ਘਰੋਟਾ ਵਿਚ ਭਾਵੁਕ ਪ੍ਰਸੰਗ ਨਾਲ ਹੋਇਆ ਭਰਤ ਮਿਲਾਪ, ਭਗਤੀਮਈ ਮਾਹੌਲ ਵਿਚ ਉਮੜੇ ਸ਼ਰਧਾਲੂ
ਘਰੋਟਾ, 16 ਅਕਤੂਬਰ (ਸੰਜੀਵ ਗੁਪਤਾ)-ਇਲਾਕੇ ਦੇ ਸਭ ਤੋਂ ਪ੍ਰਾਚੀਨ ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਿੱਚ ਭਰਤ ਮਿਲਾਪ ਦਾ ਆਯੋਜਨ ਭਗਤੀਮਈ ਮਾਹੌਲ ਵਿੱਚ ਕੀਤਾ ਗਿਆ। ਇਸ ਦੌਰਾਨ ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਛੋਟੇ ਭਰਾ ਭਰਤ ਜੀ ਦੇ ਮਿਲਾਪ ਦੇ ਭਾਵੁਕ ਪ੍ਰਸੰਗ ਦਾ ਮੰਚਨ ਕੀਤਾ ਗਿਆ।
ਘਰੋਟਾ, 16 ਅਕਤੂਬਰ (ਸੰਜੀਵ ਗੁਪਤਾ)-ਇਲਾਕੇ ਦੇ ਸਭ ਤੋਂ ਪ੍ਰਾਚੀਨ ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਿੱਚ ਭਰਤ ਮਿਲਾਪ ਦਾ ਆਯੋਜਨ ਭਗਤੀਮਈ ਮਾਹੌਲ ਵਿੱਚ ਕੀਤਾ ਗਿਆ। ਇਸ ਦੌਰਾਨ ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਛੋਟੇ ਭਰਾ ਭਰਤ ਜੀ ਦੇ ਮਿਲਾਪ ਦੇ ਭਾਵੁਕ ਪ੍ਰਸੰਗ ਦਾ ਮੰਚਨ ਕੀਤਾ ਗਿਆ। ਇਸ ਪ੍ਰਸੰਗ ਨੂੰ ਦੇਖ ਕੇ ਹਾਜ਼ਰ ਸ਼ਰਧਾਲੂ ਭਾਵ-ਵਿਭੋਰ ਹੋ ਗਏ। ਸਮਾਗਮ ਵਿਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਭਗਵਾਨ ਸ੍ਰੀ ਰਾਮ ਪ੍ਰਤੀ ਆਪਣੀ ਆਸਥਾ ਪ੍ਰਗਟਾਈ । ਸਮਾਗਮ ਦਾ ਆਯੋਜਨ ਕਲੱਬ ਦੇ ਚੇਅਰਮੈਨ ਸਰਪੰਚ ਸੰਜੀਵ ਰੋਡਾ ਅਤੇ ਪ੍ਰਧਾਨ ਰਾਕੇਸ਼ ਕੁਮਾਰ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂ ਬਲਬੀਰ ਫਤਿਹਪੁਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਸ਼ੁਭ ਆਰੰਭ ਤੋਂ ਪਹਿਲਾਂ ਰਿਬਨ ਕੱਟਿਆ ਗਿਆ। ਇਸ ਉਪਰੰਤ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬਲਬੀਰ ਫਤਿਹਪੁਰੀਆ ਨੇ ਭਰਤ ਜੀ ਦੇ ਜੀਵਨ, ਉਨ੍ਹਾਂ ਦੀ ਤਪੱਸਿਆ, ਤਿਆਗ ਅਤੇ ਸਮਰਪਣ ’ਤੇ ਚਾਨਣਾ ਪਾਉਂਦਿਆਂ ਭਰਤ ਮਿਲਾਪ ਦੇ ਪ੍ਰਸੰਗ ਦੀ ਮਹੱਤਤਾ ਬਾਰੇ ਚਰਚਾ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾਇਰੈਕਟਰ ਮਦਨ ਲਾਲ, ਰਾਕੇਸ਼, ਦੇਵ ਦੱਤ ਮਹਾਜਨ, ਵਿਜੇ ਮਹਾਜਨ, ਯਸ਼ਪਾਲ, ਸੋਨੂੰ, ਜਤਿੰਦਰ, ਸ਼ੰਮੀ, ਸ਼ਿਵੂ ਸਮੇਤ ਹੋਰ ਪਤਵੰਤੇ ਸੱਜਣ ਅਤੇ ਸ਼ਰਧਾਲੂ ਹਾਜ਼ਰ ਸਨ ।