15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਾਵੀ ਦਰਿਆ ਵਿਚ ਰੁੜੇ ਵਿਅਕਤੀ ਦੀ ਲਾਸ਼ ਪਾਕਿਸਤਾਨ ਤੋਂ ਮਿਲੀ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 15 ਅਕਤੂਬਰ (ਹੀਰਾ ਸਿੰਘ ਮਾਂਗਟ, ਚੱਕਰਾਜਾ )-ਬੀਤੇ ਦਿਨੀਂ ਦੋਰਾਗਲਾ ਦੇ ਪਿੰਡ ਸਲਾਚ ਤੋਂ ਰਾਵੀ ਦਰਿਆ ਤੋਂ ਪਾਰ ਖੇਤਾਂ ਵਿਚ ਕੰਮ ਕਰਨ ਲਈ ਗਏ 50 ਸਾਲਾ ਵਿਅਕਤੀ ਰਾਵੀ ਦਰਿਆ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਰੁੜ ਗਿਆ ਸੀ। ਇਸ ਸਬੰਧੀ ਮ੍ਰਿਤਕ ਵਿਅਕਤੀ ਦੇ ਲੜਕੇ ਲਖਬੀਰ ਸਿੰਘ ਤੇ ਭਰਾ ਦਵਿੰਦਰ ਸਿੰਘ ਵਾਸੀ ਪਿੰਡ ਸਲਾਂਚ ਥਾਣਾ ਦੋਰਾਂਗਲਾ ਨੇ ਦੱਸਿਆ ਕਿ ਬੀਤੀ 28 ਸਤੰਬਰ ਨੂੰ ਸੁਖਵਿੰਦਰ ਸਿੰਘ (50) ਪੁੱਤਰ ਸੁਲੱਖਣ ਸਿੰਘ ਰਾਵੀ ਦਰਿਆ ਤੋਂ ਪਾਰ ਖੇਤਾਂ ਵਿਚ ਕੰਮ ਕਰਨ ਵਾਸਤੇ ਗਿਆ ਸੀ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਦਰਿਆ ਵਿਚ ਰੁੜ ਗਿਆ ਸੀ, ਜਿਸ ਦੀ ਕਾਫੀ ਭਾਲ ਕਰਨ ਤੋਂ ਬਾਅਦ ਉਸ ਦਾ ਕੋਈ ਥਹੁ ਪਤਾ ਨਾ ਲੱਗਣ ’ਤੇ ਉਸ ਦੀ ਸੂਚਨਾ ਥਾਣਾ ਦੋਰਾਂਗਲਾ ਤੇ ਬੀ.

Ad Position 21
No active advertisement
ਅਜੀਤ ਡੈਸਕ 16-10-2026
ਡੇਰਾ ਬਾਬਾ ਨਾਨਕ/ਗੁਰਦਾਸਪੁਰ, 15 ਅਕਤੂਬਰ (ਹੀਰਾ ਸਿੰਘ ਮਾਂਗਟ, ਚੱਕਰਾਜਾ )-ਬੀਤੇ ਦਿਨੀਂ ਦੋਰਾਗਲਾ ਦੇ ਪਿੰਡ ਸਲਾਚ ਤੋਂ ਰਾਵੀ ਦਰਿਆ ਤੋਂ ਪਾਰ ਖੇਤਾਂ ਵਿਚ ਕੰਮ ਕਰਨ ਲਈ ਗਏ 50 ਸਾਲਾ ਵਿਅਕਤੀ ਰਾਵੀ ਦਰਿਆ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਰੁੜ ਗਿਆ ਸੀ। ਇਸ ਸਬੰਧੀ ਮ੍ਰਿਤਕ ਵਿਅਕਤੀ ਦੇ ਲੜਕੇ ਲਖਬੀਰ ਸਿੰਘ ਤੇ ਭਰਾ ਦਵਿੰਦਰ ਸਿੰਘ ਵਾਸੀ ਪਿੰਡ ਸਲਾਂਚ ਥਾਣਾ ਦੋਰਾਂਗਲਾ ਨੇ ਦੱਸਿਆ ਕਿ ਬੀਤੀ 28 ਸਤੰਬਰ ਨੂੰ ਸੁਖਵਿੰਦਰ ਸਿੰਘ (50) ਪੁੱਤਰ ਸੁਲੱਖਣ ਸਿੰਘ ਰਾਵੀ ਦਰਿਆ ਤੋਂ ਪਾਰ ਖੇਤਾਂ ਵਿਚ ਕੰਮ ਕਰਨ ਵਾਸਤੇ ਗਿਆ ਸੀ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਦਰਿਆ ਵਿਚ ਰੁੜ ਗਿਆ ਸੀ, ਜਿਸ ਦੀ ਕਾਫੀ ਭਾਲ ਕਰਨ ਤੋਂ ਬਾਅਦ ਉਸ ਦਾ ਕੋਈ ਥਹੁ ਪਤਾ ਨਾ ਲੱਗਣ ’ਤੇ ਉਸ ਦੀ ਸੂਚਨਾ ਥਾਣਾ ਦੋਰਾਂਗਲਾ ਤੇ ਬੀ.ਐਸ.ਐਫ. ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਲਾਸ਼ ਅੱਜ ਪਾਕਿਸਤਾਨ ਤੋਂ ਬਰਾਮਦ ਹੋਈ ਹੈ। ਇਸ ਸਬੰਧੀ ਲਛਮਣ ਸਿੰਘ ਐਸ.ਡੀ.ਐਮ. ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਅੱਜ ਪਾਕਿਸਤਾਨੀ ਰੇਂਜਰਾਂ ਤੇ ਪ੍ਰਸ਼ਾਸਨ ਵਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰਾਮ ਲੀਲ੍ਹਾ ਰਾਹੀਂ ਸਾਡੀ ਅਨਮੋਲ ਵਿਰਾਸਤ ਤੇ ਸੰਸਕ੍ਰਿਤੀ ਨੂੰ ਸੰਭਾਲਣ ਦਾ ਯਤਨ ਸ਼ਾਲਾਘਾਯੋਗ -ਐਡਵੋਕੇਟ ਅਮਨਦੀਪ ਜੈਂਤੀਪੁਰ ਅਗਲੀ ਖ਼ਬਰ ‘ ਆਪ’ ਦੇ ਬੈਨਰ ਫ਼ਾੜੇ ਤੇ ਪੋਸਟਰਾਂ ’ਤੇ ਕਾਲਖ ਪੋਤੀ
Ad Position 24