18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕਾਦਰੀ ਮੁਹੱਲੇ ’ਚ ਡੇਂਗੂ ਦਾ ਮਰੀਜ਼ ਮਿਲਣ ਮਗਰੋਂ ਸਿਹਤ ਵਿਭਾਗ ਆਇਆ ਹਰਕਤ ’ਚ

ਗੁਰਦਾਸਪੁਰ, 18 ਅਕਤੂਬਰ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਸ਼ਹਿਰ ’ਚ ਡੇਂਗੂ ਲਗਾਤਾਰ ਪੈਰ ਪਸਾਰ ਰਿਹਾ ਹੈ। ਸ਼ਹਿਜ਼ਾਦਾ ਨਗਰ ਅਤੇ ਕਾਦਰੀ ਮੁਹੱਲੇ ਵਿਚ ਡੇਂਗੂ ਦੇ ਕਈ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Ad Position 21
No active advertisement
ਮੁਹੱਲਾ ਕਾਦਰੀ ਵਿਖੇ ਡੇਂਗੂ ਦੇ ਮਰੀਜ਼ ਸਾਹਮਣੇ ਆਉਣ ’ਤੇ ਲਾਰਵਾ ਚੈੱਕ ਕਰਦੀ ਹੋਈ ਤੇ (ਹੇਠਾਂ) ਲੋਕਾਂ ਨੂੰ ਜਾਗਰੂਕ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ। ਤਸਵੀਰਾਂ: ਵਿਸ਼ਾਲ ਮੁੰਨਾ 19-10-2026
ਗੁਰਦਾਸਪੁਰ, 18 ਅਕਤੂਬਰ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਸ਼ਹਿਰ ’ਚ ਡੇਂਗੂ ਲਗਾਤਾਰ ਪੈਰ ਪਸਾਰ ਰਿਹਾ ਹੈ। ਸ਼ਹਿਜ਼ਾਦਾ ਨਗਰ ਅਤੇ ਕਾਦਰੀ ਮੁਹੱਲੇ ਵਿਚ ਡੇਂਗੂ ਦੇ ਕਈ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਇਨ੍ਹਾਂ ਸਾਰਿਆਂ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਨਹੀਂ ਆਈ ਹੈ।ਪਰ ਮਰੀਜ਼ਾਂ ਦੇ ਸੈੱਲ ਘਟਣ ਦੀਆਂ ਸ਼ਿਕਾਇਤਾਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਗੁਰਦਾਸਪੁਰ ਦੇ ਕਾਦਰੀ ਮੁਹੱਲੇ ’ਚ ਇਕ ਮਹਿਲਾ ਦੀ ਡੇਂਗੂ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਤੁਰੰਤ ਹਰਕਤ ਵਿਚ ਆ ਗਈ। ਵਿਭਾਗ ਵਲੋਂ ਮੁਹੱਲੇ ’ਚ ਘਰ-ਘਰ ਜਾ ਕੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਪਾਜ਼ੀਟਿਵ ਆਈ ਮਹਿਲਾ ਦੇ ਘਰ ਦੇ ਚਾਰ ਹੋਰ ਮੈਂਬਰਾਂ ਨੂੰ ਵੀ ਬੁਖ਼ਾਰ ਦੀ ਸ਼ਿਕਾਇਤ ਹੈ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਅਜੇ ਪਾਜ਼ੀਟਿਵ ਨਹੀਂ ਆਈ। ਚੈਕਿੰਗ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਮੁਹੱਲੇ ਵਿਚੋਂ ਕਰੀਬ 10 ਵੱਖ-ਵੱਖ ਥਾਵਾਂ ’ਤੇ ਡੇਂਗੂ ਦੇ ਜਿਉਂਦੇ ਲਾਰਵੇ ਮਿਲੇ, ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਤੋਂ ਬਾਅਦ ਵਿਭਾਗ ਵਲੋਂ ਪੂਰੇ ਇਲਾਕੇ ’ਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ, ਖੜ੍ਹੇ ਪਾਣੀ ਨੂੰ ਹਟਾਉਣ ਅਤੇ ਡੇਂਗੂ ਦੇ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਚੈਕਿੰਗ ਟੀਮ ’ਚ ਮਹਿੰਦਰਪਾਲ, ਆਈ.ਸੀ ਆਕਾਸ਼, ਐਮ.ਪੀ.ਐਚ.ਡਬਲਿਊ ਅਮਨਪ੍ਰੀਤ ਸਿੰਘ, ਐਮ.ਪੀ.ਐਚ.ਡਬਲਿਊ ਰਮਨ ਕੁਮਾਰ, ਬੀ.ਸੀ ਵਰਿੰਦਰ, ਮਨਜਿੰਦਰ ਸਿੰਘ, ਦੀਪਕ ਅਤੇ ਬਲਬੀਰ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸਕੂਲ਼ ਅਲੀਵਾਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਕੀਤਾ
Ad Position 24