18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਗਵਾਨ ਸ੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ’ਤੇ ਗੋਸਲ ’ਚ 25 ਪ੍ਰਾਣੀਆਂ ਕੀਤਾ ਅੰਮ੍ਰਿਤ ਪਾਨ : ਡਾ. ਸਤਵਿੰਦਰ ਸਿੰਘ

ਕਲਾਨੌਰ, 16 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਗੋਸਲ ਵਿਖੇ ਸਥਿਤ ਬਾਬਾ ਸ੍ਰੀ ਚੰਦ ਜੀ ਗੁਰਦੁਆਰਾ ਸਾਹਿਬ ਦੇ ਸੇਵਕ ਡਾ. ਸਤਵਿੰਦਰ ਸਿੰਘ ਤੇ ਸਮੂਹ ਇਲਾਕਾ ਨਿਵਾਸੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਗੁਰਮਤਿ ਸਮਾਗਮ ਦੀ ਸ਼ੁਰੂਆਤ ਦੌਰਾਨ ਅੱਜ ਅੰਮ੍ਰਿਤ ਸੰਚਾਰ ਕਰਵਾਇਆ ਗਿਆ।

Ad Position 21
No active advertisement
ਪਿੰਡ ਗੋਸਲ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਤੋਂ ਬਾਅਦ ਅੰਮ੍ਰਿਤਪਾਨ ਕਰਨ ਵਾਲੇ ਪ੍ਰਾਣੀਆਂ ਨਾਲ ਪੰਜ ਪਿਆਰੇ ਸਾਹਿਬਾਨ। ਅਜੀਤ ਤਸਵੀਰ 17-10-2026
ਕਲਾਨੌਰ, 16 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਗੋਸਲ ਵਿਖੇ ਸਥਿਤ ਬਾਬਾ ਸ੍ਰੀ ਚੰਦ ਜੀ ਗੁਰਦੁਆਰਾ ਸਾਹਿਬ ਦੇ ਸੇਵਕ ਡਾ. ਸਤਵਿੰਦਰ ਸਿੰਘ ਤੇ ਸਮੂਹ ਇਲਾਕਾ ਨਿਵਾਸੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਗੁਰਮਤਿ ਸਮਾਗਮ ਦੀ ਸ਼ੁਰੂਆਤ ਦੌਰਾਨ ਅੱਜ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਸਮਾਗਮ ਦੇ ਮੁੱਖ ਪ੍ਰਬੰਧਕ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ 105 ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਦੇ ਭੋਗ ਪਾਉਣ ਉਪਰੰਤ 25 ਪ੍ਰਾਣੀਆਂ ਵਲੋਂ ਅੰਮ੍ਰਿਤ ਪਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 17 ਅਕਤੂਬਰ ਨੂੰ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਗੋਸਲ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲੇ ਸਾਲਾਨਾ ਗੁਰਮਤਿ ਸਮਾਗਮ ਦੀ ਸ਼ੁਰੂਆਤ ਹੋਵੇਗੀ ਤੇ ਭਾਈ ਗੁਰਸਾਹਿਬ ਸਿੰਘ ਜ਼ਫਰਵਾਲ ਵਾਲਿਆਂ ਦਾ ਕੀਰਤਨੀ ਜਥਾ ਕੀਰਤਨ ਰਾਹੀਂ ਕਰੇਗਾ। ਉਪਰੰਤ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਕੀਰਤਨ ਕਰਨਗੇ, ਇਸ ਦੌਰਾਨ ਭਾਈ ਸੁਖਬੀਰ ਸਿੰਘ ਨਾਨਕ ਦਲ ਦਾ ਕਵੀਸ਼ਰੀ ਜਥਾ ਸਮੇਤ ਹਜੂਰੀ ਕੀਰਤਨੀ ਜਥਾ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਗੋਸਲ ਸੰਗਤਾਂ ਨਾਲ ਗੁਰਬਾਣੀ ਦੇ ਸ਼ਬਦਾਂ ਦੀ ਸਾਂਝ ਕਰਨਗੇ। ਉਨ੍ਹਾਂ ਦੱਸਿਆ ਕਿ ਦੂਸਰੇ ਦਿਨ 18 ਅਕਤੂਬਰ ਨੂੰ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਕੀਰਤਨੀ, ਭਾਈ ਜੰਗ ਸਿੰਘ ਕਥਾਵਾਚਕ, ਭਾਈ ਬਲਬੀਰ ਸਿੰਘ ਪਾਰਸ ਇੰਟਰਨੈਸ਼ਨਲ ਢਾਡੀ ਜਥਾ, ਭਾਈ ਸਰਬਜੀਤ ਸਿੰਘ ਦਿੱਲੀ ਵਾਲੇ ਤੇ ਹਜ਼ੂਰੀ ਕੀਰਤਨੀ ਜਥਾ ਗੁਰਦੁਆਰਾ ਸਾਹਿਬ ਗੋਸਲ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰੇਗਾ। ਇਸ ਮੌਕੇ ਸੇਵਾਦਾਰ ਭਾਈ ਕੁਲਦੀਪ ਸਿੰਘ, ਨਿਰਮਲ ਸਿੰਘ ਨਿੰਮਾ ਭੰਗਵਾਂ, ਹੈੱਡ ਗ੍ਰੰਥੀ ਸਤਿੰਦਰ ਸਿੰਘ, ਗੁਰਕੀਰਤ ਸਿੰਘ ਭੰਗੂ, ਸੰਦੀਪ ਸਿੰਘ, ਮੀਤਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਬ੍ਰਮਪ੍ਰੀਤ ਸਿੰਘ, ਕਿਰਤਦੀਪ ਸਿੰਘ, ਜੋਤਪ੍ਰੀਤ ਸਿੰਘ, ਸਤਪਾਲ ਸਿੰਘ ਫੌਜੀ, ਵਿੱਕੀ ਫੌਜੀ ਗੁਰਦਾਸਪੁਰ, ਜਸਕਰਨਪ੍ਰੀਤ ਸਿੰਘ, ਕਿਰਨਦੀਪ ਸਿੰਘ, ਪ੍ਰਿੰਸਪਾਲ ਸਿੰਘ, ਮਨਪ੍ਰੀਤ ਸਿੰਘ, ਹੀਰਾ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਜੋਬਨਪ੍ਰੀਤ ਸਿੰਘ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਰਹੀਆਂ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਸਵ: ਮਾਤਾ ਸਵਰਨ ਕੌਰ ਅਗਲੀ ਖ਼ਬਰ ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ’ਚ ਡੀ.ਏ.ਵੀ. ਸੈਨਟੇਨਰੀ ਸਕੂਲ ਦੇ ਖਿਡਾਰੀਆਂ ਨੇ ਗੱਡੇ ਝੰਡੇ ਦੌੜ ਮੁਕਾਬਲਿਆਂ ’ਚ 6 ਤਗ...
Ad Position 24