ਭੋਗ ’ਤੇ ਵਿਸ਼ੇਸ਼:- ਸਵ: ਮਾਤਾ ਸਵਰਨ ਕੌਰ
ਊਧਨਵਾਲ-ਮਾਤਾ ਸਵਰਨ ਕੌਰ ਦਾ ਜਨਮ ਪਿੰਡ ਪੱਡੇ ਦੇ ਹਰਨਾਮ ਸਿੰਘ ਤੇ ਮਾਤਾ ਭਾਨ ਕੌਰ ਦੀ ਕੁੱਖੋਂ 1936 ਨੂੰ ਹੋਇਆ। ਆਪ ਦੋ ਭਰਾਵਾਂ ਦੀ ਇਕੱਲੀ ਤੇ ਲਾਡਲੀ ਭੈਣ ਸੀ।
ਊਧਨਵਾਲ-ਮਾਤਾ ਸਵਰਨ ਕੌਰ ਦਾ ਜਨਮ ਪਿੰਡ ਪੱਡੇ ਦੇ ਹਰਨਾਮ ਸਿੰਘ ਤੇ ਮਾਤਾ ਭਾਨ ਕੌਰ ਦੀ ਕੁੱਖੋਂ 1936 ਨੂੰ ਹੋਇਆ। ਆਪ ਦੋ ਭਰਾਵਾਂ ਦੀ ਇਕੱਲੀ ਤੇ ਲਾਡਲੀ ਭੈਣ ਸੀ। ਆਪ ਦਾ ਵਿਆਹ 1957 ’ਚ ਪਿੰਡ ਹਰਪੁਰਾ ਦੇ ਤਰਲੋਕ ਸਿੰਘ ਨਾਲ ਹੋਇਆ। ਆਪ ਦੇ ਘਰ 3 ਸਪੁੱਤਰਾਂ ਤੇ 3 ਸਪੁੱਤਰੀਆਂ ਨੇ ਜਨਮ ਲਿਆ। ਭਾਵੇਂ ਕਿ ਆਪ ਨੇ ਪੜ੍ਹਾਈ ਨਹੀਂ ਕੀਤੀ। ਪਰ ਆਪਣੇ ਪੁੱਤਰਾਂ ਤੇ ਧੀਆਂ ਨੂੰ ਚੰਗੇ ਸੰਸਕਾਰਾਂ ਦੇ ਨਾਲ ਨਾਲ ਪੜ੍ਹਾਈ ਵੀ ਕਰਵਾਈ। ਆਪ ਦੇ ਅਸਰ ਰਸੂਖ ਕਰਕੇ ਵੱਡੇ ਸੁਪੁੱਤਰ ਹਰਪਾਲ ਸਿੰਘ ਖੈਹਿਰਾ ਪਿੰਡ ਹਰਪੁਰਾ ਦੇ ਸਰਪੰਚ ਬਣੇ। ਦੂਸਰੇ ਪੁੱਤਰ ਚਰਨ ਸਿੰਘ ਖੈਹਿਰਾ ਨੇ ਵਿਦੇਸ਼ ਜਾ ਕੇ ਕਮਾਈ ਕੀਤੀ। ਤੀਸਰੇ ਪੁੱਤਰ ਗੁਰਮੇਜ ਸਿੰਘ ਖੈਹਿਰਾ ਨੇ ਉਚੇਰੀ ਵਿੱਦਿਆ ਹਾਸਲ ਕਰਕੇ ਆਪਣਾ ਕਾਰੋਬਾਰ ਸਥਾਪਤ ਕੀਤਾ ਤੇ ਹਰਗੁਰ ਫਾਇਨਾਂਸ ਕੰਪਨੀ ਦੇ ਮਾਲਕ ਬਣੇ। ਆਪ ਦੀਆਂ ਤਿੰਨੇ ਧੀਆਂ ਚੰਗੇ ਖਾਨਦਾਨੀ ਪਰਿਵਾਰਾਂ ਵਿਚ ਵਿਆਹੀਆਂ ਹਨ ਅਤੇ ਚੰਗਾ ਜੀਵਨ ਬਤੀਤ ਕਰ ਰਹੀਆਂ ਹਨ। ਆਪ ਦਾ ਇਕ ਪੋਤਰਾ ਸੈਨਾ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਬਾਕੀ ਪੋਤਰੇ- ਪੋਤਰੀਆਂ ਵਿਦੇਸ਼ ਵਿਚ ਪੜ੍ਹਾਈ ਦੇ ਨਾਲ ਨਾਲ ਕਾਰੋਬਾਰ ਕਰ ਰਹੇ। ਮਾਤਾ ਸਵਰਨ ਕੌਰ ਬਹੁਤ ਸ਼ਾਂਤ ਸੁਭਾਅ ਅਤੇ ਧਾਰਮਿਕ ਬਿਰਤੀ ਵਾਲੇ ਸਨ। ਚੰਗਾ ਜੀਵਨ ਬਤੀਤ ਕਰ ਦਿਆਂ ਅਚਾਨਕ 8 ਅਕਤੂਬਰ 2026 ਨੂੰ ਪ੍ਰਮਾਤਮਾ ਵਲੋਂ ਬਖ਼ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ। ਉਨ੍ਹਾਂ ਨਮਿਤ ਪਰਿਵਾਰ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 17 ਅਕਤੂਬਰ 2026 ਨੂੰ ਗ੍ਰਹਿ ਪਿੰਡ ਹਰਪੁਰਾ ਵਿਖੇ ਪਾ ਕੇ ਉਪਰੰਤ ਗੁਰਦੁਆਰਾ ਬਾਬਾ ਭੂਰੇ ਵਾਲਾ ਪਿੰਡ ਕੋਹਾਲੀ ਨੇੜੇ ਕੰਡੀਲਾ ਗੇਟ ਵਿਖੇ ਇਲਾਹੀ ਬਾਣੀ ਦਾ ਕੀਰਤਨ 12 ਤੋਂ 1 ਵਜੇ ਤੱਕ ਹੋਵੇਗਾ ਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ । - ਪਰਗਟ ਸਿੰਘ