕੀਤਾ ਗਿਆ ।
ਨਰੋਟ ਜੈਮਲ ਸਿੰਘ, 14 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਸਰਹੱਦੀ ਖੇਤਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਪਹਾੜੀਪੁਰ, ਫਰਵਾਲ, ਬਸਾਓ ਬਾੜਵਾ ਤੇ ਦਨਵਾਲ ਵਿਖੇ ਨਰਾਤਿਆਂ ’ਚ ਰਾਮ ਲੀਲ੍ਹਾ ਕਲੱਬਾਂ ਵਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ । ਜਿਸ ਨੂੰ ਲੈ ਕੇ ਰਾਮ ਲੀਲ੍ਹਾ ਕਲੱਬ ਪਹਾੜੀਪੁਰ ਵਲੋਂ ਤੀਸਰੀ ਰਾਤ ਦਾ ਆਯੋਜਨ ਕੀਤਾ ਗਿਆ । ਜਿਸ ’ਚ ਕਾਂਗਰਸ ਵਿਚ ਐਸ.ਸੀ. ਵਿੰਗ ਦੇ ਜ਼ਿਲ੍ਹਾ ਪਠਾਨਕੋਟ ਦੇ ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਇਸ ਮੌਕੇ ਰਾਮ ਲੀਲ੍ਹਾ ਕਲੱਬ ਪਹਾੜੀਪੁਰ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਰਾਮ ਲੀਲ੍ਹਾ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨ ਸਤੀਸ਼ ਜੱਟ ਪੰਮਾ ਨੇ ਕਲੱਬ ਨੂੰ 21000 ਰੁਪਏ ਦਾ ਨਕਦ ਸਹਿਯੋਗ ਕਰਦਿਆਂ ਹੋਇਆਂ ਕਿਹਾ ਕਿ ਸਰਹੱਦੀ ਖੇਤਰ ਦੇ ਪਿੰਡਾਂ ’ਚ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣਾ ਸਾਡੀਆਂ ਰਵਾਇਤਾਂ ਤੇ ਵਿਰਸੇ ਨੂੰ ਸੰਭਾਲਣ ਲਈ ਇਕ ਸ਼ਲਾਘਾਯੋਗ ਉਪਰਾਲਾ ਹੈ । ਅੰਤ ਵਿਚ ਉਨ੍ਹਾਂ ਸਮੂਹ ਰਾਮ ਲੀਲ੍ਹਾ ਪ੍ਰਬੰਧਕ ਕਮੇਟੀਆਂ ਅਤੇ ਪਿੰਡ ਵਾਸੀਆਂ ਨੂੰ ਇਸ ਉਪਰਾਲੇ ਦੀ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਮੌਕੇ ਰਾਮ ਲੀਲ੍ਹਾ ਕਲੱਬ ਪਹਾੜੀਪੁਰ ਵਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਤੀਸ਼ ਜੱਟ ਪੰਮਾ ਨੂੰ ਹਨੂਮਾਨ ਜੀ ਦਾ ਚਿੱਤਰ ਦੇ ਕੇ ਸਨਮਾਨ ਦੇ ਕੀਤਾ ਗਿਆ ।