ਰਾਮ ਲੀਲ੍ਹਾ ਰਾਹੀਂ ਸਾਡੀ ਅਨਮੋਲ ਵਿਰਾਸਤ ਤੇ ਸੰਸਕ੍ਰਿਤੀ ਨੂੰ ਸੰਭਾਲਣ ਦਾ ਯਤਨ ਸ਼ਾਲਾਘਾਯੋਗ -ਐਡਵੋਕੇਟ ਅਮਨਦੀਪ ਜੈਂਤੀਪੁਰ
ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ)-ਹਲਕਾ ਬਟਾਲਾ ਦੇ ਮੁਹੱਲਾ ਪ੍ਰੇਮ ਨਗਰ (ਦਾਰਾ ਸਲਾਮ) ਵਿਖੇ ਦੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਵਿਚ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਰਾਮ ਲੀਲਾ ਦੇ ਮੰਚਨ ਰਾਹੀਂ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਕਲੱਬ ਦੇ ਸਮੂਹ ਮੈਂਬਰਾਂ ਤੇ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਐ
ਐਡਵੋਕੇਟ ਅਮਨਦੀਪ ਜੈਂਤੀਪੁਰ ਰਾਮ ਲੀਲਾ ਮੰਚਨ ਦਾ ਉਦਘਾਟਨ ਕਰਦੇ ਹੋਏ। ਤਸਵੀਰ : ਜਤਿੰਦਰ ਕੱਦ
16-10-2026
ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ)-ਹਲਕਾ ਬਟਾਲਾ ਦੇ ਮੁਹੱਲਾ ਪ੍ਰੇਮ ਨਗਰ (ਦਾਰਾ ਸਲਾਮ) ਵਿਖੇ ਦੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਵਿਚ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਰਾਮ ਲੀਲਾ ਦੇ ਮੰਚਨ ਰਾਹੀਂ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਕਲੱਬ ਦੇ ਸਮੂਹ ਮੈਂਬਰਾਂ ਤੇ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਰਾਮ ਲੀਲਾ ਸਿਰਫ਼ ਇਕ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਸਾਡੀ ਅਮੀਰ ਵਿਰਾਸਤ, ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦਾ ਇਕ ਮਹੱਤਵਪੂਰਨ ਸਾਧਨ ਹੈ। ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਮੈਂਬਰਾਂ ਤੇ ਕਲਾਕਾਰਾਂ ਵਲੋਂ ਆਪਣੀ ਕਲਾ ਤੇ ਮਿਹਨਤ ਰਾਹੀਂ ਇਸ ਪਰੰਪਰਾ ਨੂੰ ਜਿਉਂਦਾ ਰੱਖਣ ਲਈ ਕੀਤਾ ਜਾ ਰਿਹਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਜੀਵਨ ਸਾਨੂੰ ਸੱਚ, ਧਰਮ, ਮਰਿਆਦਾ, ਸੇਵਾ ਤੇ ਇਮਾਨਦਾਰੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਤੋਂ ਸੇਧ ਲੈਂਦਿਆਂ ਸਮਾਜ ਵਿਚ ਆਪਸੀ ਭਾਈਚਾਰਾ, ਪਿਆਰ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨਾਲ ਕਾਲੀ ਸਾਬਕਾ ਕੌਂਸਲਰ, ਰਮਨ ਨਈਅਰ ਪ੍ਰਧਾਨ ਕਾਂਗਰਸ ਸੇਵਾ ਦਲ, ਸਾਬਕਾ ਕੌਂਸਲਰ ਸੁਖਦੇਵ ਬਾਜਵਾ, ਨਰੇਸ਼ ਵਰਮਾ, ਸੰਜੀਵ ਖੋਸਲਾ, ਸਿਵ ਸਾਨਨ ਵਾਹਿਗੁਰੂ ਜਿਊਲਰਜ਼ ਵਾਲੇ, ਕੌਂਸਲਰ ਰਾਹੁਲ ਵਿਜ, ਯੂਥ ਪ੍ਰਧਾਨ ਚੰਦਰ ਚੰਦਾ, ਰਾਜੂ ਸਹਿਦੇਵ, ਰਾਕੇਸ਼ ਸਹਿਦੇਵ, ਰਾਜ ਕੁਮਾਰ, ਪਵਨ ਭਾਟੀਆ, ਸੰਦੀਪ ਕਪੂਰ, ਮੁਕਲ ਗੁਪਤਾ, ਰਾਜੇਸ਼ ਅਬਰੋਲ, ਰਮਨ ਸ਼ਰਮਾ, ਰਾਜੀਵ, ਹੈਪੀ, ਗੋਰੀ ਸ਼ੰਕਰ, ਅਨਿਲ ਕਵਾਤਰਾ, ਪ੍ਰਦੀਪ, ਪਰਮੋਦ, ਪਿੰਟੂ, ਨਰਿੰਦਰ ਸ਼ਰਮਾ, ਅਵਿਨਾਸ਼ ਸਹਿਦੇਵ, ਅੰਕੁਰ ਅਗਰਵਾਲ ਅਤੇ ਰਿੰਕੂ ਮੈਡੀਕਲ ਸਟੋਰ ਵਾਲੇ ਆਦਿ ਹਾਜ਼ਰ ਸਨ।